ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਵਿੱਖ 'ਚ ਮੋਦੀ ਸਰਕਾਰ ਵਿੱਚ ਸ਼ਾਮਲ ਨਹੀਂ ਹੋਵੇਗੀ ਪਾਰਟੀ: ਜੇਡੀਯੂ

ਬਿਹਾਰ ਵਿੱਚ ਭਾਜਪਾ ਦੇ ਮਹੱਤਵਪੂਰਨ ਸਹਿਯੋਗੀ ਜਨਤਾ ਦਲ (ਯੂਨਾਈਟਿਡ) ਨੇ ਆਪਣਾ 'ਅੰਤਿਮ ਫ਼ੈਸਲਾ' ਦੱਸਦੇ ਹੋਏ ਐਤਵਾਰ ਨੂੰ ਫ਼ੈਸਲਾ ਕੀਤਾ ਕਿ ਪਾਰਟੀ ਕਦੇ ਵੀ ਐਨਡੀਏ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਨਹੀਂ ਹੋਵੇਗਾ।  

 

ਜੇਡੀਯੂ ਨੇਤਾ ਕੇ ਸੀ ਤਿਆਗੀ ਨੇ ਕਿਹਾ ਹੈ ਕਿ ਸਾਨੂੰ ਜੋ ਪ੍ਰਸਤਾਵ ਦਿੱਤਾ ਸੀ, ਉਹ ਜੇਡੀਯੂ ਲਈ ਨਾਮਨਜ਼ੂਰ ਸੀ,ਇਸ ਲਈ ਅਸੀਂ ਇਹ ਫ਼ੈਸਲਾ ਲਿਆ ਹੈ ਕਿ ਭਵਿੱਖ ਵਿੱਚ ਵੀ ਜੇਡੀਯੂ ਕਦੇ ਐਨਡੀਏ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਨਹੀਂ ਹੋਵੇਗੀ ਅਤੇ ਇਹ ਸਾਡਾ ਅੰਤਿਮ ਫ਼ੈਸਲਾ ਹੈ।

 

 

 

 

 

ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਵਿੱਚ ਕੇ ਸੀ ਤਿਆਗੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਪ੍ਰਸਤਾਵ ਕਾਰਨ ਹੀ ਸਾਨੂੰ ਇਹ ਫ਼ੈਸਲਾ ਲੈਣਾ ਪਿਆ।  ਦੱਸਣਯੋਗ ਹੈ ਕਿ ਇਹ ਬਿਆਨ ਜਿਹੇ ਸਮੇਂ ਆਇਆ ਹੈ, ਜਦੋਂ ਜੇਡੀਯੂ ਨੇ ਇਹ ਕਹਿੰਦੇ ਹੋਏ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਮੋਦੀ ਸਰਕਾਰ ਦਾ ਹਿੱਸਾ ਨਹੀਂ ਬਣੇਗੀ। ਭਾਜਪਾ ਨੇ ਉਸ ਨੂੰ ਇੱਕ ਮੰਤਰੀ ਅਹੁਦੇ ਦਾ ਪ੍ਰਸਤਾਵ ਦਿੱਤਾ ਸੀ ਜਿਸ ਨੂੰ ਉਹ ਮਨਜ਼ੂਰ ਨਹੀਂ ਕਰ ਸਕਦੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KC Tyagi says in future JDU will never be a part of Modi Govt