ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਸ਼ਮੀਰੀ ਅੱਤਵਾਦੀ ਬੰਦੂਕਾਂ ਸੁੱਟ ਕੇ ਮੁੱਖ–ਧਾਰਾ ’ਚ ਆਉਣ: ਜਨਰਲ ਬਿਪਿਨ ਰਾਵਤ

​​​​​​​ਕਸ਼ਮੀਰੀ ਅੱਤਵਾਦੀ ਬੰਦੂਕਾਂ ਸੁੱਟ ਕੇ ਮੁੱਖ–ਧਾਰਾ ’ਚ ਆਉਣ: ਜਨਰਲ ਬਿਪਿਨ ਰਾਵਤ

ਜੰਮੂ–ਕਸ਼ਮੀਰ ’ਚੋਂ ਧਾਰਾ–370 ਖ਼ਤਮ ਹੋਇਆਂ ਨੂੰ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ। ਅਜਿਹੇ ਵੇਲੇ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਸ਼ਮੀਰ ਵਾਦੀ ਵਿੱਚ ਜੋ ਕੁਝ ਵੀ ਹੋਇਆ, ਉਸ ਨੂੰ ਬਿਲਕੁਲ ਦਰੁਸਤ ਠਹਿਰਾਉਂਦਿਆਂ ਜੰਮੂ–ਕਸ਼ਮੀਰ ਦੀ ਆਮ ਜਨਤਾ ਅਤੇ ਅੱਤਵਾਦੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੇ ਇਲਾਕੇ ਵਿੱਚ ਅਮਨ ਤੇ ਚੈਨ ਕਾਇਮ ਹੋਣ ਦੇਣ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਇੰਟਰਵਿਊ ਦੌਰਾਨ ਜਨ. ਰਾਵਤ ਨੇ ਕਿਹਾ ਕਿ ਹੁਣ ਜਦੋਂ ਕੁਝ ਦਹਿਸ਼ਤਗਰਦ ਅਨਸਰ ਕਸ਼ਮੀਰ ਵਾਦੀ ਵਿੱਚ ਹਿੰਸਾ ਦਾ ਇੱਕ ਨਵਾਂ ਦੌਰ ਸ਼ੁਰੂ ਕਰਨ ਜਾ ਰਹੇ ਸਨ; ਅਜਿਹੇ ਵੇਲੇ ਉੱਥੋਂ ਧਾਰਾ–370 ਖ਼ਤਮ ਕਰਨਾ ਸਰਕਾਰ ਦਾ ਬਿਲਕੁਲ ਠੀਕ ਫ਼ੈਸਲਾ ਸੀ। ਉੱਧਰ ‘ਫ਼ਾਈਨੈਂਸ਼ੀਅਲ ਐਕਸ਼ਨ ਟਾਸਕ ਫ਼ੋਰਸ’ (FATF) ਵੱਲੋਂ ਪਾਕਿਸਤਾਨ ਨੂੰ ਬਲੈਕ–ਲਿਸਟ ਕੀਤਾ ਜਾ ਰਿਹਾ ਸੀ।

 

 

ਜਨਰਲ ਰਾਵਤ ਨੇ ਕਿਹਾ ਕਿ ‘ਅਜਿਹੇ ਵੇਲੇ ਮੈਂ ਸਰਕਾਰ ਨੂੰ ਆਖਿਆ ਕਿ ਉਹ ਆਪਣਾ ਫ਼ੈਸਲਾ ਲਾਗੂ ਕਰਨ, ਫ਼ੌਜ ਪੂਰੀ ਤਰ੍ਹਾਂ ਸਹਿਯੋਗ ਦੇਵੇਗੀ।’

 

 

ਜਨਰਲ ਰਾਵਤ ਨੇ ਦੋਹਰਾਇਆ ਕਿ ਜੰਮੂ–ਕਸ਼ਮੀਰ ਦੀ ਜਨਤਾ ਤੇ ਦਹਿਸ਼ਤਗਰਦਾਂ ਨੂੰ ਆਪਣੇ ਖੇਤਰ ਵਿੱਚ ਅਮਨ ਕਾਇਮ ਹੋਣ ਦਾ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ। ‘ਉਂਝ ਵੀ ਹਿੰਸਾ ਵਾਪਰਦਿਆਂ ਨੂੰ 30 ਸਾਲ ਹੋ ਚੁੱਕੇ ਹਨ ਤੇ ਪਿਛਲੇ ਇਨ੍ਹਾਂ ਦਹਾਕਿਆਂ ਦੌਰਾਨ ਸਾਨੂੰ ਸਭ ਨੂੰ ਬਹੁਤ ਔਖੇ ਸਮਿਆਂ ਵਿੱਚੋਂ ਲੰਘਣਾ ਪਿਆ ਹੈ। ਗੁੱਸਾ ਛੱਡ ਕੇ ਅਮਨ–ਚੈਨ ਕਾਇਮ ਹੋਣ ਦੇਣਾ ਚਾਹੀਦਾ ਹੈ।’

 

 

ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਉਹ ਦਹਿਸ਼ਤਗਰਦਾਂ ਨੂੰ ਬਹੁਤ ਸ਼ਾਂਤੀਪੂਰਬਕ ਅਜਿਹੀ ਪੇਸ਼ਕਸ਼ ਕਰ ਰਹੇ ਹਨ। ‘ਅਸੀਂ ਦਹਿਸ਼ਤਗਰਦਾਂ ਦੇ ਪਿੱਛੇ ਨਹੀਂ ਜਾ ਰਹੇ ਕਿਉਂਕਿ ਅਸੀਂ ਮਾਹੌਲ ਖ਼ਰਾਬ ਕਰਨ ਲਈ ਬੰਦੂਕਾਂ ਦੀ ਜੰਗ ਨਹੀਂ ਚਾਹੁੰਦੇ। ਮੈਂ ਨਹੀਂ ਚਾਹੁੰਦਾ ਕਿ ਆਮ ਲੋਕਾਂ ਦੀਆਂ ਘੇਰਾਬੰਦੀਆਂ ਕੀਤੀਆਂ ਜਾਣ, ਤਲਾਸ਼ੀਆਂ ਲਈਆਂ ਜਾਣ। ਸਾਨੂੰ ਦੋਵੇਂ ਹੱਥਾਂ ਨਾਲ ਤਾੜੀ ਵਜਾਉਣੀ ਚਾਹੀਦੀ ਹੈ ਤੇ ਬੰਦੂਕਾਂ ਸੁੱਟਣ ਬਾਰੇ ਸੋਚਣਾ ਚਾਹੀਦਾ ਹੈ। ਸਾਡੀ ਨਵੀ਼ ਪੀੜ੍ਹੀ ਨੇ ਹਾਲੇ ਤੱਕ ਅਮਨ–ਚੈਨ ਨਹੀਂ ਵੇਖਿਆ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiri Terrorists should throw guns away and should come to mainstream says Gen Bipin Rawat