ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰੀ ਨੇ ਸੀਰੀਆ ਤੋਂ ਆਪਣੇ ਬੇਟੇ ਨੂੰ ਵਾਪਸ ਲਿਆਉਣ ਦੀ ਕੀਤੀ ਅਪੀਲ

ਜੰਮੂ-ਕਸ਼ਮੀਰ ਪੁਲਿਸ ਨੇ ਕਸ਼ਮੀਰੀ ਵਿਅਕਤੀ ਦੀ ਅਰਜ਼ੀ ਕੇਂਦਰ ਨੂੰ ਭੇਜ ਦਿੱਤੀ ਹੈ ਜਿਸ ਵਿਚ ਉਸ ਨੇ ਆਪਣੇ ਪੁੱਤਰ ਨੂੰ ਭਾਰਤ ਵਾਪਸ ਲਿਆਉਣ ਦੀ ਬੇਨਤੀ ਕੀਤੀ ਹੈ ਜਿਹੜਾ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਵਿਚ ਸ਼ਾਮਲ ਹੋ ਗਿਆ ਸੀ ਤੇ ਹੁਣ ਸੀਰੀਆ ਅਮਰੀਕੀ ਭਾਈਵਾਲ ਫ਼ੌਜਾਂ ਦੀ ਹਿਰਾਸਤ ਚ ਹੈ

 

ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਇੱਕ ਕਸ਼ਮੀਰੀ ਵਸਨੀਕ ਆਦਿਲ ਅਹਿਮਦ ਨੇ ਆਪਣੀ ਐਮ.ਬੀ.. ਦੀ ਪੜਾਈ ਆਸਟਰੇਲੀਆ ਦੇ ਕੁਈਂਜ਼ਲੈਂਡ ਤੋਂ ਕੀਤੀ ਸੀ। ਉਸਨੇ ਇਸ ਸਾਲ ਦੇ ਸ਼ੁਰੂ ਸੀਰੀਆ ਚ ਆਈ.ਐਸ.ਆਈ.ਐਸ. ਦੇ ਹੋਰਨਾਂ ਅੱਤਵਾਦੀਆਂ ਨਾਲ ਅਮਰੀਕੀ ਸਹਿਯੋਗੀਆਂ ਦੁਆਰਾ ਫੜ੍ਹੇ ਜਾਣ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਸੀ

 

ਅਹਿਮਦ 2013 ਵਿਚ ਸੀਰੀਆ ਗਿਆ ਸੀ ਤੇ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਹ ਇਕ ਗੈਰ ਸਰਕਾਰੀ ਸੰਸਥਾ ਨਾਲ ਕੰਮ ਕਰ ਰਿਹਾ ਹੈਉਸ ਦੇ ਪਿਤਾ ਫਯਾਜ਼ ਅਹਿਮਦ ਇੱਕ ਠੇਕੇਦਾਰ ਦੇ ਤੌਰਤੇ ਕੰਮ ਕਰਦੇ ਹਨ ਤੇ ਇੱਕ ਡਿਪਾਰਟਮੈਂਟਲ ਸਟੋਰ ਵੀ ਚਲਾਉਂਦੇ ਹਨ। ਉਹ ਹਾਲੇ ਵੀ ਇਹ ਵਿਸ਼ਵਾਸ ਨਹੀਂ ਕਰਦੇ ਹਨ ਕਿ ਉਨ੍ਹਾਂ ਦਾ ਬੇਟਾ ਇਸ ਖ਼ਤਰਨਾਕ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੈ। ਉਹ ਆਪਣੇ ਪੁੱਤਰ ਦੀ ਵਾਪਸੀ ਲਈ ਇਕ ਥਾਂ ਤੋਂ ਦੂਜੀ ਥਾਂ ਭਟਕ ਰਹੇ ਹਨ।

 

ਉਨ੍ਹਾਂ ਕਿਹਾ, "ਮੈਂ ਉਮੀਦ ਕਰਦਾ ਹਾਂ ਕਿ ਦਿੱਲੀ ਨਵੀਂ ਸਰਕਾਰ ਆਉਣ ਤੋਂ ਬਾਅਦ ਚੀਜ਼ਾਂ (ਪੁੱਤਰ ਨੂੰ ਵਾਪਸ ਲਿਆਉਣ ਦੇ ਦਿਸ਼ਾ ਵਿਚ) ਅੱਗੇ ਵਧਣਗੀਆਂ।" ਅਧਿਕਾਰੀਆਂ ਨੇ ਦੱਸਿਆ ਕਿ ਫਯਾਜ਼ ਅਹਿਮਦ ਦੀ ਅਰਜ਼ੀ ਨਵੀਂ ਦਿੱਲੀ ਦੇ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਜ਼ਰੂਰੀ ਕਾਰਵਾਈ ਲਈ ਭੇਜੀ ਗਈ ਹੈਇੱਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤਤੇ ਕਿਹਾ, "ਜੇ ਆਦਿਲ ਨੂੰ ਵਾਪਸ ਲਿਆਇਆ ਜਾਂਦਾ ਹੈ ਤਾਂ ਉਹ ਆਈਐਸਆਈਐਸ ਦੇ ਕਾਰਜ-ਪ੍ਰਣਾਲੀ ਅਤੇ ਤਰੀਕਿਆਂ ਬਾਰੇ ਦੱਸ ਸਕਦਾ ਹੈ।"

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiri man pleads for bringing back ISIS cadre son in custody in Syria