ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਦੇਣਗੇ ਪਾਣੀ-ਪ੍ਰੀਖਿਆ, ਪਾਸਵਾਨ ਨੂੰ ਵੀ ਦਿੱਤਾ ਸੱਦਾ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਰਤ ਸਰਕਾਰ ਦੁਆਰਾ ਜਾਰੀ ਕੀਤੀ ਗਈ ਪਾਣੀ ਦੀ ਗੁਣਵੱਤਾ ਦੀ ਰਿਪੋਰਟ ‘ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਪਾਣੀ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਕੇਜਰੀਵਾਲ ਨੇ ਪਾਣੀ-ਪ੍ਰੀਖਿਆ ਦੇਣ ਦੀ ਗੱਲ ਵੀ ਕਹੀ।

 

ਕੇਜਰੀਵਾਲ ਨੇ ਕਿਹਾ, 'ਅਗਲੇ ਕੁਝ ਦਿਨਾਂ ਚ ਅਸੀਂ ਮੀਡੀਆ ਦੇ ਸਾਹਮਣੇ ਦਿੱਲੀ ਦੇ ਹਰ ਮਿਊਂਸਪਲ ਵਾਰਡ ਤੋਂ 5 ਬੇਤਰਤੀਬੇ ਨਮੂਨੇ ਲਵਾਂਗੇ। ਇਸ ਦੌਰਾਨ ਰਾਮ ਵਿਲਾਸ ਪਾਸਵਾਨ ਨੂੰ ਨਾਲ ਆਉਣਾ ਚਾਹੀਦਾ ਹੈ। ਤਕਰੀਬਨ 1500-2000 ਨਮੂਨੇ ਲਏ ਜਾਣਗੇ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਤੇ ਸਭ ਨੂੰ ਦੱਸਿਆ ਜਾਵੇਗਾ।

 

ਕੇਜਰੀਵਾਲ ਨੇ ਕਿਹਾ ਕਿ ਰਾਮ ਵਿਲਾਸ ਪਾਸਵਾਨ ਇਹ ਨਹੀਂ ਦੱਸਦੇ ਕਿ ਉਨ੍ਹਾਂ ਨੇ ਨਮੂਨਾ ਕਿੱਥੋਂ ਲਿਆ ਪਰ ਅਸੀਂ ਦੱਸਾਂਗੇ ਕਿ ਅਸੀਂ ਨਮੂਨਾ ਕਿੱਥੋਂ ਲਿਆ ਤੇ ਇਸ ਦੀ ਪੜਤਾਲ ਕਰਾ ਕੇ ਅੰਕੜੇ ਪੇਸ਼ ਕਰਾਂਗੇ।

 

ਕੇਜਰੀਵਾਲ ਦੀ ਇਸ ਚੁਣੌਤੀ 'ਤੇ ਰਾਮ ਵਿਲਾਸ ਪਾਸਵਾਨ ਨੇ ਜਵਾਬ ਦਿੱਤਾ ਹੈ ਕਿ ਇਸ ਵਿਸ਼ੇ 'ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੈਂ 2-3 ਸੀਨੀਅਰ ਅਧਿਕਾਰੀਆਂ ਨੂੰ ਨਿਯੁਕਤ ਕਰ ਰਿਹਾ ਹਾਂ ਤੇ ਦਿੱਲੀ ਸਰਕਾਰ ਨੂੰ ਵੀ 2-3 ਅਧਿਕਾਰੀ ਨਿਯੁਕਤ ਕਰਨੇ ਚਾਹੀਦੇ ਹਨ, ਜੋ ਪੜਤਾਲ ਕਰਨਗੇ ਤੇ ਪਾਣੀ ਦੇ ਨਮੂਨਿਆਂ ਦੀ ਜਾਂਚ ਹੋਵੇਗੀ। ਫਿਰ ਅਸੀਂ ਲੋਕਾਂ ਵਿਚਾਲੇ ਰਿਪੋਰਟ ਜਨਤਕ ਕਰਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal gives water test and Paswan was also invited