ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰੀ ਸਿੱਖ ਕੁੜੀ ਆਪਣੀ ਮੁਸਲਿਮ ਸਹੇਲੀ ਨੂੰ ਗੁਰਦਾ ਦੇਣਾ ਚਾਹੁੰਦੀ ਪਰ...

ਮਨਜੋਤ ਕੋਹਲੀ (ਖੱਬੇ) ਅਤੇ ਸਮਰੀਨ ਅਖ਼ਤਰ

ਜੰਮੂ-ਕਸ਼ਮੀਰ ਦੀ 23 ਸਾਲਾ ਸਿੱਖ ਕੁੜੀ ਮਨਜੋਤ ਸਿੰਘ ਕੋਹਲੀ ਆਪਣੀ 22 ਸਾਲਾ ਸਹੇਲੀ ਸਮਰੀਨ ਅਖ਼ਤਰ ਦੀ ਜਾਨ ਬਚਾਉਣ ਲਈ ਆਪਣਾ ਗੁਰਦਾ ਦਾਨ ਕਰਨਾ ਚਾਹੁੰਦੀ ਹੈ ਪਰ ਇਸ ਦੇ ਰਾਹ `ਚ ‘ਸ੍ਰੀਨਗਰ ਦਾ ਇੱਕ ਹਸਪਤਾਲ ਤੇ ਖ਼ੁਦ ਮਨਜੋਤ ਕੋਹਲੀ ਦੇ ਆਪਣੇ ਪਰਿਵਾਰਕ ਮੈਂਬਰ ਅੜਿੱਕਾ ਬਣੇ ਹੋਏ ਹਨ।`


ਮਨਜੋਤ ਜੰਮੂ ਦੇ ਊਧਮਪੁਰ ਖੇਤਰ ਦੀ ਰਹਿਣ ਵਾਲੀ ਹੈ, ਜਦ ਕਿ ਸਮਰੀਨ ਰਾਜੌਰੀ ਜਿ਼ਲ੍ਹੇ ਦੀ ਵਸਨੀਕ ਹੈ। ਮਨਜੋਤ ਕੋਹਲੀ ਨੇ ਦੱਸਿਆ ਕਿ ਉਹ ਦੋਵੇਂ ਚਾਰ ਸਾਲ ਤੋਂ ਸਹੇਲੀਆਂ ਹਨ ਤੇ ਦੋਵਾਂ ਦੀ ਬਹੁਤ ਜਿ਼ਆਦਾ ਜਜ਼ਬਾਤੀ ਸਾਂਝ ਹੈ। ‘ਮੇਰਾ ਇਨਸਾਨੀਅਤ `ਚ ਦ੍ਰਿੜ੍ਹ ਵਿਸ਼ਵਾਸ ਹੈ ਤੇ ਇਸੇ ਤੋਂ ਮੈਨੂੰ ਆਪਣਾ ਗੁਰਦਾ ਦਾਨ ਕਰਨ ਲਈ ਪ੍ਰੇਰਨਾ ਮਿਲ ਰਹੀ ਹੈ।`


ਮਨਜੋਤ ਨੇ ਦੱਸਿਆ ਕਿ ਉਸ ਦੀ ਸਹੇਲੀ ਸਮਰੀਨ ਨੇ ਕਦੇ ਵੀ ਉਸ ਨੂੰ ਆਪਣੀ ਬੀਮਾਰੀ ਬਾਰੇ ਨਹੀਂ ਦੱਸਿਆ ਸੀ, ਸਗੋਂ ਇੱਕ ਹੋਰ ਸਾਂਝੇ ਜਾਣਕਾਰ ਤੋਂ ਇਹ ਜਾਣਕਾਰੀ ਮਿਲੀ ਸੀ। ‘ਸਮਰੀਨ ਨੇ ਮੇਰੇ ਔਖੇ ਵੇਲੇ ਮੇਰਾ ਬਹੁਤ ਸਾਥ ਦਿੱਤਾ ਹੈ, ਇਸ ਲਈ ਹੁਣ ਜਦੋਂ ਉਸ ਨੂੰ ਮਦਦ ਦੀ ਜ਼ਰੂਰਤ ਹੈ, ਤਦ ਮੈਂ ਉਸ ਦੀ ਮਦਦ ਕਰਨਾ ਚਾਹੁੰਦੀ ਹਾਂ।`


