ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਸਰਕਾਰ ਰੋਜ਼ 6.5 ਲੱਖ ਤੋਂ ਵੱਧ ਲੋਕਾਂ ਨੂੰ ਦੇ ਰਹੀ ਹੈ ਦੋ ਵੇਲੇ ਦਾ ਖਾਣਾ

ਕੇਜਰੀਵਾਲ ਸਰਕਾਰ ਰੋਜ਼ 6.5 ਲੱਖ ਤੋਂ ਵੱਧ ਲੋਕਾਂ ਨੂੰ ਦੇ ਰਹੀ ਹੈ ਦੋ ਵੇਲੇ ਦਾ ਖਾਣਾ

ਦੇਸ਼–ਪੱਧਰੀ ਕੋਰੋਨਾ–ਲੌਕਡਾਊਨ ਦੌਰਾਨ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਲੋੜਵੰਦਾਂ ਨੂੰ ਖਾਣਾ ਖਵਾਉਣ ਦੀ ਆਪਣੀ ਸਮਰੱਥਾ ਵਧਾ ਦਿੱਤੀ ਹੈ ਅਤੇ ਹੁਣ ਉਹ ਰੋਜ਼ਾਨਾ 6.5 ਲੱਖ ਤੋਂ ਵੱਧ ਲੋਕਾਂ ਨੂੰ ਦੋ ਵੇਲੇ ਦਾ ਭੋਜਨ ਪਰੋਸ ਰਹੀ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ ’ਚ ਲਾਗੂ ਕੀਤੇ ਗਏ ਲੌਕਡਾਊਨ ਨੇ ਗ਼ਰੀਬਾਂ ਤੇ ਬੇਘਰਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ।

 

 

ਜਿਹੜੇ ਲੋਕਾਂ ਕੋਲ ਪੈਸਾ ਤੇ ਆਸਰਾ ਨਹੀਂ ਹੈ, ਉਨ੍ਹਾਂ ਨੂੰ ਮਦਦ ਦੇਣ ਲਈ ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਉਨ੍ਹਾਂ ਨੂੰ ਦੁਪਹਿਰ ਤੇ ਰਾਤ ਦਾ ਭੋਜਨ ਉਪਲਬਧ ਕਰਵਾਏਗੀ।

 

 

ਇੱਕ ਅਪ੍ਰੈਲ ਤੋਂ ਲਗਭਗ 6.5 ਲੱਖ ਲੋਕਾਂ ਨੂੰ ਸ਼ਹਿਰ ਦੇ ਰਾਹਤ ਕੇਂਦਰਾਂ ’ਚ ਦੁਪਹਿਰ ਤੇ ਰਾਤ ਦਾ ਭੋਜਨ ਪਰੋਸਿਆ ਜਾ ਰਿਹਾ ਹੈ। ਸਰਕਾਰ ਨੇ ਇੱਕ ਅਧਿਕਾਰਤ ਬਿਆਨ ’ਚ ਕਿਹਾ ਕਿ ਸਨਿੱਚਰਵਾਰ ਨੂੰ ਦਿੱਲੀ ਸਰਕਾਰ ਨੇ ਲਗਭਗ 1,592 ਕੇਂਦਰਾਂ ’ਤੇ 6 ਲੱਖ 48 ਹਜ਼ਾਰ 469 ਲੋਕਾਂ ਨੂੰ ਭੋਜਨ ਅਤੇ ਅਤੇ 6 ਲੱਖ 50 ਹਜ਼ਾਰ 667 ਲੋਕਾਂ ਨੂੰ ਰਾਤ ਦਾ ਭੋਜਨ ਦਿੱਤਾ।

 

 

