ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਸਰਕਾਰ 10 ਫੀਸਦੀ ਸਸਤਾ ਕਰੇਗੀ ਬੱਸ ਦਾ ਕਿਰਾਇਆ

ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਨੂੰ ਨਵਾਂ ਤੋਹਫਾ ਦੇਣ ਦੀ ਤਿਆਰ ਕਰ ਲਈ ਹੈ ਜਿਸ ਵਿਚ ਬੱਸ ਦਾ ਕਿਰਾਇਆ 10 ਫੀਸਦੀ ਸਸਤਾ ਕਰ ਦਿੱਤਾ ਜਾਵੇਗਾ। ਦਿੱਲੀ ਮੈਟਰੋ ਦੀ ਤਰਜ ਤੇ ਹੁਣ ਮੈਟਰੋ ਸਮਾਰਟ ਕਾਰਡ ਤੋਂ ਡੀਟੀਸੀ ਬੱਸ ਚ ਕਿਰਾਇਆ ਭੁੱਗਤਾਨ ਕਰਨ ਤੇ ਯਾਤਰੀਆਂ ਨੂੰ ਕਿਰਾਏ ਚ 10 ਫੀਸਦ ਦੀ ਛੋਟ ਮਿਲੇਗੀ। ਇਹ ਲਾਭ ਸਾਧਾਰਨ ਬੱਸ ਅਤੇ ਏਸੀ ਬੱਸਾਂ ਦੋਨਾਂ ਚ 30 ਨਵੰਬਰ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ।

 

ਡੀਟੀਸੀ ਅਧਿਕਾਰੀਆਂ ਮੁਤਾਬਕ ਡੀਟੀਸੀ ਅਤੇ ਕਲਸਟਰ ਦੋਨਾਂ ਤਰ੍ਹਾਂ ਦੀ ਬਸਾਂ ਚ ਇਹ ਸੁਵਿਧਾ ਮਿਲੇਗੀ। ਅਧਿਕਾਰੀਆਂ ਮੁਤਾਬਕ ਦਿੱਲੀ ਚ ਰੋਜ਼ਾਨਾ 30 ਲੱਖ ਤੋਂ ਵੱਧ ਲੋਕ ਡੀਟੀਸੀ ਬਸਾਂ ਚ ਸਫਰ ਕਰਦੇ ਹਨ। ਮੌਜੂਦਾ ਸਮੇਂ ਚ ਸਾਰੀਆਂ ਬਸਾਂ ਚ ਮੈਟਰੋ ਸਮਾਰਟ ਕਾਰਡ ਦੁਆਰਾ ਕਿਰਾਇਆ ਭੁਗਤਾਨ ਕਰਨ ਲਈ ਇਲੈਕਟ੍ਰਾਨਿਕ ਟਿਕਟਿੰਗ ਮਸ਼ੀਨ (ਈਟੀਐਮ) ਲਗੀ ਹੋਈ ਹੈ ਜਿਸ ਨਾਲ ਲਗਭਗ 1500 ਲੋਕ ਮੈਟਰੋ ਸਮਾਰਟ ਕਾਰਡ ਦੀ ਵਰਤੋਂ ਨਾਲ ਕਿਰਾਇਆ ਅਦਾ ਕਰਦੇ ਹਨ। ਕਿਰਾਏ ਚ ਮਿਲਣ ਵਾਲੀ ਇਸ ਛੋਟ ਨਾਲ ਲੋਕਾਂ ਦੀ ਗਿਣਤੀ ਵੱਧਣ ਦਾ ਅੰਦਾਜ਼ਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal government will give 10 percent discount on bus fare in delhi