ਉੱਧਰ ਸਮਰੀਨ ਅਖ਼ਤਰ ਨੇ ਦੱਸਿਆ ਕਿ - ‘ਪਹਿਲਾਂ ਜਦੋਂ ਮਨਜੋਤ ਨੇ ਆਪਣਾ ਗੁਰਦਾ ਦੇਣ ਦੀ ਗੱਲ ਆਖੀ, ਤਾਂ ਮੈਂ ਸਿਰਫ਼ ਉਸ ਨੂੰ ਉਸ ਦੀ ਦਿਆਲਤਾ ਲਈ ਧੰਨਵਾਦ ਕਰਨਾ ਚਾਹੁੰਦੀ ਸਾਂ। ਪਰ ਉਹ ਮੇਰੇ ਕੋਲ ਆਈ ਤੇ ਮੈਨੂੰ ਮਿਲ ਕੇ ਕਿਹਾ ਕਿ ਉਹ ਸੱਚਮੁਚ ਆਪਣਾ ਗੁਰਦਾ ਮੈਨੂੰ ਦੇਣਾ ਚਾਹੁੰਦੀ ਹੈ। ਉਹ ਮੇਰੇ ਨਾਲ ਹਸਪਤਾਲ ਦੀ ਕਮੇਟੀ ਸਾਹਵੇਂ ਵੀ ਪੇਸ਼ ਹੋਈ ਸੀ। ਮੈਨੂੰ ਆਪਣੇ ਕੰਨਾਂ `ਤੇ ਯਕੀਨ ਨਹੀਂ ਆਇਆ। ਮੈਂ ਬਹੁਤ ਖ਼ੁਸ਼ ਹੋਈ ਸਾਂ ਤੇ ਮੈਨੂੰ ਸੱਚਮੁਚ ਆਪਣਾ ਜੀਵਨ ਬਦਲਦਾ ਜਾਪਿਆ।`


ਪਰ ਸ੍ਰੀਨਗਰ ਸਥਿਤ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵੱਲੋਂ ਗੁਰਦਾ ਦੇਣ ਦੀ ਪ੍ਰਕਿਰਿਆ ਵਿੱਚ ਬਿਨਾ ਮਤਲਬ ਦੇ ਅੜਿੱਕੇ ਡਾਹੇ ਜਾ ਰਹੇ ਹਨ।


ਮਨਜੋਤ ਕੋਹਲੀ ਨੇ ਦੱਸਿਆ ਕਿ ਹਸਪਤਾਲ ਦੀ ਵਿਸ਼ੇਸ਼ ਅਧਿਕਾਰ ਬੇਲੋੜੇ ਇਤਰਾਜ਼ ਕਰ ਰਹੀ ਹੈ। ‘ਮੈਨੂੰ ਸਮਝ ਨਹੀਂ ਆਉਂਦੀ ਕਿ ਡਾਕਟਰ ਤੇ ਇੰਸਟੀਚਿਊਟ ਦਾ ਪ੍ਰਸ਼ਾਸਨ ਮੇਰੀ ਤਜਵੀਜ਼ ਨੂੰ ਮੰਨ ਕਿਉਂ ਨਹੀਂ ਰਹੇ।`


ਉਂਝ ਇੰਸਟੀਚਿਊਟ ਦੇ ਡਾਇਰੈਕਟਰ ਡਾ. ਉਮਰ ਸ਼ਾਹ ਨੇ ਦੱਸਿਆ ਕਿ ਵਿਸ਼ੇਸ਼ ਕਮੇਟੀ ਇਸ ਮਾਮਲੇ `ਤੇ ਗ਼ੌਰ ਕਰ ਰਹੀ ਹੈ ਅਤੇ ਉਹ ਛੇਤੀ ਹੀ ਇਸ ਬਾਰੇ ਫ਼ੈਸਲਾ ਲੈ ਲੈਣਗੇ।


ਦਰਅਸਲ, ਹਸਪਤਾਲ ਅਧਿਕਾਰੀ ਥੋੜ੍ਹਾ ਧਾਰਮਿਕ ਆਧਾਰ `ਤੇ ਸੋਚ ਰਹੇ ਹਨ ਕਿਉਂਕਿ ਦੋਵੇਂ ਕੁੜੀਆਂ ਦੇ ਧਰਮ ਵੱਖੋ-ਵੱਖਰੇ ਹਨ ਅਤੇ ਉਂਝ ਵੀ ਮਨਜੋਤ ਕੋਹਲੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਅਧਿਕਾਰੀਆਂ ਨੂੰ ਇੱਕ ਚਿੱਠੀ ਭੇਜੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ `ਚ ਉਨ੍ਹਾਂ ਦੀ ਬਿਲਕੁਲ ਸਹਿਮਤੀ ਨਹੀਂ ਹੈ।


ਪਰ ਮਨਜੋਤ ਦਾ ਕਹਿਣਾ ਹੈ ਕਿ ਆਖ਼ਰੀ ਫ਼ੈਸਲਾ ਤਾਂ ਉਸ ਦਾ ਹੀ ਮੰਨਿਆ ਜਾਵੇਗਾ ਕਿਉਂਕਿ ਉਹ ਬਾਲਗ਼ ਹੈ। ਮਨਜੋਤ ਨੇ ਦੱਸਿਆ ਕਿ ਉਸ ਨੇ ਆਪਣੇ ਇੱਕ ਜਾਣਕਾਰ ਵਕੀਲ ਤੋਂ ਵੀ ਇਸ ਮਾਮਲੇ `ਚ ਸਲਾਹ ਲਈ ਹੈ ਅਤੇ ਇਸ ਲਈ ਅਦਾਲਤ ਦੀ ਪ੍ਰਵਾਨਗੀ ਵੀ ਲਈ ਜਾ ਸਕਦੀ ਹੈ।   

ਮਨਜੋਤ ਕੋਹਲੀ (ਖੱਬੇ) ਅਤੇ ਸਮਰੀਨ ਅਖ਼ਤਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiri Sikh Girl wants to donate her kieney to Muslim friend