ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ੁਫ਼ੀਆ ਏਜੰਸੀਆਂ ਤੋਂ ਸੁਰੱਖਿਆ ਝੰਡੀ ਮਿਲਣ ਪਿੱਛੋਂ ਹੀ ਰਿਹਾਅ ਹੋਣਗੇ ਕਸ਼ਮੀਰੀ ਆਗੂ

ਖ਼ੁਫ਼ੀਆ ਏਜੰਸੀਆਂ ਤੋਂ ਸੁਰੱਖਿਆ ਝੰਡੀ ਮਿਲਣ ਪਿੱਛੋਂ ਹੀ ਰਿਹਾਅ ਹੋਣਗੇ ਕਸ਼ਮੀਰੀ ਆਗੂ

ਜੰਮੂ–ਕਸ਼ਮੀਰ ’ਚ ਕੇਂਦਰ ਸਰਕਾਰ ਹੁਣ ਕੋਈ ਸਿਆਸੀ ਪ੍ਰਕਿਰਿਆ ਸ਼ੁਰੂ ਕਰਨ ਤੇ ਨਜ਼ਰਬੰਦ ਆਗੂਆਂ ਦੀ ਰਿਹਾਈ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਸਾਰੀਆਂ ਖ਼ੁਫ਼ੀਆ ਤੇ ਸੁਰੱਖਿਆ ਏਜੰਸੀਆਂ ਤੋਂ ਲੋੜੀਂਦੀ ਜਾਣਕਾਰੀ ਇਕੱਠੀ ਕਰ ਰਹੀ ਹੈ। ਸੁਰੱਖਿਆ ਤੇ ਕਾਨੂੰਨ–ਵਿਵਸਥਾ ਨੂੰ ਲੈ ਕੇ ਤਸੱਲੀ ਹੋਣ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਬਾਰੇ ਫ਼ੈਸਲਾ ਲਿਆ ਜਾਵੇਗਾ।

 

 

ਇਸੇ ਲਈ ਖ਼ੁਫ਼ੀਆ ਏਜੰਸੀਆਂ ਤੋਂ ਜਦੋਂ ਕੁਝ ਹਾਂ–ਪੱਖੀ ਸੁਨੇਹਾ ਮਿਲੇਗਾ, ਉਸ ਤੋਂ ਬਾਅਦ ਹੀ ਕੁਝ ਆਗੂਆਂ ਦੀ ਰਿਹਾਈ ਬਾਰੇ ਫ਼ੈਸਲਾ ਹੋ ਸਕਦਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਜਿਸ ਤਰੀਕੇ ਘੇਰਾਬੰਦੀ ਹੋ ਰਹੀ ਹੈ, ਉਸ ਉੱਤੇ ਕੂਟਨੀਤਕ ਤੌਰ ’ਤੇ ਕੋਈ ਪ੍ਰਭਾਵਸ਼ਾਲੀ ਜਵਾਬ ਦੇਣ ਦੇ ਬਾਵਜੂਦ ਸਰਕਾਰ ਲੰਮੇ ਸਮੇਂ ਤੱਕ ਇਸ ਸਥਿਤੀ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਨਹੀਂ ਹੈ।

 

 

ਸੰਸਦ ਵਿੱਚ ਵੀ ਸਰਕਾਰ ਨੇ ਇਸ ਮਾਮਲੇ ’ਤੇ ਜਵਾਬ ਦੇਣਾ ਹੈ। ਖ਼ਾਸ ਤੌਰ ’ਤੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲ੍ਹਾ ਲੋਕ ਸਭਾ ਮੈਂਬਰ ਵੀ ਹਨ; ਉਨ੍ਹਾਂ ਦੀ ਲੰਮੀ ਹਿਰਾਸਤ ਨੂੰ ਲੈ ਕੇ ਸੁਆਲ ਖੜ੍ਹੇ ਕੀਤੇ ਜਾ ਸਕਦੇ ਹਨ।

 

 

ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਡਾਇਰੈਕਟਰ ਪੱਧਰ ਤੋਂ ਉੱਪਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਕਸ਼ਮੀਰ ਸਮੇਤ ਹੋਰ ਮੁੱਦਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ।

 

 

ਉੱਧਰ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਜੇ ਕਸ਼ਮੀਰ ਵਾਦੀ ਵਿੱਚ ਸ਼ਾਂਤੀ ਕਾਇਮ ਰੱਖਣ ਵਿੱਚ ਮਦਦ ਮਿਲਦੀ ਹੈ, ਤਾਂ ਤਿੰਨੇ ਸਾਬਕਾ ਮੁੱਖ ਮੰਤਰੀਆਂ ਨੂੰ ਨਜ਼ਰਬੰਦ ਹੀ ਰਹਿਣਾ  ਚਾਹੀਦਾ ਹੈ। ਇਹ ਅਧਿਕਾਰੀ ਉਨ੍ਹਾਂ ਨੂੰ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ (UT) ਵਿੱਚ ਹਾਲਾਤ ਬਾਰੇ ਜਾਣਕਾਰੀ ਦੇਣ ਲਈ ਪੁੱਜੇ ਸਨ।

 

 

ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਤੇ ਖੇਤਰ ਵਿੱਚ ਵਿਕਾਸ ਦੇ ਨਾਲ–ਨਾਲ ਨੌਜਵਾਨਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਜਤਨਾਂ ਅਧੀਨ ਸਰਕਾਰ ਨੂੰ ਜੰਮੂ–ਕਸ਼ਮੀਰ ਉੱਤੇ ਵਿਚਾਰ–ਵਟਾਂਦਰੇ ਵਿੱਚ ਤਬਦੀਲੀ ਲਿਆਉਣੀ ਹੋਵੇਗੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiri leader to be released only after nod from Intelligence Agencies