ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰੀ ਟੂਰਿਸਟ ਗਾਈਡ ਨੇ ਆਪਣੀ ਜਾਨ ਦੇ ਕੇ ਬਚਾਈਆਂ 5 ਜਾਨਾਂ

ਕਸ਼ਮੀਰੀ ਟੂਰਿਸਟ ਗਾਈਡ ਨੇ ਆਪਣੀ ਜਾਨ ਦੇ ਕੇ ਬਚਾਈਆਂ 5 ਜਾਨਾਂ

ਕਸ਼ਮੀਰ ਦੇ ਇੱਕ ਟੂਰਿਸਟ ਗਾਈਡ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪ੍ਰਸਿੱਧ ਪਹਿਲਗਾਮ ਰਿਜ਼ੌਰਟ ’ਚ ਲਿੱਦਰ ਨਦੀ ’ਚੋਂ ਦੋ ਸੈਲਾਨੀਆਂ ਸਮੇਤ ਪੰਜ ਵਿਅਕਤੀਆਂ ਨੂੰ ਬਚਾਉਣ ਲਈ ਜਾਨ ਦੇ ਦਿੱਤੀ। ਸੈਲਾਨੀਆਂ ਦੀ ਕਿਸ਼ਤੀ ਲਿੱਦਰ ਨਦੀ ਵਿੱਚ ਅਚਾਨਕ ਤੇਜ਼ ਹਵਾਵਾਂ ਕਾਰਨ ਫਸਣ ਤੋਂ ਬਾਅਦ ਮਾਵੁਰਾ ਲਾਗੇ ਪਲਟ ਗਈ।

 

 

ਬਾਕਾਇਦਾ ਰਜਿਸਟਰਡ ਕਿਸ਼ਤੀ ਚਾਲਕ ਰਊਫ਼ ਅਹਿਮਦ ਡਾਰ (32) ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆ ਨਦੀ ਵਿੱਚ ਛਾਲ਼ ਮਾਰ ਦਿੱਤੀ।

 

 

ਉਸ ਨੇ ਪੰਜ ਜਣਿਆਂ ਦੀ ਜਾਨ ਤਾਂ ਬਚਾ ਲਈ ਪਰ ਖ਼ੁਦ ਪਾਣੀ ਦੇ ਤੇਜ਼ ਵੇਗ ਵਿੱਚ ਵਹਿ ਗਿਆ। ਸਨਿੱਚਰਵਾਰ ਸਵੇਰੇ ਉਸ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ। ਸ੍ਰੀਨਗਰ ਤੋਂ 96 ਕਿਲੋਮੀਟਰ ਪਹਿਲਗਾਮ ਵਿਖੇ ਸ਼ੁੱਕਰਵਾਰ ਸ਼ਾਮੀਂ ਸੱਤ ਵਜੇ ਜਦੋਂ ਇਹ ਘਟਨਾ ਵਾਪਰੀ, ਤਾਂ ਉਸ ਵੇਲੇ ਕਿਸ਼ਤੀ ਵਿੱਚ ਤਿੰਨ ਸਥਾਨਕ ਵਿਅਕਤੀ ਤੇ ਪੱਛਮੀ ਬੰਗਾਲ ਦੀ ਇੱਕ ਜੋੜੀ ਸਵਾਰ ਸਨ।

 

 

ਚਸ਼ਮਦੀਦ ਗਵਾਹਾਂ ਦੇ ਹਵਾਲੇ ਨਾਲ ਅਧਿਕਾਰੀਆਂ ਨੇ ਦੱਸਿਆ ਕਿ ਟੂਰਿਸਟ ਗਾਈਡ ਵਜੋਂ ਜੋੜੀ ਨਾਲ ਮੌਜੂਦ ਡਾਰ ਨੇ ਵੇਖਿਆ ਕਿ ਲੋਕ ਨਦੀ ਵਿੱਚ ਡੁੱਬ ਰਹੇ ਹਨ, ਤਾਂ ਉਸ ਨੇ ਬਿਨਾ ਸਮਾਂ ਗੁਆਏ ਦਰਿਆ ਵਿੱਚ ਛਾਲ਼ ਮਾਰ ਦਿੱਤੀ ਤੇ ਉਨ੍ਹਾਂ ਨੂੰ ਬਚਾ ਲਿਆ। ਪਰ ਆਪ ਉਹ ਪਾਣੀ ਵਿੱਚ ਵਹਿ ਗਿਆ। ਅੱਜ ਸਨਿੱਚਰਵਾਰ ਸਵੇਰੇ ਉਸ ਦੀ ਲਾਸ਼ ਭਵਾਨੀ ਪੁਲ਼ ਨੇੜਿਓਂ ਬਰਾਮਦ ਕੀਤੀ ਗਈ।

 

 

ਉਹ ਆਪਣੇ ਪਿੱਛੇ ਆਪਣੀ ਪਤਨੀ, ਮਾਪੇ ਤੇ ਇੱਕ ਭਰਾ ਛੱਡ ਗਿਆ ਹੈ।

 

 

ਕੋਲਕਾਤਾ ਦੇ ਨੰਦਨ ਨਗਰ ਤੋਂ ਸੈਰ ਕਰਨ ਲਈ ਪੁੱਜੇ ਸੈਲਾਨੀ ਮਨੀਸ਼ ਕੁਮਾਰ ਸਰਾਫ਼ ਤੇ ਸ਼ਵੇਤਾ ਸਰਾਫ਼ ਨੂੰ ਸ੍ਰੀਨਗਰ ਲਿਜਾਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਡਾਰ ਕਾਰਨ ਦੂਜਾ ਜੀਵਨ ਮਿਲਿਆ ਹੈ ਤੇ ਉਸ ਦੀ ਬਹਾਦਰੀ ਨੂੰ ਸਲਾਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashmiri Tourist Guide saved 5 lives by sacrificing his own life