ਕਠੂਆ ਕਾਂਡ ਦੀ ਅੱਠ ਸਾਲ ਦੀ ਪੀੜਤਾ ਦੇ ਪਰਿਵਾਰ ਮੈਂਬਰਾਂ ਨੇ ਵਕੀਲ ਦੀਪਿਕਾ ਰਾਜਾਵਤ ਨੂੰ ਮੁਕਦਮੇ `ਚ ਉਨ੍ਹਾਂ ਦੀ ਪੈਰਵੀ ਕਰਨ ਤੋਂ ਹਟਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਵਕੀਲ ਦੀਪਿਕਾ ਇਸ ਮਾਮਲੇ ਦੀ ਸੁਣਵਾਈ `ਚ ਕਦੇ ਕਦੇ ਹੀ ਪੇਸ਼ ਹੁੰਦੀ ਹੈ। ਪੀੜਤਾ ਦੇ ਪਰਿਵਾਰ ਵਾਲਿਆਂ ਨੇ ਇਹ ਜਿ਼ਲ੍ਹਾ ਤੇ ਸ਼ੈਸਨ ਜੱਜ ਦੀ ਅਦਾਲਤ `ਚ ਬੁੱਧਵਾਰ ਨੂੰ ਇਹ ਪਟੀਸ਼ਨ ਦਾਇਰ ਕੀਤੀ। ਜੱਜ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਅਦ ਇਸ ਮਾਮਲੇ ਦੀ ਰੋਜ਼ਾਨਾ ਸੁਣਾਈ ਕਰ ਰਹੇ ਹਨ।
ਕਠੁਆ ਦੇ ਇਸ ਮਾਮਲੇ `ਚ ਅੱਠ ਸਾਲ ਦੀ ਬੱਚੀ ਦੀ ਕਥਿਤ ਤੌਰ `ਤੇ ਬਲਾਤਕਾਰ ਦੇ ਬਾਅਦ ਕਤਲ ਕਰ ਦਿੱਤੀ ਗਈ ਸੀ। ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਅਦਾਲਤ ਨੇ ਦੀਪਿਕਾ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੇ ਮੁਵਕਿਕਲਾਂ ਵੱਲੋਂ ਦਾਇਰ ਕੀਤੀ ਪਟੀਸ਼ਨ `ਤੇ 20 ਨਵੰਬਰ ਤੱਕ ਜਵਾਬ ਦੇਣ ਲਈ ਕਿਹਾ ਹੈ।
ਵਕੀਲ ਮੁਬੀਨ ਫਾਰੂਕੀ ਰਾਹੀਂ ਜਿ਼ਲ੍ਹਾ ਜੱਜ ਦੇ ਸਾਹਮਣੇ ਪੇਸ਼ ਪੀੜਤਾ ਦੇ ਪਿਤਾ ਨੇ ਅਦਾਲਤ ਨੂੰ ਦੱਸਿਆ ਕਿ ਉਹ ਵਕੀਲ ਦੀਪਿਕਾ ਦੇ ਪੱਖ ਵਿਚ ਕੀਤਾ ਗਿਆ ਸਮਝੌਤਾ ਵਾਪਸ ਲੈ ਰਹੇ ਹਨ, ਕਿਉਂਕਿ ਉਹ ਰੋਜ਼ਾਨਾ ਸੁਣਵਾਈ `ਚ ਕਦੇ ਕਦੇ ਆਉਂਦੀ ਹੈ। ਇਸ ਮਾਮਲੇ ਦੀ ਸੁਣਵਾਈ ਬੀਤੇ ਪੰਜ ਮਹੀਨਿਆਂ ਤੋਂ ਚਲ ਰਹੀ ਹੈ। ਪੀੜਤਾ ਵੱਲੋਂ ਜੰਮੂ ਕਸ਼ਮੀਰ ਸਰਕਾਰ ਵੱਲੋਂ ਪਹਿਲਾਂ ਤੋਂ ਪੈਰਵੀ ਕੀਤੀ ਜਾ ਰਹੀ ਹੈ। ਇਸ ਮਾਮਲੇ `ਚ ਸੂਬੇ ਵੱਲੋਂ ਦੋ ਵਕੀਲ ਅਤੇ ਪਠਾਨਕੋਟ ਜਿ਼ਲ੍ਹਾ ਅਟਾਰਨੀ ਜਗਦੀਸ਼ਵਰ ਕੁਮਾਰ ਚੋਪੜਾ ਦਲੀਲਾਂ ਪੇਸ਼ ਕਰ ਰਹੇ ਹਨ।
ਜਿ਼ਕਰਯੋਗ ਹੈ ਕਿ ਇਕ ਘੁਮੰਤੂ ਆਦਿਵਾਸੀ ਵਰਗ ਦੀ ਅੱਠ ਸਾਲ ਦੀ ਬੱਚੀ 10 ਜਨਵਰੀ 2018 ਨੂੰ ਕਥਿਤ ਤੌਰ `ਤੇ ਅਗਵਾ ਕੀਤਾ ਗਿਆ ਸੀ। ਉਥੇ 17 ਜਨਵਰੀ ਨੂੰ ਮ੍ਰਿਤਕ ਮਿਲੀ ਸੀ। ਦੋਸ਼ ਹੈ ਕਿ ਸਮੂਹਿਕ ਬਲਾਤਕਾਰ ਦੇ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ ਸੀ।