ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਠੂਆ ਬੱਚੀ ਬਲਾਤਕਾਰ ਕਾਂਡ: 3 ਦੋਸ਼ੀਆਂ ਨੂੰ ਉਮਰ ਕੈਦ, 3 ਨੂੰ 5-5 ਸਾਲ ਦੀ ਕੈਦ

ਕਠੂਆ ਸਮੂਹਿਕ ਬਲਾਤਕਾਰ ਤੇ ਕਤਲਕਾਂਡ ਮਾਮਲੇ ਚ ਕੁੱਲ 7 ਚੋਂ 3 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਅਤੇ 3 ਦੋਸ਼ੀਆਂ ਨੂੰ 5-5 ਸਾਲ ਦੀ ਕੈਦ ਸੁਣਾਈ ਗਈ ਹੈ। ਜਦਕਿ ਇਕ ਨੂੰ ਬਰੀ ਕਰ ਦਿੱਤਾ ਗਿਆ ਹੈ। ਮਾਮਲੇ ਚ ਅੱਜ ਸੁਣਵਾਈ ਕਰਦਿਆਂ ਸੱਤ ਲੋਕਾਂ ਚੋਂ 6 ਦੋਸ਼ੀਆਂ ਨੂੰ ਮੁਲਜ਼ਮ ਕਰਾਰ ਦਿੱਤਾ ਗਿਆ ਹੈ।

 

ਦੇਖਭਾਲ ਕਰਤਾ ਅਤੇ ਪਿੰਡ ਦੇ ਮੁਖੀ ਸਾਂਝੀ ਰਾਮ, ਵਿਸ਼ੇਸ਼ ਪੁਲਿਸ ਅਧਿਕਾਰੀ ਦੀਪਕ ਖਜੂਰੀਆ ਅਤੇ ਪ੍ਰਵੇਸ਼ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਐਸਪੀਓ ਸੁਰਿੰਦਰ ਕੁਮਾਰ, ਸਬ-ਇੰਸਪੈਕਟਰ ਆਨੰਦ ਦੱਤਾ ਅਤੇ ਹੈਡ ਕਾਂਸਟੇਬਲ ਤਿਲਕ ਰਾਜ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਸਾਂਝੀ ਰਾਮ ਦੇ ਬੇਟੇ ਵਿਸ਼ਾਲ ਨੂੰ ਬਰੀ ਕਰ ਦਿੱਤਾ ਗਿਆ ਹੈ।

 

ਹੈਡ ਕਾਂਸਟੇਬਲ ਤਿਕਲ ਰਾਜ ਅਤੇ ਸਬ ਇੰਸਪੈਕਟਰ ਆਨੰਦ ਦੱਤਾ ਨੇ ਕਥਿਤ ਤੌਰ ਤੇ ਸਾਂਝੀ ਰਾਮ ਤੋਂ 4 ਲੱਖ ਰੁਪਏ ਲਏ ਅਤੇ ਸਬੂਤ ਮਿਟਾ ਦਿੱਤੇ ਸਨ। ਮਾਮਲੇ ਚ ਟ੍ਰਾਇਲ 3 ਜੂਨ ਨੂੰ ਪੂਰੀ ਹੋ ਗਈ ਸੀ। ਮਾਮਲੇ ਦੀ ਸੁਣਵਾਈ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇਜਵਿੰਦਰ ਸਿੰਘ ਨੇ ਕੀਤੀ।

 

ਇਸ ਤੋਂ ਪਹਿਲਾਂ, ਜੰਮੂ–ਕਸ਼ਮੀਰ ਦੇ ਕਠੂਆ ਵਿਖੇ ਬੰਜਾਰਾ ਭਾਈਚਾਰੇ ਦੀ ਅੱਠ ਸਾਲਾ ਬੱਚੀ ਨਾਲ ਬਲਾਤਕਾਰ ਤੇ ਫਿਰ ਉਸ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਇੱਕ ਖ਼ਾਸ ਅਦਾਲਤ ਨੇ ਅੱਜ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ।

