ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਦੱਸਿਆ ਸੱਚ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿਵਲ ਲਾਇੰਸ ਸਥਿਤ ਉਨ੍ਹਾਂ ਦੇ ਘਰ ਨੇੜੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਿਗਮ ਸਫਾਈ ਕਾਮਿਆਂ ਨੂੰ ਜ਼ੋਰਦਾਰ ਰੋਸ ਮੁਜ਼ਾਹਰਾ ਕਰਦਿਆਂ ਦੇਖ ਕੇਜਰੀਵਾਲ ਉਨ੍ਹਾਂ ਸਾਹਮਣੇ ਆਪਣੀ ਗੱਲ ਦੱਸਣ ਲਈ ਪੁੱਜ ਗਏ।

 

ਕੇਜਰੀਵਾਲ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਟਵਿੱਟਰ ਖਾਤੇ ਤੇ ਸਾਂਝੀ ਕਰਦਿਆਂ ਲਿਖਿਆ ਕਿ ਸਫਾਈ ਕਾਮੇ ਮੇਰੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਭਾਜਪਾ ਨੇ ਝੂਠ ਬੋਲ ਕੇ ਵਰਗਲਾਇਆ ਹੈ। ਮੈਂ ਉਨ੍ਹਾਂ ਨਾਲ ਸਿੱਧੀ ਗੱਲ ਕਰਨ ਲਈ ਉਨ੍ਹਾਂ ਵਿਚਕਾਰ ਜਾ ਰਿਹਾ ਹਾਂ। ਉਨ੍ਹਾਂ ਨੂੰ ਸੱਚ ਦਸਾਂਗਾ। ਸਾਰੇ ਤੱਥ ਉਨ੍ਹਾਂ ਅਤੇ ਦਿੱਲੀ ਦੀ ਜਨਤਾ ਦੇ ਸਾਹਮਣੇ ਰੱਖਾਂਗਾ।

 

ਦੱਸਣਯੋਗ ਹੈ ਕਿ ਪਿਛਲੇ ਲਗਭਗ 23 ਦਿਨਾਂ ਤੋਂ ਹੜਤਾਨ ਕਰ ਰਹੇ ਪੂਰਬੀ ਦਿੱਲੀ ਨਿਗਮ ਦੇ ਇਨ੍ਹਾਂ ਸਫਾਈ ਕਾਮਿਆਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੇ ਕੱਚੇ ਕੰਮਾਂ ਨੂੰ ਪੱਕਾ ਕਰੇ।ਮੰਗਾਂ ਮੁਤਾਬਕ ਉਨ੍ਹਾਂ ਦੀ ਬਕਾਇਆ ਆਮਦਨ ਦਾ ਸਰਕਾਰ ਛੇਤੀ ਤੋਂ ਛੇਤੀ ਭੁਗਤਾਨ ਕਰੇ। ਪੂਰਬੀ ਦਿੱਲੀ ਨਗਰ ਨਿਗਮ ਦੇ ਸਫਾਈ ਕਾਮੇ ਪਿਛਲੇ 12 ਸਤੰਬਰ ਤੋਂ ਹੜਤਾਲ ਤੇ ਚੱਲ ਰਹੇ ਹਨ ਜਿਸ ਕਾਰਨ ਦਿੱਲੀ ਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal has come to tell the protesters outside the house