ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਤੋਂ ਹੋ ਗਈ ਚੋਣ–ਜ਼ਾਬਤੇ ਦੀ ਉਲੰਘਣਾ, ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ

ਕੇਜਰੀਵਾਲ ਤੋਂ ਹੋ ਗਈ ਚੋਣ–ਜ਼ਾਬਤੇ ਦੀ ਉਲੰਘਣਾ, ਚੋਣ ਕਮਿਸ਼ਨ ਵੱਲੋਂ ਨੋਟਿਸ ਜਾਰੀ

ਦਿੱਲੀ ਵਿਧਾਨ ਸਭਾ ਚੋਣਾਂ 8 ਫ਼ਰਵਰੀ ਨੂੰ ਹੋਣੀਆਂ ਤੈਅ ਹਨ ਤੇ ਇਸੇ ਕਾਰਨ ਆਦਰਸ਼ ਚੋਣ ਜ਼ਾਬਤਾ ਵੀ ਲਾਗੂ ਹੈ। ਪਰ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਚੋਣ ਜ਼ਾਬਤੇ ਦੀ ਉਲੰਘਣਾ ਕਰ ਗਏ ਹਨ। ਇਸੇ ਕਾਰਨ ਉਨ੍ਹਾਂ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਹੈ।

 

 

ਚੇਤੇ ਰਹੇ ਕਿ ਸ੍ਰੀ ਕੇਜਰੀਵਾਲ ਨੇ ਬੀਤੇ ਦਿਨੀਂ ਵਾਅਦਾ ਕੀਤਾ ਸੀ ਕਿ ਅਦਾਲਤੀ ਕੰਪਲੈਕਸ ਵਿੱਚ ਮੁਹੱਲਾ–ਕਲੀਨਿਕ ਬਣਵਾਏ ਜਾਣਗੇ।

 

 

ਇਸੇ ਲੋਕ–ਲੁਭਾਊ ਐਲਾਨ ਕਾਰਨ ਚੋਣ ਕਮਿਸ਼ਨ ਨੇ ਸ੍ਰੀ ਕੇਜਰੀਵਾਲ ਨੂੰ ਨੋਟਿਸ ਭੇਜਿਆ ਹੈ। ਅਜਿਹੇ ਐਲਾਨ ਕਰਨ ’ਤੇ ਮੁਕੰਮਲ ਪਾਬੰਦੀ ਰਹਿੰਦੀ ਹੈ ਪਰ ਸਿਆਸੀ ਆਗੂ ਆਪਣੇ ਸਾਹਮਣੇ ਜਨਤਾ ਨੂੰ ਵੇਖ ਕੇ ਅਕਸਰ ਜੋਸ਼ ’ਚ ਆ ਜਾਂਦੇ ਹਨ ਤੇ ਉਨ੍ਹਾਂ ਲਈ ਕੋਈ ਐਲਾਨ ਕਰ ਬੈਠਦੇ ਹਨ।

 

 

ਚੋਣ ਕਮਿਸ਼ਨ ਨੇ ਸ੍ਰੀ ਕੇਜਰੀਵਾਲ ਤੋਂ ਇਸ ਮਾਮਲੇ ’ਚ ਅੱਜ 31 ਜਨਵਰੀ ਤੱਕ ਜਵਾਬ ਮੰਗਿਆ ਹੈ।

 

 

ਦਰਅਸਲ, ਭਾਰਤੀ ਜਨਤਾ ਪਾਰਟੀ ਨੇ ਸ੍ਰੀ ਕੇਜਰੀਵਾਲ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ; ਉਸ ਤੋਂ ਬਾਅਦ ਹੀ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਹੈ।

 

 

ਅਜਿਹੇ ਨੋਟਿਸ ਜਾਰੀ ਕਰਨ ਦੀ ਪਿਰਤ ਭਾਰਤ ’ਚ ਮੁੱਖ ਚੋਣ ਕਮਿਸ਼ਨਰ ਟੀਐੱਨ ਸੇਸ਼ਨ ਦੇ ਕਾਰਜਕਾਲ ਦੌਰਾਨ ਸ਼ੁਰੂ ਹੋਈ ਸੀ। ਉਹ 1990 ਤੋਂ ਲੈ ਕੇ 1996 ਤੱਕ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਦੇ ਅਹੁਦੇ ’ਤੇ ਕਾਇਮ ਰਹੇ ਸਨ।

 

 

ਆਈਏਐੱਸ ਅਧਿਕਾਰੀ ਸ੍ਰੀ ਸੇਸ਼ਨ ਨੇ ਦੇਸ਼ ਨੂੰ ਚੋਣ ਕਮਿਸ਼ਨ ਦੀ ਤਾਕਤ ਪਹਿਲੀ ਵਾਰ ਵਿਖਾਈ ਸੀ। ਉਨ੍ਹਾਂ ਕਦੇ ਕਿਸੇ ਸਰਕਾਰ, ਪ੍ਰਧਾਨ ਮੰਤਰੀ ਜਾਂ ਕਿਸੇ ਵੀ ਹੋਰ ਉੱਚ ਅਧਿਕਾਰੀ ਦੀ ਕੋਈ ਪਰਵਾਹ ਨਹੀਂ ਕੀਤੀ। ਉਹ ਜੋਤਿਸ਼–ਵਿਦਿਆ ਦੇ ਵੀ ਮਾਹਿਰ ਸਨ। ਉਹ ਇਹੋ ਆਖਦੇ ਹੁੰਦੇ ਸਨ ਕਿ ਉਨ੍ਹਾਂ ਦਾ ਕਾਰਜਕਾਲ 1996 ਤੱਕ ਹੈ ਤੇ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਕੋਈ ਵੀ ਅਹੁਦੇ ਤੋਂ ਲਾਂਭੇ ਨਹੀਂ ਕਰ ਸਕਦਾ ਕਿਉਂਕਿ ਉਨ੍ਹਾਂ ਦੇ ਹੱਥ ਵਿੱਚ ਇੰਨੀ ਦੇਰ ਤੱਕ ਉੱਚ ਅਹੁਦੇ ’ਤੇ ਕਾਇਮ ਰਹਿਣ ਦੀ ਲਕੀਰ ਹੈ। ਇੰਝ ਸਾਰੇ ਅਧਿਕਾਰੀ ਹੀ ਨਹੀਂ, ਸਿਆਸੀ ਆਗੂ ਵੀ ਉਨ੍ਹਾਂ ਤੋਂ ਡਰਨ ਲੱਗ ਪਏ ਸਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal defied Code of Conduct Election Commission issues Notice