ਦਿੱਲੀ ਸਰਕਾਰ ਤੋਂ ਸ਼ਹਿਰ ਦੇ ਵੱਖੋ–ਵੱਖਰੇ ਹਿੱਸਿਆਂ ’ਚ ਭੋਜਨ ਉਪਲਬਧ ਕਰਵਾਉਣ ਲਈ ਮੰਗ ਵੀ ਕੀਤੀ ਜਾ ਰਹੀ ਹੈ। ਸਨਿੱਚਰਵਾਰ ਨੂੰ ਦਿੱਲੀ ਸਰਕਾਰ ਨੂੰ ਦਿੱਲੀ ਦੇ ਵੱਖੋ–ਵੱਖਰੇ ਸਥਾਨਾਂ ਤੋਂ ਭੋਜਨ ਦੀ ਮੰਗ ਕਰਦਿਆਂ 1,040 ਕਾੱਲਜ਼ ਆਈਆਂ। ਡਾਟਾ ਮੁਤਾਬਕ ਇਨ੍ਹਾਂ ਕਾੱਲਜ਼ ਜਾਂ ਵੱਖੋ–ਵੱਖਰੀਆਂ ਥਾਵਾਂ ਤੋਂ ਆਈ ਮੰਗ ਦੇ ਆਧਾਰ ’ਤੇ ਦਿੱਲੀ ਸਰਕਾਰ ਨੇ ਵੀ ਭੋਜਨ ਯਕੀਨੀ ਬਣਾਇਆ ਹੈ।

 

 

ਦਿੱਲੀ ਸਰਕਾਰ ਨੇ 1 ਅਪ੍ਰੈਲ ਤੋਂ 10–12 ਲੱਖ ਲੋਕਾਂ ਨੂੰ ਭੋਜਨ ਉਪਲਬਧ ਕਰਵਾਉਣ ਲਈ ਆਪਣੀ ਖੁਰਾਕ ਸੇਵਾ ਸਮਰੱਥਾ ਨੂੰ ਵਧਾਇਆ ਹੈ। ਲਗਭਗ 2,500 ਸਕੁਲਾਂ ਤੇ 250 ਰੈਣ–ਬਸੇਰਿਆਂ ਨੇ ਰੋਜ਼ਾਨਾ 500 ਲੋਕਾਂ ਨੂੰ ਦਿਨ ’ਚ ਦੋ ਵਾਰ ਭੋਜਨ ਵੰਡਣਾ ਸ਼ੁਰੂ ਕਰ ਦਿੱਤਾ ਹੈ।

 

 

ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ਜਦੋਂ ਲੌਕਡਾਊਨ ਸ਼ੁਰੂ ਹੋਇਆ, ਤਾਂ ਉਨ੍ਹਾਂ ਨੂੰ ਬਹੁਤ ਚਿੰਤਾ ਸੀ ਕਿ ਬਿਨਾ ਭੋਜਨ ਜਾਂ ਪੈਸੇ ਦੇ ਗ਼ਰੀਬ ਬੁਰੀ ਤਰ੍ਹਾਂ ਮਾਰਿਆ ਜਾਵੇਗਾ।

 

 

ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਇੱਕ ਯੋਜਨਾ ਉਲੀਕਣ ਵਾਸਤੇ ਬਹੁਤ ਮਿਹਨਤ ਕੀਤੀ ਅਤੇ ਇਹ ਯਕੀਨੀ ਬਣਾਉਣ ਲਈ ਇਸ ਨੂੰ ਲਾਗੂ ਕੀਤਾ ਕਿ ਕੋਈ ਵੀ ਭੁੱਖਾ ਨਾ ਸੌਂਵੇ। ਮੈਨੂੰ ਖੁਸ਼ੀ ਹੈ ਕਿ ਸਾਡੀ ਭੋਜਨ ਰਾਹਤ ਪ੍ਰਣਾਲੀ ਲੱਖਾਂ ਦਿੱਲੀ ਵਾਸੀਆਂ ਲਈ ਵਧੀਆ ਤਰੀਕੇ ਕੰਮ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal Government providing two times meals daily to 6 Lakh 50 Thousand people