ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਖ ਡਰਾਇਵਰ ਨਾਲ ਦਿੱਲੀ ਪੁਲਿਸ ਦੀ ਵਧੀਕੀ ਦੀ ਕੇਜਰੀਵਾਲ ਵੱਲੋਂ ਨਿਖੇਧੀ

ਸਿੱਖ ਡਰਾਇਵਰ ਨਾਲ ਦਿੱਲੀ ਪੁਲਿਸ ਦੀ ਵਧੀਕੀ ਦੀ ਕੇਜਰੀਵਾਲ ਵੱਲੋਂ ਨਿਖੇਧੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿੱਖ ਡਰਾਇਵਰ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਖਰਜੀ ਨਗਰ ਵਿਚ ਦਿੱਲੀ ਪੁਲਿਸ ਦੀ ਵਹਿਸ਼ੀਆਨਾ ਹਰਕਤ ਨਿਖੇਧੀਯੋਗ ਤੇ ਗ਼ੈਰ–ਵਾਜਬ ਹੈ।

 

 

ਦਿੱਲੀ ਪੁਲਿਸ ਦੇ ਵਧੀਕ ਲੋਕ–ਸੰਪਰਕ ਅਧਿਕਾਰੀ ਅਨਿਲ ਮਿੱਤਲ ਨੇ ਵੀ ਕਿਹਾ ਕਿ ਮੁਅੱਤਲਸ਼ੁਦਾ ਪੁਲਿਸ ਮੁਲਾਜ਼ਮਾਂ ਨੇ ਐਤਵਾਰ ਨੂੰ ਵਾਪਰੀ ਇਸ ਘਟਨਾ ਨਾਲ ਨਿਪਟਣ ਲਈ ਗ਼ੈਰ–ਪੇਸ਼ੇਵਰਾਨਾ ਤਰੀਕਾ ਅਪਣਾਇਆ। ‘ਮੈਂ ਘਟਨਾ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਾ ਹਾਂ।’

 

 

ਗ੍ਰਾਮੀਣ ਸੇਵਾ ਦੇ ਟੈਂਪੂ ਚਾਲਕ ਦੇ ਕਥਿਤ ਹਮਲੇ ’ਚ ਇੱਕ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਿਆ। ਵਾਇਰਲ ਵਿਡੀਓਜ਼ ’ਚੋਂ ਇੱਕ ਵਿੱਚ ਡਰਾਇਵਰ ਆਪਣੇ ਵਾਹਨ ਦੀ ਪੁਲਿਸ ਵਾਹਨ ਨਾਲ ਟੱਕਰ ਤੋਂ ਬਾਅਦ ਹੱਥ ’ਚ ਕ੍ਰਿਪਾਨ ਲਹਿਰਾਉਂਦਿਆਂ ਪੁਲਿਸ ਮੁਲਾ਼ਜਮਾਂ ਦਾ ਪਿੱਛਾ ਕਰਦਾ ਵਿਖਾਈ ਦਿੰਦਾ  ਹੈ।

 

 

ਦੂਜੀ ਵਿਡੀਓ ’ਚ ਪੁਲਿਸ ਮੁਲਾਜ਼ਮ ਵੀ ਡਰਾਇਵਰ ਨਾਲ ਡੰਡਿਆਂ ਨਾਲ ਕੁੱਟਦੇ ਵਿਖਾਈ ਦਿੰਦੇ ਹਨ। ਪੁਲਿਸ ਮੁਲਾਜ਼ਮਾਂ ਨੇ ਡਰਾਇਵਰ ਦੇ ਪੁੱਤਰ ਨੂੰ ਵੀ ਨਹੀਂ ਬਖ਼ਸ਼ਿਆ।

 

 

ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal criticizes Sikh Driver s beating by Delhi Police