ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਇੱਕ ਮਿੰਟ ਦੀ ਕਾਲ ’ਚ ਕਸ਼ਮੀਰੀ ਮਾਂ ਨੇ ਪੁੱਤ ਨੂੰ ਕਿਹਾ – ਈਦ ’ਤੇ ਘਰ ਨਾ ਆਈਂ

​​​​​​​ਇੱਕ ਮਿੰਟ ਦੀ ਕਾਲ ’ਚ ਕਸ਼ਮੀਰੀ ਮਾਂ ਨੇ ਪੁੱਤ ਨੂੰ ਕਿਹਾ – ਈਦ ’ਤੇ ਘਰ ਨਾ ਆਈਂ

ਕੱਲ੍ਹ ਸ੍ਰੀਨਗਰ ’ਚ ਕੁਝ ਘੰਟਿਆਂ ਲਈ ਸਿਰਫ਼ ਦੋ ਟੈਲੀਫ਼ੋਨ ਲਾਈਨਾਂ ਖੋਲ੍ਹੀਆਂ ਗਈਆਂ। ਇਹ ਵਿਵਸਥਾ ਕੱਲ੍ਹ ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਕੀਤੀ ਗਈ ਸੀ। ਤੁਰੰਤ ਉੱਥੇ ਲੰਮੀਆਂ ਕਤਾਰਾਂ ਲੱਗ ਗਈਆਂ; ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਕੁਝ ਵੱਡੀ ਉਮਰ ਦੀਆਂ ਔਰਤਾਂ ਦੀ ਸੀ; ਜੋ ਜੰਮੂ–ਕਸ਼ਮੀਰ ਤੋਂ ਬਾਹਰ ਕਿਤੇ ਰਹਿ ਜਾਂ ਪੜ੍ਹ ਰਹੇ ਆਪਣੇ ਬੱਚਿਆਂ ਨਾਲ ਇੱਕ–ਦੋ ਮਿੰਟ ਗੱਲ ਕਰਨਾ ਚਾਹੁੰਦੀਆਂ ਸਨ।

 

 

ਕੱਲ੍ਹ ਦੇ ਉਸ ਦ੍ਰਿਸ਼ ਬਾਰੇ ‘ਦਿ ਪ੍ਰਿੰਟ’ ਨੇ ਇਸ ਸਬੰਧੀ ਅਜ਼ਾਨ ਜਾਵੇਦ ਦੀ ਇੱਕ ਬਹੁਤ ਜਜ਼ਬਾਤੀ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਸਰਕਾਰੀ ਅਧਿਕਾਰੀਆਂ ਨੇ ਬੁੱਧਵਾਰ ਦੀ ਰਾਤ ਨੂੰ ਹੀ ਟੈਲੀਫ਼ੋਨ ਲਾਈਨਾਂ ਖੋਲ੍ਹਣ ਬਾਰੇ ਸਥਾਨਕ ਲੋਕਾਂ ਨੂੰ ਜਾਣਕਾਰੀ ਦੇ ਦਿੱਤੀ ਸੀ। ਟੀਵੀ ਚੈਨਲਾਂ ਅਤੇ ਅਖ਼ਬਾਰ ਦੇ ਇਸ਼ਤਿਹਾਰਾਂ ਰਾਹੀਂ ਇਹ ਜਾਣਕਾਰੀ ਦੇ ਦਿੱਤੀ ਗਈ ਸੀ।

 

 

ਇਸੇ ਲਈ ਸ੍ਰੀਨਗਰ ਦੇ ਲਾਲ ਚੌਕ ਲਾਗੇ ਸਥਿਤ ਡੀਸੀ ਦਫ਼ਤਰ ਵਿੱਚ ਲੰਮੀਆਂ ਕਤਾਰਾਂ ਲੱਗ ਗਈਆਂ। ਸ੍ਰੀਨਗਰ ਦੇ ਡੀਸੀ ਸ਼ਾਹਿਦ ਚੌਧਰੀ ਨੇ ਦੱਸਿਆ ਕਿ ਅਸੀਂ ਪਰਿਵਾਰਾਂ ਦੀ ਸਮੰਸਿਆ ਨੂੰ ਸਮਝਦੇ ਹਾਂ ਤੇ ਇਸੇ ਲਈ ਫ਼ੋਨ ਸੇਵਾ ਸ਼ੁਰੂ ਕੀਤੀ ਗਈ ਹੈ। ਕੋਈ ਵੀ ਇੱਥੇ ਆ ਕੇ ਕਾੱਲ ਕਰ ਸਕਦਾ ਹੈ।

 

 

