ਅਗਲੀ ਕਹਾਣੀ

ਕੇਜਰੀਵਾਲ ਨੇ 2019 ’ਚ ਬਣ ਰਹੇ ਮਹਾਗਠਜੋੜ ’ਤੇ ਦਿੱਤਾ ਵੱਡਾ ਬਿਆਨ ! ਪੜ੍ਹੋ

ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸਾਲ 2019 ਚ ਬਣਨ ਵਾਲੇ ਮਹਾਗਠਜੋੜ ਦਾ ਉਨ੍ਹਾਂ ਦੀ ਪਾਰਟੀ ਹਿੱਸਾ ਨਹੀਂ ਹੋਵੇਗੀ।ਵੀਰਵਾਰ ਨੂੰ ਰੋਹਤਕ ਪੁੱਜੇ ਕੇਜਰੀਵਾਲ ਨੇ ਕਿਹਾ ਕਿ 2019 ਚ ਲੋਕਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਮਹਾਗਠਜੋੜ ਬਣਾਉਣ ਦੀਆਂ ਤਿਆਰੀਆਂ ਕਰ ਰਹੀਆਂ ਹਨ ਜਦਕਿ ਇਨ੍ਹਾਂ ਪਾਰਟੀਆਂ ਦੀ ਦੇਸ਼ ਦੇ ਵਿਕਾਸ ਚ ਕੋਈ ਭੂਮਿਕਾ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਸਾਡਾ ਗਠਜੋੜ ਆਮ ਲੋਕਾਂ ਅਤੇ ਦੇਸ਼ ਦੇ ਵਿਕਾਸ ਨਾਲ ਹੈ। ਕਾਂਗਰਸ ਗਠਜੋੜ ਚ ਸ਼ਾਮਲ ਲੋਕਾਂ ਨੂੰ ਸਤਿਕਾਰ ਦੇਣਾ ਨਹੀਂ ਜਾਣਦੀ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਰਾਸ਼ਟਰਪਤੀ ਚੋਣਾਂ ਚ ਫਿਰ ਬੇਭਰੋਸਗੀ ਪ੍ਰਸਤਾਵ ਚ ਅਸੀਂ ਬਿਨਾ ਮੰਗੇ ਕਾਂਗਰਸ ਨੂੰ ਸਮਰਥਨ ਦਿੱਤਾ ਪਰ ਕਾਂਗਰਸ ਨੇ ਅੱਜ ਤੱਕ ਸਾਡੇ ਨਾਲ ਕਦੇ ਇੱਜ਼ਤ ਨਾਲ ਗੱਲ ਨਹੀਂ ਕੀਤੀ।

 

ਕੇਜਰੀਵਾਲ ਨੇ ਵੀਰਵਾਰ ਨੂੰ ਰਾਜਸਭਾ ਚ ਹੋਈ ਉਪਸਭਾਪਤੀ ਦੀ ਚੋਣ ਚ ਕਾਂਗਰਸ ਦੀ ਹਾਰ ਹੋਣ ਤੇ ਬੋਲਦਿਆਂ ਕਿਹਾ ਕਿ ਕਾਂਗਰਸ ਕੋਲ ਕਿਸੇ ਵੀ ਚੋਣ ਨੂੰ ਲੈ ਕੇ ਕੋਈ ਰਣਨੀਤੀ ਨਹੀਂ ਹੈ, ਇਸੇ ਕਾਰਨ ਇੱਕ ਤੋਂ ਬਾਅਦ ਇੱਕ ਹਾਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਆਮ ਆਦਮੀ ਪਾਰਟੀ ਹਰਿਆਣਾ ਚ ਵਿਧਾਨਸਭਾ ਚੋਣਾਂ ਦੇ ਨਾਲ-ਨਾਲ ਲੋਕਸਭਾ ਦੀਆਂ ਸਾਰੀਆਂ ਸੀਟਾਂ ਤੇ ਵੀ ਚੋਣ ਲੜੇਗੀ।

 

ਕੇਜਰੀਵਾਲ ਨੇ ਹਰਿਆਣਾ ਸਰਕਾਰ ਨੂੰ ਕੈੜੇ ਹੱਥੀਂ ਲੈਂਦਿਆਂ ਕਿਹਾ ਕਿ ਅਸੀਂ ਹਰਿਆਣਾ ਸਰਕਾਰ ਨੂੰ ਮੁਫਤ ਚ ਸ਼ਾਸਨ ਸਿਖਾਉਣ ਲਈ ਤਿਆਰ ਹਾਂ। ਐਸਵਾਈਐਲ ਦੇ ਮੁੱਦੇ ਤੇ ਕੇਜਰੀਵਾਲ ਨੇ ਕਿਹਾ ਕਿ ਇਸ ਮਾਮਲੇ ਚ ਦੋਨਾਂ ਸੂਬਿਆਂ ਹਰਿਆਣਾ ਤੇ ਪੰਜਾਬ ਦੇ ਨਾਲ ਇਨਸਾਫ ਹੋਣਾ ਚਾਹੀਦਾ ਹੈ। ਕੇਜਰੀਵਾਲ ਨੇ ਹਰਿਆਣਾ ਦੀ ਵਰਤਮਾਨ ਤੇ ਸਾਬਕਾ ਰਾਜ ਸਰਕਾਰਾਂ ਤੇ ਵਾਰ ਕਰਦਿਆਂ ਕਿਹਾ ਕਿ ਹਾਲੇ ਤੱਕ ਸਿਆਸੀ ਪਾਰਟੀਆਂ ਨੇ ਐਸਵਾਈਐਲ ਦੇ ਮੁੱਦੇ ਤੇ ਰਾਜਨੀਤੀ ਕੀਤੀ ਹੈ ਜਦਕਿ ਅਸੀਂ ਰਾਜਨੀਤੀ ਨਹੀਂ ਕਰਨਾ ਚਾਹੁੰਦੇ।

 

ਇਸ ਦੌਰਾਨ ਕੇਜਰੀਵਾਲ ਨੇ ਹਰਿਆਣਾ ਸਰਕਾਰ ਤੋਂ ਅੰਬਾਲਾ ਦੇ ਸ਼ਹਿਦ ਫ਼ੌਜੀ ਵਿਕਰਮਜੀਤ ਅਤੇ ਬੁੱਧਵਾਰ ਨੂੰ ਰੋਹਤਕ ਚ ਮਾਰੇ ਗਏ ਪੁਲਿਸ ਮੁਲਾਜ਼ਮ ਨੂੰ ਇੱਕ ਕਰੋੜ ਦੀ ਸਨਮਾਨ ਰਾਸ਼ੀ ਦੇਣ ਦੀ ਮੰਗ ਕੀਤੀ। 

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal made a big disclosure on the ongoing Mahagatha in 2019