ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਦਿੱਲੀ ਨਿਵਾਸੀਆਂ ਲਈ ਸ਼ੁਰੂ ਕੀਤੀ ਇੱਕ ਹੋਰ ਮੁਫ਼ਤ ਯੋਜਨਾ

ਕੇਜਰੀਵਾਲ ਨੇ ਦਿੱਲੀ ਨਿਵਾਸੀਆਂ ਲਈ ਸ਼ੁਰੂ ਕੀਤੀ ਇੱਕ ਹੋਰ ਮੁਫ਼ਤ ਯੋਜਨਾ

ਦਿੱਲੀ ’ਚ ਬਿਜਲੀ, ਪਾਣੀ ਤੇ ਔਰਤਾਂ ਲਈ ਮੁਫ਼ਤ ਯਾਤਰਾ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸੋਮਵਾਰ ਨੂੰ ਦਿੱਲੀ ਨਿਵਾਸੀਆਂ ਲਈ ਇੱਕ ਹੋਰ ਮੁਫ਼ਤ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਹ ਯੋਜਨਾ ਮੁੱਖ ਮੰਤਰੀ ਮੁਫ਼ਤ ਸੀਵਰ ਯੋਜਨਾ ਹੈ।

 

 

ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਦੇ ਜਿਹੜੇ ਇਲਾਕਿਆਂ ’ਚ ਸੀਵਰ ਲਾਈਨ ਹੈ ਤੇ ਉੱਥੇ ਲੋਕਾਂ ਨੇ ਕੁਨੈਕਸ਼ਨ ਨਹੀਂ ਲਿਆ ਹੈ, ਉਨ੍ਹਾਂ ਨੂੰ 31 ਮਾਰਚ ਤੱਕ ਦਾ ਸਮਾਂ ਦਿੱਤਾ ਜਾ ਰਿਹਾ ਹੈ; ਤਾਂ ਜੋ ਉਹ ਸੀਵਰ ਲਾਈਨ ਦਾ ਕੁਨੈਕਸ਼ਨ ਲੈ ਲੈਣ ਤੇ ਇਸ ਦਾ ਕੋਈ ਚਾਰਜ ਨਹੀਂ ਲਿਆ ਜਾਵੇਗਾ।

 

 

ਸ੍ਰੀ ਕੇਜਰੀਵਾਲ ਨੇ ਸਾਫ਼ ਕਰ ਦਿੱਤਾ ਹੈ ਕਿ ਸੀਵਰ ਅਪਲਾਈ ਕਰਨ ਵਾਲੇ ਲੋਕਾਂ ਤੋਂ ਡਿਵੈਲਪਮੈਂਟ, ਕੁਨੈਕਸ਼ਨ ਤੇ ਰੋਡ ਕਟਿੰਗ ਚਾਰਜ ਨਹੀਂ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 100 ਮੀਟਰ ਦੇ ਹਿਸਾਬ ਨਾਲ ਇੱਕ ਵਿਅਕਤੀ ਉੱਤੇ ਸੀਵਰ ਲਾਉਣ ਲਈ 10 ਤੋਂ 15 ਹਜ਼ਾਰ ਰੁਪਏ ਦੇ ਖ਼ਰਚੇ ਦਾ ਬੋਝ ਪੈਂਦਾ ਹੈ।

 

 

ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਇਸ ਯੋਜਨਾ ਤੋਂ ਲਗਭਗ 2 ਲੱਖ 34 ਹਜ਼ਾਰ ਲੋਕਾਂ ਨੂੰ ਫ਼ਾਇਦਾ ਹੋਵੇਗਾ, ਜਿਨ੍ਹਾਂ ਨੇ ਹਾਲੇ ਤੱਕ ਸੀਵਰ ਦਾ ਕੁਨੈਕਸ਼ਨ ਨਹੀਂ ਲਿਆ। ਉਨ੍ਹਾਂ ਬੀਤੇ ਸ਼ੁੱਕਰਵਾਰ ਨੂੰ ਸੈਪਟਿਕ ਟੈਂਕ ਮੁੱਖ ਮੰਤਰੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਦਿੱਲੀ ਵਿੱਚ ਸੈਪਟਿਕ ਟੈਂਕ ਵਿੱਚ ਉੱਤਰ ਕੇ ਹੁਣ ਕਿਸੇ ਦੀ ਮੌਤ ਨਹੀਂ ਹੋਵੇਗੀ ਤੇ ਇਸ ਨਾਲ ਦਿੱਲੀ ਸ਼ਹਿਰ ਤੇ ਯਮੁਨਾ ਨਦੀ ਵੀ ਸਾਫ਼ ਰਹਿਣਗੇ।

 

 

ਸ੍ਰੀ ਕੇਜਰੀਵਾਲ ਨੇ ਕਿਹਾ ਹੈ ਕਿ ਹਾਲੇ ਤੱਕ ਜੋ ਵੀ ਸੈਪਟਿਕ ਟੈਂਕ ਸਾਫ਼ ਕਰਦੇ ਸਨ, ਉਹ ਬਿਨਾ ਕਿਸੇ ਸੁਰੱਖਿਆ ਉਪਕਰਨਾਂ ਦੇ ਲੋਕਾਂ ਨੂੰ ਉਸ ਵਿੱਚ ਉਤਾਰ ਦਿੰਦੇ ਸਨ। ਇੰਨਾ ਹੀ ਨਹੀਂ ਮਲਬਾ ਕੱਢ ਕੇ ਉਸ ਨੂੰ ਨਾਲ਼ੇ ਵਿੱਚ ਸੁੱਟ ਦਿੰਦੇ ਸਲ; ਜਿਸ ਨਾਲ ਦਿੱਲੀ ਸ਼ਹਿਰ ਤੇ ਯਮੁਨਾ ਨਦੀ ਗੰਦੇ ਹੁੰਦੇ ਰਹੇ ਹਨ।

 

 

ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਸੈਪਟਿਕ ਸਫ਼ਾਈ ਯੋਜਨਾ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਇਸ ਯੋਜਨਾ ਅਧੀਨ ਸੈਪਟਿਕ ਟੈਂਕ ਦੀ ਸਫ਼ਾਈ ਮੁਫ਼ਤ ਹੋਵੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal initiates another free scheme for Delhi residents