ਸਾਰੇ ਸਥਾਨਕ ਨਿਵਾਸੀਆਂ ਨੂੰ ਟੈਲੀਫ਼ੋਨ ਕਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਹਰੇਕ ਵਿਅਕਤੀ ਨੂੰ ਗੱਲਬਾਤ ਕਰਨ ਲਈ ਬਹੁਤ ਘੱਟ ਸਮਾਂ ਦਿੱਤਾ ਜਾ ਰਿਹਾ ਸੀ; ਕਿਉਂਕਿ ਉਹ ਚਾਹੁੰਦੇ ਸਨ ਕਿ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਫ਼ੋਨ ਉੱਤੇ ਗੱਲਬਾਤ ਕਰਵਾਈ ਜਾਵੇ।

 

 

ਸ੍ਰੀਨਗਰ ਦੇ ਹਵਾਲ ਇਲਾਕੇ ਦੇ ਵਸਨੀਕ ਸ੍ਰੀਮਤੀ ਫ਼ਹਿਮੀਦਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਚੰਡੀਗੜ੍ਹ ’ਚ ਪੜ੍ਹਦੀ ਹੈ ਤੇ ਉਸ ਨੇ ਇਸੇ ਹਫ਼ਤੇ ਆਉਣਾ ਸੀ। ਪਰਿਵਾਰ ਵਿੱਚ ਸਭ ਨੂੰ ਉਸ ਦੀ ਚਿੰਤਾ ਲੱਗੀ ਹੋਈ ਸੀ। ਸਭ ਇਹੋ ਸੋਚ ਰਹੇ ਸਨ ਕਿ ਜੇ ਕਿਤੇ ਉਹ ਸ੍ਰੀਨਗਰ ਆ ਗਈ ਹੋਈ, ਤਾਂ ਕਰਫ਼ਿਊ ਕਾਰਨ ਬਹੁਤ ਪਰੇਸ਼ਾਨ ਹੋਵੇਗੀ।

 

 

ਕੱਲ੍ਹ ਮਾਂ ਦੀ ਆਪਣੀ ਧੀ ਨਾਲ ਗੱਲ ਹੋ ਗਈ ਤੇ ਉਹ ਅੱਜ ਸ਼ੁੱਕਰਵਾਰ ਨੂੰ ਘਰ ਪੁੱਜ ਰਹੀ ਹੈ।

 

 

ਬਹੁਤ ਸਾਰੇ ਲੋਕ ਨਿਰਧਾਰਤ ਸਮੇਂ ਸਵੇਰੇ 10 ਵਜੇ ਤੋਂ ਸ਼ਾਮੀਂ 5 ਵਜੇ ਦੇ ਦਰਮਿਆਨ ਫ਼ੋਨ ਕਰਨ ਲਈ ਡੀਸੀ ਦਫ਼ਤਰ ਨਾ ਪੁੱਜ ਸਕੇ।

 

 

ਇੱਕ ਹੋਰ ਦੁਖੀ ਮਾਂ (ਜਿਸ ਨੇ ਆਪਣਾ ਨਾਂਅ ਦੱਸਣ ਤੋਂ ਗੁਰੇਜ਼ ਕੀਤਾ) ਨੇ ਜਦੋਂ ਬੰਗਲੌਰ ਰਹਿੰਦੇ ਆਪਣੇ ਪੁੱਤਰ ਨਾਲ ਇੱਕ ਮਿੰਟ ਦੀ ਕਾਲ ਕੀਤੀ; ਤਾਂ ਪੁੱਤਰ ਪਹਿਲਾਂ ਮਾਂ ਦੀ ਆਵਾਜ਼ ਸੁਣ ਕੇ ਰੋ ਪਿਆ। ਫਿਰ ਮਾਂ ਨੇ ਆਪਣੇ ਜਿਗਰ ਦੇ ਟੋਟੇ ਨੂੰ ਸਲਾਹ ਦਿੱਤੀ ਕਿ – ‘ਇੱਥੇ ਹਾਲਾਤ ਤਣਾਅਪੂਰਨ ਹਨ; ਇਸ ਕਰ ਕੇ ਐਤਕੀਂ ਈਦ ਮੌਕੇ ਤੂੰ ਘਰ ਨਾ ਆਵੀਂ।’

 

 

ਕਸ਼ਮੀਰ ਵਾਦੀ ਦੇ ਵੱਖੋ–ਵੱਖਰੇ ਸਥਾਨਾਂ ਉੱਤੇ ਬਿਲਕੁਲ ਅਜਿਹੇ ਹਾਲਾਤ ਹਨ। ਸਭ ਪਰਿਵਾਰ ਆਪੋ–ਆਪਣੇ ਬੱਚਿਆਂ ਤੇ ਹੋਰ ਮਿੱਤਰ–ਪਿਆਰਿਆਂ ਨਾਲ ਗੱਲਬਾਤ ਕਰਨ ਲਈ ਤੜਪ ਰਹੇ ਹਨ ਪਰ ਉਨ੍ਹਾਂ ਦਾ ਕਿਸੇ ਦਾ ਕੋਈ ਵੱਸ ਨਹੀਂ ਚੱਲ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiri Mother told her son in a minute s call don t come home on Eid