 

 

 

 

ਮ੍ਰਿਤਕ ਬੱਚੀ ਤੇ ਉਸ ਦੇ ਪੀੜਤ ਪਰਿਵਾਰ ਵੱਲੋਂ ਵਕੀਲ ਮੁਬੀਨ ਫ਼ਾਰੁਕੀ ਨੇ ਇਹ ਸਾਰੇ ਅਦਾਲਤੀ ਵੇਰਵੇ ਦਿੱਤੇ। ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਤੇਜਵਿੰਦਰ ਸਿੰਘ ਨੇ 6 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ।

 

ਉੱਧਰ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਉਹ ਆਪਣੇ ਮੁਵੱਕਿਲਾਂ ਸਾਂਝਾ ਰਾਮ ਤੇ ਪ੍ਰਵੇਸ਼ ਨੂੰ ਦੋਸ਼ੀ ਠਹਿਰਾਏ ਜਾਣ ਵਿਰੁੱਧ ਪੰਜਾਬ ਤੇ ਹਰਿਆਣਾ ਕੋਰਟ ਵਿੱਚ ਅਪੀਲ ਦਾਇਰ ਕਰਨਗੇ।

 

ਅਧਿਕਾਰੀਆਂ ਨੇ ਐਤਵਾਰ ਨੂੰ ਆਖਿਆ ਸੀ ਕਿ ਪਠਾਨਕੋਟ ਵਿਖੇ ਫ਼ੈਸਲਾ ਸੁਣਾਏ ਜਾਣ ਦੇ ਮੱਦੇਨਜ਼ਰ ਅਦਾਲਤ ਤੇ ਉਸ ਦੇ ਆਲੇ–ਦੁਆਲੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

 

15 ਪੰਨਿਆਂ ਦੇ ਦੋਸ਼–ਪੱਤਰ (ਚਾਰਜਸ਼ੀਟ) ਮੁਤਾਬਕ ਪਿਛਲੇ ਸਾਲ 10 ਜਨਵਰੀ ਨੂੰ ਅਗ਼ਵਾ ਕੀਤੀ ਗਈ ਅੱਠ ਸਾਲਾ ਬੱਚੀ ਨੂੰ ਕਠੂਆ ਜ਼ਿਲ੍ਹੇ ਦੇ ਇੱਕ ਪਿੰਡ ਦੇ ਧਾਰਮਿਕ ਸਥਾਨ ਵਿੱਚ ਬੰਧਕ ਬਣਾ ਕੇ ਉਸ ਨਾਲ ਜਬਰ–ਜਨਾਹ ਕੀਤਾ ਗਿਆ ਸੀ। ਉਸ ਨੂੰ ਚਾਰ ਦਿਨਾਂ ਤੱਕ ਬੇਹੋਸ਼ ਰੱਖਿਆ ਗਿਆ ਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ।

 

ਜੂਨ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਇਸ ਮਾਮਲੇ ਦੀ ਲਗਾਤਾਰ ਸੁਣਵਾਈ ਹੋਈ ਸੀ। ਸੁਪਰੀਮ ਕੋਰਟ ਨੇ ਇਹ ਮਾਮਲਾ ਜੰਮੂ–ਕਸ਼ਮੀਰ ਤੋਂ ਬਾਹਰ ਭੇਜਣ ਦਾ ਹੁਕਮ ਜਾਰੀ ਕੀਤਾ ਸੀ। ਫਿਰ ਜੰਮੂ ਤੋਂ 100 ਕਿਲੋਮੀਟਰ ਤੇ ਕਠੂਆ ਤੋਂ 30 ਕਿਲੋਮੀਟਰ ਦੂਰ ਪਠਾਨਕੋਟ ਦੀ ਅਦਾਲਤ ਦੀ ਅਦਾਲਤ ਵਿੱਚ ਇਹ ਮਾਮਲਾ ਭੇਜਿਆ ਗਿਆ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kathua girl rape case 3 accused are sentenced to life imprisonment 3 accused are sentenced to 3 to 5 years imprisonment