ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਖਾਸਤ ਹੋਏ 48,000 ਰੋਡਵੇਜ਼ ਕਰਮਚਾਰੀ ਬੋਲੇ, KCR ਦੇ ਅੱਗੇ ਨਹੀਂ ਝੁੱਕਾਂਗੇ 

ਤੇਲੰਗਾਨਾ ਸਰਕਾਰ ਨੇ ਐਤਵਾਰ ਨੂੰ ਰਾਜ ਸਰਕਾਰ ਟਰਾਂਸਪੋਰਟ ਕਾਰਪੋਰੇਸ਼ਨ (ਟੀਐਸਆਰਟੀਸੀ) ਦੇ 48000 ਹੜਤਾਲੀ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦਾ ਐਲਾਨ ਕੀਤਾ ਹੈ। 

 

ਅਜਿਹੀ ਸਥਿਤੀ ਵਿੱਚ ਤੇਲੰਗਾਨਾ ਆਰਟੀਸੀ ਕਰਮਚਾਰੀ ਅਤੇ ਵਰਕਰ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ਨੇ ਸੋਮਵਾਰ ਨੂੰ ਹੈਦਰਾਬਾਦ ਦੇ ਇੰਦਰਾ ਪਾਰਕ ਵਿੱਚ ਇੱਕ ਵੱਡੀ ਰੈਲੀ ਬੁਲਾਈ ਹੈ ਜਿਸ ਵਿੱਚ ਲਵੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੇ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਅੰਦੋਲਨ ਕਰਨਗੇ। ਹਾਲਾਂਕਿ, ਹੈਦਰਾਬਾਦ ਪੁਲਿਸ ਦਾ ਕਹਿਣਾ ਹੈ ਕਿ ਇਹ ਰੈਲੀ ਗ਼ੈਰ ਕਾਨੂੰਨੀ ਹੈ ਅਤੇ ਇਸ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਹੈ।

 

ਸ਼ਹਿਰ ਦੇ ਜੁਆਇੰਟ ਪੁਲਿਸ ਕਮਿਸ਼ਨਰ ਪੀ ਵਿਸ਼ਵ ਪ੍ਰਸਾਦ ਨੇ ਕਿਹਾ ਕਿ ਸਾਨੂੰ ਖ਼ਬਰ ਮਿਲੀ ਹੈ ਕਿ ਜੇਏਸੀ ਆਗੂ ਹਜ਼ਾਰਾਂ ਦੀ ਭੀੜ ਇਕੱਠੀ ਕਰਨ ਬਾਰੇ ਵਿਚਾਰ ਕਰ ਰਹੇ ਹਨ। ਇਹ ਸ਼ਾਂਤੀ ਭੰਗ ਕਰ ਸਕਦੀ ਹੈ ਅਤੇ ਕਾਨੂੰਨ ਵਿਵਸਥਾ ਵਿੱਚ ਰੁਕਾਵਟ ਪੈ ਸਕਦੀ ਹੈ। ਇਸ ਲਈ ਅਸੀਂ ਅਜਿਹੀ ਕੋਈ ਰੈਲੀ ਨਹੀਂ ਹੋਣ ਦੇਵਾਂਗੇ। 

 

ਮਹੱਤਵਪੂਰਨ ਹੈ ਕਿ ਰਾਜ ਵਿੱਚ ਬੱਸ ਹੜਤਾਲ ਕਾਰਨ ਟੀਐਸਆਰਟੀਸੀ ਦੀਆਂ ਬੱਸਾਂ ਪੂਰੇ ਰਾਜ ਦੀਆਂ ਸੜਕਾਂ ਤੋਂ ਗ਼ੈਰਹਾਜ਼ਰ ਹਨ। ਸੈਂਕੜੇ ਯਾਤਰੀ ਬੱਸ ਸਟੇਸ਼ਨਾਂ 'ਤੇ ਫਸੇ ਹੋਏ ਹਨ। ਡਿਪੂ ਵਿੱਚ ਹੀ 10,000 ਤੋਂ ਜ਼ਿਆਦਾ ਬੱਸਾਂ ਖੜ੍ਹੀਆਂ ਹਨ। 

 

ਇਸ ਕਾਰਨ ਦੁਸਹਿਰਾ ਅਤੇ ਬਟੁਕਮਾ ਤਿਉਹਾਰ ਲਈ ਘਰ ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜ ਦੇ ਅਧਿਕਾਰੀ 2100 ਬੱਸਾਂ ਨੂੰ ਕਿਰਾਏ ਉੱਤੇ ਲੈ ਕੇ ਅਸਥਾਈ ਡਰਾਈਵਰਾਂ ਨੂੰ ਤਾਇਨਾਤ ਕਰ ਬੱਸ ਸੇਵਾ ਨੂੰ ਕਿਸੇ ਤਰੀਕੇ ਨਾਲ ਚਲਾ ਰਹੇ ਹਨ। ਕੁਝ ਸਕੂਲ ਬੱਸਾਂ ਨੂੰ ਵੀ ਸੇਵਾ ਵਿੱਚ ਲਾਇਆ ਗਿਆ ਹੈ।

 

ਦੂਜੇ ਪਾਸੇ, ਜੇਏਸੀ ਦੇ ਪ੍ਰਧਾਨ ਈ ਅਸ਼ਵਤਥਾਮਾ ਰੈੱਡੀ ਨੇ ਕਿਹਾ ਕਿ ਆਰਟੀਸੀ ਕੋਈ ਕੇਸੀਆਰ ਦੀ ਨਿੱਜੀ ਜਾਇਦਾਦ ਨਹੀਂ ਹੈ, ਜਿਸ ਬਾਰੇ ਉਹ ਖੁਦ ਫ਼ੈਸਲਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਸੀਆਰ ਆਰਟੀਸੀ ਦਾ ਨਿੱਜੀਕਰਨ ਕਰਨਾ ਚਾਹੁੰਦਾ ਹੈ ਇਸ ਲਈ ਉਹ ਇਸ ਹੜਤਾਲ ਦਾ ਬਹਾਨਾ ਲਾ ਰਹੇ ਹਨ ਅਤੇ ਮੁਲਾਜ਼ਮਾਂ ’ਤੇ ਦੋਸ਼ ਲਗਾ ਰਹੇ ਹਨ। ਅਸੀਂ ਅਜਿਹੇ ਇਸ ਤਰ੍ਹਾਂ ਦੇ ਦਬਾਅ ਹੇਠ ਝੁੱਕਣ ਵਾਲੇ ਨਹੀਂ ਹਾਂ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:KCR ne roadways ke hartali karmchariyon ko kiya barkhast toh bole isse hum jhukne wale nahi hain