ਅਗਲੀ ਕਹਾਣੀ

ਪੱਤਰਕਾਰ ਸ਼ੁਜਾਤ ਬੁਖਾਰੀ ਦਾ ਇੱਕ ਹੋਰ ਕਾਤਲ ਅੱਤਵਾਦੀ ਮਾਰਿਆ

1 / 2ਪੱਤਰਕਾਰ ਸ਼ੁਜਾਤ ਬੁਖਾਰੀ

2 / 2ਕਸ਼ਮੀਰ ’ਚ ਪੱਤਰਕਾਰ ਸ਼ੁਜਾਤ ਬੁਖਾਰੀ ਦਾ ਇੱਕ ਹੋਰ ਕਾਤਲ ਅੱਤਵਾਦੀ ਮਾਰਿਆ

PreviousNext

ਕਸ਼ਮੀਰ ਦੇ ਬਡਗਾਮ ਜਿ਼ਲ੍ਹੇ ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਚ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ਚ ਸ਼ਾਮਲ ਇੱਕ ਹੋਰ ਅੱਤਵਾਦੀ ਨਾਵੀਦ ਜੱਟ ਨੂੰ ਭਾਰਤੀ ਫ਼ੌਜ ਨੇ ਮਾਰ ਮੁਕਾਇਆ ਹੈ। ਇਸ ਤੋਂ ਇਲਾਵਾ ਇੱਕ ਹੋਰ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ ਹੈ।

 

ਪੁਲਿਸ ਅਧਿਕਾਰੀ ਮੁਤਾਬਕ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਮਗਰੋਂ ਅੱਜ ਸਵੇਰ ਭਾਰਤੀ ਫ਼ੌਜ ਨੇ ਬਡਗਾਮ ਜਿ਼ਲ੍ਹੇ ਚ ਕਠਪੋਰਾ ਇਲਾਕੇ ਚ ਤਲਾਸ਼ੀ ਮੁਹਿੰਮ ਅਤੇ ਘੇਰਾਬੰਦੀ ਕਰ ਦਿੱਤੀ ਗਈ ਸੀ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਤੇ ਗੋਲੀਬਾਰੀ ਆਰੰਭ ਦਿੱਤੀ। ਭਾਰਤੀ ਫ਼ੌਜ ਨੇ ਇਸ ਦੇ ਖਿਲਾਫ਼ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਬੜਗਾਮ ਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiri journalist Shujaat Bukhari hit another killer terrorist