ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 370 ’ਤੇ ਕਸ਼ਮੀਰੀ ਅਵਾਮ ਕੇਂਦਰ ਦੀ ਹਮਾਇਤ ਕਰ ਰਹੇ ਨੇ: NSA ਅਜੀਤ ਡੋਵਾਲ

ਧਾਰਾ 370 ’ਤੇ ਕਸ਼ਮੀਰੀ ਅਵਾਮ ਕੇਂਦਰ ਦੀ ਹਮਾਇਤ ਕਰ ਰਹੇ ਨੇ: NSA ਅਜੀਤ ਡੋਵਾਲ

ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ, ਜੋ ਕੱਲ੍ਹ ਸੋਮਵਾਰ ਨੂੰ ਦੋਬਾਰਾ ਕਸ਼ਮੀਰ ਵਾਦੀ ’ਚ ਪਰਤ ਆਏ ਸਨ, ਨੇ ਹੁਣ ਸਰਕਾਰ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕਸ਼ਮੀਰ ਦੇ ਨਾਗਰਿਕ ਕੇਂਦਰ ਵੱਲੋਂ ਧਾਰਾ 370 ਦੇ ਮਾਮਲੇ ਨੂੰ ਲੈ ਕੇ ਕੀਤੀ ਕਾਰਵਾਈ ਦਾ ਸਮਰਥਨ ਕਰ ਰਹੇ ਹਨ।

 

 

ਸ੍ਰੀ ਡੋਵਾਲ ਨੇ ਵੀ ਇਹ ਵੀ ਕਿਹਾ ਹੈ ਕਿ ਕਸ਼ਮੀਰੀ ਅਵਾਮ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਨੂੰ ਦਿੱਤੇ ਉਸ ਭਰੋਸੇ ਦਾ ਵੀ ਸੁਆਗਤ ਕੀਤਾ ਹੈ; ਜਿਸ ਵਿੱਚ ਉਨ੍ਹਾਂ ਕੱਲ੍ਹ ਆਖਿਆ ਸੀ ਕਿ ਜੰਮੂ–ਕਸ਼ਮੀਰ ਨੂੰ ਹੁਣ ਦਿੱਤਾ ਜਾ ਰਿਹਾ ਕੇਂਦਰ ਸ਼ਾਸਤ ਪ੍ਰਦੇਸ਼ (UT) ਦਾ ਦਰਜਾ ਕੋਈ ਸਦਾ ਲਈ ਨਹੀਂ ਹੈ ਤੇ ਜਦੋਂ ਵੀ ਹਾਲਾਤ ਸੁਖਾਵੇਂ ਹੋਏ, ਇਸ ਨੂੰ ਮੁੜ ਸੂਬਾ ਬਣਾ ਦਿੱਤਾ ਜਾਵੇਗਾ।

 

 

ਖ਼ੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਦੇ ਆਧਾਰ ਉੱਤੇ ਕੇਂਦਰ ਸਰਕਾਰ ਨੂੰ ਅਜਿਹਾ ਖ਼ਦਸ਼ਾ ਸੀ ਕਿ ਧਾਰਾ 370 ਖ਼ਤਮ ਕਰਨ ਦੇ ਮਾਮਲੇ ਉੱਤੇ ਕਿਤੇ ਕਸ਼ਮੀਰ ਵਾਦੀ ਵਿੱਚ ਗੜਬੜੀ ਨਾ ਫੈਲ ਜਾਵੇ, ਇਸੇ ਲਈ ਪਹਿਲਾਂ ਤੋਂ ਹੀ ਸਖ਼ਤ ਸੁਰੱਖਿਆ ਇੰਤਜ਼ਾਮ ਕਰ ਲਏ ਗਏ ਸਨ। ਇਨ੍ਹਾਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਖ਼ੁਦ ਸ੍ਰੀ ਅਜੀਤ ਡੋਵਾਲ ਕਰ ਰਹੇ ਹਨ।

 

 

ਸ੍ਰੀ ਅਜੀਤ ਡੋਵਾਲ ਕੱਲ੍ਹ ਬਾਅਦ ਦੁਪਹਿਰ ਜੰਮੂ–ਕਸ਼ਮੀਰ ਪੁੱਜੇ ਸਨ। ਉਨ੍ਹਾਂ ਕੱਲ੍ਹ ਫ਼ੌਜ ਤੇ ਨੀਮ ਫ਼ੌਜੀ ਬਲਾਂ ਦੇ ਕਮਾਂਡਰਾਂ ਨਾਲ ਵੀ ਮੀਟਿੰਗ ਕਰ ਕੇ ਕਸ਼ਮੀਰ ਵਾਦੀ ’ਚ ਕਾਨੂੰਨ ਤੇ ਵਿਵਸਥਾ ਦੀ ਹਾਲਤ ਦਾ ਜਾਇਜ਼ਾ ਲਿਆ ਸੀ।

 

 

ਸ੍ਰੀ ਡੋਵਾਲ ਨੇ ਖ਼ੁਦ ਆਮ ਲੋਕਾਂ ਨਾਲ ਗੱਲਬਾਤ ਵੀ ਕੀਤੀ ਸੀ; ਤਾਂ ਜੋ ਇਸ ਮੁੱਦੇ ਉੱਤੇ ਉਨ੍ਹਾਂ ਦੀ ਰਾਇ ਜਾਣ ਸਕਣ।

 

 

ਸ੍ਰੀ ਡੋਵਾਲ ਕਸ਼ਮੀਰ ਮਾਮਲਿਆਂ ਦੇ ਮਾਹਿਰ ਹਨ ਅਤੇ 1990ਵਿਆਂ ਦੌਰਾਨ ਕਸ਼ਮੀਰ ਵਿੱਚ ਅੱਤਵਾਦ ਦਾ ਦੌਰ ਆਪਣੇ ਸਿਖ਼ਰ ਉੱਤੇ ਸੀ, ਤਦ ਉਨ੍ਹਾਂ ਕਸ਼ਮੀਰ ਵਿੱਚ ਬਿਊਰੋ ਦੀ ਅਗਵਾਈ ਕੀਤੀ ਸੀ।

 

 

ਸ੍ਰੀ ਅਜੀਤ ਡੋਵਾਲ ਨੇ ਕੇਂਦਰ ਨੂੰ ਭੇਜੀ ਆਪਣੀ ਤਾਜ਼ਾ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਕਸ਼ਮੀਰ ਦੀ ਜਨਤਾ ਇਹ ਵੀ ਬਾਖ਼ੂਬੀ ਸਮਝਦੀ ਹੈ ਕਿ ਸਥਾਨਕ ਸਿਆਸੀ ਆਗੂ ਆਪਣੇ ਨਿਜੀ ਹਿਤ ਅੱਗੇ ਰਖਦੇ ਹਨ ਤੇ ਲੋਕਾਂ ਨੂੰ ਆਪਣੇ ਮੁਫ਼ਾਦਾਂ ਲਈ ਵਰਤਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiri people are supporting over Article 370 says NSA Ajit Doval