ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਦਿੱਲੀ ’ਚ ਵਿਖਾਈ 104 ਨਵੀਂਆਂ ਬੱਸਾਂ ਨੂੰ ਹਰੀ ਝੰਡੀ

ਕੇਜਰੀਵਾਲ ਨੇ ਦਿੱਲੀ ’ਚ ਵਿਖਾਈ 104 ਨਵੀਂਆਂ ਬੱਸਾਂ ਨੂੰ ਹਰੀ ਝੰਡੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ’ਚ DTC ਅਤੇ ਕਲੱਸਟਰ ਬੱਸਾਂ ਵਿੱਚ ਔਰਤਾਂ ਲਈ ਯਾਤਰਾ ਮੁਫ਼ਤ ਕੀਤੇ ਜਾਣ ਤੋਂ ਚਾਰ ਦਿਨ ਪਹਿਲਾਂ ਕੱਲ੍ਹ ਸ਼ੁੱਕਰਵਾਰ ਨੂੰ 104 ਨਵੀਂਆਂ ਬੱਸਾਂ ਨੂੰ ਹਰੀ ਝੰਡੀ ਵਿਖਾਈ। ਸ੍ਰੀ ਕੇਜਰੀਵਾਲ ਨੇ ਦਵਾਰਕਾ ਸੈਕਟਰ 22 ਸਥਿਤ ਇੱਕ ਬੱਸ ਡਿਪੂ ਵਿੱਚ ਬੱਸਾਂ ਨੂੰ ਹਰੀ ਝੰਡੀ ਵਿਖਾਉਂਦਿਆਂ ਕਿਹਾ ਕਿ ਇਹ ਕਦਮ ਦਿੱਲੀ ’ਚ ਜਨਤਕ ਟਰਾਂਸਪੋਰਟ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ।

 

 

ਬੀਤੇ ਅਗਸਤ ਮਹੀਨੇ ਮੁੱਖ ਮੰਤਰੀ ਨੇ ਔਰਤਾਂ ਲਈ 29 ਅਕਤੂਬਰ, ਭਾਈ ਦੂਜ ਤੋਂ DTC ਬੱਸਾਂ ਤੇ ਕਲੱਸਟਰ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਗਲੇ ਹਫ਼ਤੇ ਤੱਕ ਸ਼ਹਿਰ ਦੀਆਂ ਬੱਸਾਂ ਵਿੱਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਬੱਸਾਂ ਵਿੱਚ ਮਾਰਸ਼ਲ ਨਿਯੁਕਤ ਕਰੇਗੀ।

 

 

ਬੱਸਾਂ ਆਧੁਨਿਕ ਤਕਨੀਕ ਨਾਲ ਲੈਸ ਹਨ; ਜਿਨ੍ਹਾਂ ਵਿੱਚ ਸੀਸੀਟੀਵੀ ਕੈਮਰੇ ਤੇ ਔਰਤਾਂ ਦੀ ਸੁਰੱਖਿਆ ਲਈ ਪੈਨਿਕ–ਬਟਨ, ਦਿਵਯਾਂਗ ਯਾਤਰੀਆਂ ਲਈ ਹਾਈਡ੍ਰੌਲਿਕ ਲਿਫ਼ਟ ਸ਼ਾਮਲ ਹਨ।

ਕੇਜਰੀਵਾਲ ਨੇ ਦਿੱਲੀ ’ਚ ਵਿਖਾਈ 104 ਨਵੀਂਆਂ ਬੱਸਾਂ ਨੂੰ ਹਰੀ ਝੰਡੀ

 

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਬੱਸਾਂ ਤੋਂ ਇਲਾਵਾ ਕਲੱਸਟਰ ਯੋਜਨਾ ਵਿੱਚ 1,000 ਲੋਅ–ਫ਼ਲੋਰ ਏਸੀ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਬੱਸਾਂ ਦਿਵਯਾਂਗ ਵਿਅਕਤੀਆਂ (ਅੰਗਹੀਣਾਂ), ਬਜ਼ੁਰਗਾਂ, ਬੱਚਿਆਂ ਤੇ ਔਰਤਾਂ ਦੇ ਸਵਾਰ ਹੋਣ ਤੇ ਉੱਤਰਨ ਲਈ ਸੁਖਾਲੀਆਂ ਹੋਣਗੀਆਂ।

 

 

ਸ੍ਰੀ ਕੇਜਰੀਵਾਲ ਨੇ ਅੱਗੇ ਕਿਹਾ ਕਿ ਤਿੰਨ ਕਲੱਸਟਰਜ਼ ਲਈ 650 ਲੋਅ–ਫ਼ਲੋਰ ਬੱਸਾਂ ਲਈ ਟੈਂਡਰ ਟਰਾਂਸਪੋਰਟ ਵਿਭਾਗ ਵੱਲੋਂ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਇਹ ਬੱਸਾਂ ਜਨਵਰੀ 2020 ਤੋਂ ਸ਼ੁਰੂ ਹੋਣਗੀਆਂ।

 

 

ਮੁੱਖ ਮੰਤਰੀ ਨੇ ਕਿਹਾ ਕਿ ਬਾਕੀ 350 ਬੱਸਾਂ ਲਈ ਟੈਂਡਰ ਛੇਤੀ ਜਾਰੀ ਕੀਤੇ ਜਾਣਗੇ। ਦਿੱਲੀ ਸਰਕਾਰ ਨਾਲ ਹੀ ਪੜਾਅਵਾਰ ਤਰੀਕੇ ਨਾਲ 1,000 ਇਲੈਕਟ੍ਰਿਕ (ਬਿਜਲਈ) ਬੱਸਾਂ ਵੀ ਸ਼ਾਮਲ ਕਰੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal flagged off 104 new buses in New Delhi