ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਸੱਦੀ ‘ਆਪ’ ਦੇ ਨਵੇਂ MLAs ਦੀ ਮੀਟਿੰਗ, ਚੁਣਿਆ ਜਾਵੇਗਾ ਵਿਧਾਇਕ ਪਾਰਟੀ ਦਾ ਨੇਤਾ

ਕੇਜਰੀਵਾਲ ਨੇ ਸੱਦੀ ‘ਆਪ’ ਦੇ ਨਵੇਂ MLAs ਦੀ ਮੀਟਿੰਗ, ਚੁਣਿਆ ਜਾਵੇਗਾ ਵਿਧਾਇਕ ਪਾਰਟੀ ਦਾ ਨੇਤਾ

ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਬੁੱਧਵਾਰ ਨੂੰ ਆਪਣੀ ਰਿਹਾਇਸ਼ਗਾਹ ’ਤੇ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ (MLAs) ਦੀ ਮੀਟਿੰਗ ਸੱਦੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੋਪਾਲ ਰਾਏ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਖ਼ਬਰ ਏਜੰਸੀ ਪੀਟੀਆ ਨੂੰ ਦੱਸਿਆ ਕਿ ਮੀਟਿੰਗ ਸਵੇਰੇ 11:30 ਵਜੇ ਸ਼ੁਰੂ ਹੋਵੇਗੀ ਤੇ ਉੱਥੇ ਆਮ ਆਦਮੀ ਪਾਰਟੀ ਵਿਧਾਇਕ ਦਲ ਦਾ ਆਗੂ ਚੁਣਿਆ ਜਾਵੇਗਾ।

 

 

ਆਮ ਆਦਮੀ ਪਾਰਟੀ ਦੇ ਇੱਕ ਹੋਰ ਆਗੂ ਨੇ ਦੱਸਿਆ ਕਿ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ–ਚੁਕਾਈ ਸਮਾਰੋਹ ਵਾਸਤੇ ਦੋ ਤਰੀਕਾਂ 14 ਫ਼ਰਵਰੀ ਤੇ 16 ਫ਼ਰਵਰੀ ਬਾਰੇ ਵਿਚਾਰ ਕਰ ਰਹੀ ਹੈ। ਸਹੁੰ–ਚੁਕਾਈ ਸਮਾਰੋਹ ਰਾਮਲੀਲਾ ਮੈਦਾਨ ’ਚ ਰੱਖਿਆ ਜਾ ਸਕਦਾ ਹੈ ਤੇ ਇਸ ਵਾਰ ਇਹ ਸਮਾਰੋਹ ਵਿਸ਼ਾਲ ਹੋਵੇਗਾ।

 

 

ਉਂਝ ਹਾਲੇ ਇਸ ਸਮਾਰੋਹ ਬਾਰੇ ਅੰਤਿਮ ਫ਼ੈਸਲਾ ਲਿਆ ਜਾਣਾ ਬਾਕੀ ਹੈ। ਪਾਰਟੀ ਵਿਧਾਇਕ ਦਲ ਦਾ ਨੇਤਾ ਚੁਣਨ ਤੋਂ ਬਾਅਦ ਉੱਪ–ਰਾਜਪਾਲ ਅਨਿਲ ਬੈਜਲ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਇੱਕ ਨੋਟੀਫ਼ਿਕੇਸ਼ਨ ਜਾਰੀ ਹੋਵੇਗਾ।

 

 

ਦਿੱਲੀ ਦੀ 70–ਮੈਂਬਰੀ ਵਿਧਾਨ ਸਭਾ ’ਚ ਆਮ ਆਦਮੀ ਪਾਰਟੀ ਨੇ 62 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਦੀ ਇਸ ਸ਼ਾਨਦਾਰ ਜਿੱਤ ਉੱਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕਾਂਗਰਸ ਆਗੂ ਰਾਹੁਲ ਗਾਂਧੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਸ਼ਰਦ ਪਵਾਰ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ, ਓੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਡੀਐੰਮਕੇ ਦੇ ਐੱਮ.ਕੇ. ਸਟਾਲਿਨ ਸਮੇਤ ਹੋਰ ਆਗੂਆਂ ਨੇ ਸ੍ਰੀ ਕੇਜਰੀਵਾਲ ਨੂੰ ਵਧਾਈਆਂ ਦਿੱਤੀਆਂ।

 

 

ਆਮ ਆਦਮੀ ਪਾਰਟੀ ਨੇ 62 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਤੇ ਉਸ ਦੀ ਵੋਟ ਹਿੱਸੇਦਾਰੀ 53.57 ਫ਼ੀ ਸਦੀ ਰਹੀ। ਭਾਜਪਾ ਨੇ ਅੱਠ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਤੇ ਉਸ ਵੋਟ ਹਿੱਸੇਦਾਰੀ 38.51 ਫ਼ੀ ਸਦੀ ਰਹੀ। ਕਾਂਗਰਸ ਦਾ ਖਾਤਾ ਵੀ ਨਈਂ ਖੁੱਲ੍ਹਿਆ ਤੇ ਉਸ ਨੂੰ ਸਿਰਫ਼ 4.26 ਫ਼ੀ ਸਦੀ ਵੋਟਾਂ ਮਿਲ ਸਕੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal convenes AAP s new MLAs meeting to elect leader