ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਦਿੱਲੀ ਸਰਕਾਰ ਦੇ ਕੰਮਾਂ ਦੀ ਕੀਤੀ ਸ਼ਲਾਘਾ, ਨਾਲੇ ਦਸਿਆ ਬਦਲਾਅ

ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ 2019 ਦੇ ਦੂਜੇ ਦਿਨ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਈ ਉਤਰਾਅ-ਚੜਾਅ ਆਏ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਦਿੱਲੀ ਸਰਕਾਰ ਮੁਨਾਫੇ ਵਿੱਚ ਚੱਲ ਰਹੀ ਹੈ ਜਦਕਿ ਇਸ ਤੋਂ ਪਹਿਲਾਂ ਘਾਟੇ ਚ ਚੱਲ ਰਹੀ ਸੀ।

 

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਸਿੱਖਿਆ ਪਹਿਲਾਂ ਨਾਲੋਂ ਕਿਤੇ ਚੰਗੀ ਹੋਈ ਹੈ ਤੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਅੱਜ ਅੰਗ੍ਰੇਜ਼ੀ ਬੋਲਣ ਲੱਗ ਪਏ ਹਨ। ਅੱਜ ਸਰਕਾਰੀ ਸਕੂਲ ਚ ਸਵੀਮਿੰਗ ਪੂਲ ਹੈ ਤੇ ਕਈ ਥਾਵਾਂ ‘ਤੇ ਸਰਕਾਰੀ ਸਕੂਲ ਨਿਜੀ ਸਕੂਲ ਨਾਲੋਂ ਕਿਤੇ ਵਧੀਆ ਹਨ। ਸਰਕਾਰੀ ਸਕੂਲ ਦੇ ਬੱਚਿਆਂ ਦਾ ਭਵਿੱਖ ਪਹਿਲਾਂ ਹਨੇਰੇ ਚ ਸੀ ਪਰ ਹੁਣ ਅਜਿਹਾ ਨਹੀਂ ਹੈ।

 

ਕੇਜਰੀਵਾਲ ਨੇ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਇੱਕ ਧਾਰਨਾ ਸੀ ਕਿ ਸਿਰਫ ਗਰੀਬ ਲੋਕ ਮੁਹੱਲਾ ਕਲੀਨਿਕਾਂ ਚ ਜਾ ਰਹੇ ਹਨ। ਪਰ ਜਦੋਂ ਮੈਂ ਦੱਖਣੀ ਦਿੱਲੀ ਚ ਦੇਖਿਆ ਤਾਂ ਮੈਂ ਪਾਇਆ ਕਿ ਕੋਠੀਆਂ ਚ ਰਹਿਣ ਵਾਲੇ ਲੋਕ ਮੁਹੱਲਾ ਕਲੀਨਿਕਾਂ ਚ ਇਲਾਜ ਕਰਵਾ ਰਹੇ ਹਨ।

 

ਕੇਜਰੀਵਾਲ ਨੇ ਕਿਹਾ ਕਿ ਅੱਜ ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲਾਂ ਚ ਇਲਾਜ ਤੇ ਦਵਾਈਆਂ ਬਿਲਕੁਲ ਮੁਫਤ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਡੇਂਗੂ ਕਾਰਨ ਇੱਕ ਵੀ ਮੌਤ ਨਹੀਂ ਹੋਈ, ਅਸੀਂ ਡੇਂਗੂ ਵਿਰੁੱਧ ਮੁਹਿੰਮ ਚਲਾਈ ਸੀ।

 

ਕੇਜਰੀਵਾਲ ਨੇ ਕਿਹਾ ਕਿ ਕੁਝ ਕਲੋਨੀਆਂ ਨੂੰ ਛੱਡ ਕੇ ਦਿੱਲੀ ਚ ਹਰੇਕ ਥਾਂ ਤੇ 24 ਘੰਟੇ ਬਿਜਲੀ ਯਕੀਨੀ ਬਣਾਈ ਗਈ ਹੈ। ਇਹੀ ਕਾਰਨ ਹੈ ਕਿ ਇਕ ਰਿਪੋਰਟ ਆਈ ਸੀ ਕਿ ਇਨਵਰਟਰ ਖਰੀਦ 70 ਪ੍ਰਤੀਸ਼ਤ ਘੱਟ ਗਈ ਹੈ। ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ।

 

ਕੇਜਰੀਵਾਲ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਸੱਤਾ ਚ ਆਈ ਸੀ ਤਾਂ ਉਸ ਸਮੇਂ 58 ਫੀਸਦ ਪਾਣੀ ਦੀ ਸਪਲਾਈ ਹੁੰਦੀ ਸੀ ਪਰ ਹੁਣ ਇਹ 93 ਫੀਸਦ ਹੈ। ਹੁਣ ਸਾਡਾ ਟੀਚਾ 24 ਘੰਟੇ ਪਾਣੀ ਨੂੰ ਯਕੀਨੀ ਬਣਾਉਣਾ ਹੈ ਤੇ ਜਦੋਂ ਵੀ ਤੁਸੀਂ ਚਾਹੋ ਤਾਂ ਟੁੱਟੀ ਖੋਲ੍ਹ ਕੇ ਇਸ ਨੂੰ ਪੀ ਸਕਦੇ ਹੋ।

 

ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, 1797 ਅਜਿਹੀਆਂ ਗੈਰ-ਸਰਕਾਰੀ ਕਲੋਨੀਆਂ ਸਨ ਜਿੱਥੇ ਕੋਈ ਸੜਕ ਨਹੀਂ ਸੀ, ਹੁਣ 1281 ਕਲੋਨੀਆਂ ਚ ਸੜਕਾਂ ਬਣਵਾ ਦਿੱਤੀਆਂ ਗਈਆਂ ਹਨ।

 

ਕੇਜਰੀਵਾਲ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਨੇ ਆਪਣੇ ਲਈ ਫਲਾਈਟ ਖਰੀਦੀ ਪਰ ਅਸੀਂ ਇੱਥੇ ਔਰਤਾਂ ਨੂੰ ਬੱਸ ਯਾਤਰਾ ਮੁਫਤ ਕਰ ਦਿੱਤੀ ਹੈ। ਦਿੱਲੀ ਦਾ ਬਜਟ ਪੰਜ ਸਾਲਾਂ ਚ 30 ਹਜ਼ਾਰ ਕਰੋੜ ਤੋਂ ਵਧ ਕੇ 60 ਹਜ਼ਾਰ ਕਰੋੜ ਹੋ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal praised the activities of the Delhi government