ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਸਰਕਾਰ ਦੀ ਮਹਿਲਾਵਾਂ ਨੂੰ ਮੈਟਰੋ 'ਚ ਮੁਫ਼ਤ ਸਫ਼ਰ ਕਰਾਉਣ ਦੀ ਤਿਆਰੀ


ਦਿੱਲੀ ਸਰਕਾਰ ਛੇਤੀ ਹੀ ਦਿੱਲੀ ਮੈਟਰੋ ਵਿੱਚ ਮਹਿਲਾਵਾਂ ਨੂੰ ਮੁਫ਼ਤ ਯਾਤਰਾ ਕਰਨ ਦੀ ਸਹੂਲਤ ਦੇ ਸਕਦੀ ਹੈ। ਇਸ ਲਈ ਸਰਕਾਰ ਵੱਲੋਂ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨਾਲ ਇਸ ਯੋਜਨਾ ਨੂੰ ਲਾਗੂ ਕਰਨ ਦੀ ਤਕਨੀਤੀ ਪਹਿਲੂਆਂ ਉੱਤੇ ਕੰੰਮ ਕਰਨ ਨੂੰ ਕਿਹਾ ਗਿਆ ਹੈ।

 

ਦਿੱਲੀ ਸਰਕਾਰ ਨੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਤੋਂ ਪੁੱਛਿਆ ਹੈ ਕਿ ਇਸ ਯੋਜਨਾ ਨੂੰ ਕਿਵੇ ਲਾਗੂ ਕੀਤਾ ਜਾ ਸਕਦਾ ਹੈ? ਇਸ ਲਈ ਮੁਫ਼ਤ ਪਾਸ ਦੀ ਵਿਵਸਥਾ ਹੋਵੇਗੀ ਜਾਂ ਕੋਈ ਹੋਰ ਵਿਕਲਪ ਹੋਵੇਗਾ? ਅਨੁਮਾਨ ਹੈ ਕਿ ਯੋਜਨਾ ਨੂੰ ਦਿੱਲੀ ਮੈਟਰੋ ਅਤੇ ਡੀਟੀਸੀ ਦੀਆਂ ਬੱਸਾਂ ਵਿੱਚ ਲਾਗੂ ਕਰਨ ਉੱਤੇ ਸਰਕਾਰ ਉੱਤੇ ਪ੍ਰਤੀ ਸਾਲ ਕਰੀਬ 1200 ਕਰੋੜ ਰੁਪਏ ਦਾ ਬੋਝ ਪਵੇਗਾ।

 

ਦਿੱਲੀ ਸਰਕਾਰ ਕਰੇਗੀ ਭੁਗਤਾਨ 


ਦਿੱਲੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਮੈਟਰੋ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਇਹ ਯੋਜਨਾ ਹਰ ਹਾਲ ਵਿੱਚ ਸਾਨੂੰ ਲਾਗੂ ਕਰਨੀ ਹੈ। ਮੈਟਰੋ ਵਿੱਚ ਔਰਤਾਂ ਦੀ ਮੁਫ਼ਤ ਯਾਤਰਾ 'ਤੇ ਆਉਣ ਵਾਲੇ ਨੂੰ ਦਿੱਲੀ ਸਰਕਾਰ ਚੁਕੇਗੀ। ਇਸ ਲਈ ਉਹ ਡੀਐਮਆਰਸੀ ਨੂੰ ਭੁਗਤਾਨ ਕਰੇਗਾ। ਬੱਸਾਂ ਅਤੇ ਮੈਟਰੋ ਵਿੱਚ ਕੁੱਲ ਯਾਤਰੀਆਂ ਵਿੱਚ 33 ਪ੍ਰਤੀਸ਼ਤ ਔਰਤਾਂ ਹੁੰਦੀਆਂ ਹਨ। ਇਸ ਹਿਸਾਬ ਨਾਲ ਜੋ ਅਨੁਮਾਨ ਲਾਇਆ ਗਿਆ ਹੈ ਉਸ ਅਨੁਸਾਰ ਪ੍ਰਤੀ ਸਾਲ ਲਗਭਗ 200 ਕਰੋੜ ਰੁਪਏ ਦਾ ਖ਼ਰਚ ਬਸਾਂ ਨੂੰ ਲੈ ਕੇ ਸਰਕਾਰ ਉੱਤੇ ਆਵੇਗਾ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal government plan for women free travel in metro know how much it will cost