ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਪ੍ਰਦੂਸ਼ਣ ’ਤੇ ਕੇਜਰੀਵਾਲ ਦੀ ਕੇਂਦਰ ਨੂੰ ਅਪੀਲ, ਸਿਆਸਤ ਛੱਡ ਕੱਢੋ ਹੱਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਅਪੀਲ ਕੀਤੀ ਹੈ ਕਿ ਉਹ ਹਵਾ-ਪ੍ਰਦੂਸ਼ਣ ਦੀ ਸਮੱਸਿਆ ਦੇ ਹੱਲ ਲਈ ਮਿਲ ਕੇ ਕੰਮ ਕਰਨ।

 

ਪ੍ਰਕਾਸ਼ ਜਾਵਡੇਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ "ਚੌਕੀਦਾਰ ਚੋਰ ਹੈ" ਦੇ ਨਾਅਰੇ ਦੀ ਹਮਾਇਤ ਕਰਨ ਲਈ ਮੁਆਫੀ ਦੀ ਮੰਗ ਕਰਦਿਆਂ ਟਵੀਟ ਕੀਤਾ, ਜਿਸ 'ਤੇ ਕੇਜਰੀਵਾਲ ਨੇ ਕਿਹਾ ਕਿ ਇਹ ਰਾਜਨੀਤੀ ਚ ਪੈਣ ਦਾ ਨਹੀਂ ਬਲਕਿ ਪ੍ਰਦੂਸ਼ਣ ਨੂੰ ਦੂਰ ਕਰਨ ਦਾ ਸਮਾਂ ਹੈ।

 

ਰਾਫੇਲ ਜਹਾਜ਼ ਸੌਦੇ ਚ ਕੇਂਦਰ ਸਰਕਾਰ ਨੂੰ ਮਿਲੀ ਕਲੀਨ ਚਿੱਟ ਦੇ ਵਿਰੁੱਧ ਦਾਇਰ ਕੀਤੀ ਮੁੜ ਵਿਚਾਰ ਪਟੀਸ਼ਨ ਨੂੰ ਵੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਜਾਵਡੇਕਰ ਨੇ ਟਵੀਟ ਕੀਤਾ, "ਅਰਵਿੰਦ ਕੇਜਰੀਵਾਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਜਿਸਨੇ 'ਚੌਕੀਦਾਰ ਚੋਰ ਹੈ' ਦੇ ਨਾਅਰੇ ਦਾ ਸਮਰਥਨ ਕੀਤਾ ਸੀ।

 

ਜਾਵਡੇਕਰ ਨੂੰ ਜਵਾਬ ਦਿੰਦਿਆਂ ਕੇਜਰੀਵਾਲ ਨੇ ਟਵੀਟ ਕੀਤਾ, “ਸਰ, ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ, ਬਲਕਿ ਮਿਲ ਕੇ ਪ੍ਰਦੂਸ਼ਣ ਨੂੰ ਦੂਰ ਕਰਨ ਦਾ ਹੈ। ਸਾਨੂੰ ਸਾਰੀਆਂ ਸਰਕਾਰਾਂ ਨੂੰ ਮਿਲ ਕੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਦਿੱਲੀ ਸਰਕਾਰ ਅਤੇ ਦਿੱਲੀ ਦੇ ਲੋਕ ਮਿਲ ਕੇ ਉਹ ਸਭ ਕਰ ਰਹੇ ਹਨ ਜੋ ਸਾਡੇ ਹੱਥ ਵਿੱਚ ਹੈ। ਸਾਨੂੰ ਤੁਹਾਡੀ ਮਦਦ ਦੀ ਲੋੜ ਹੈ।''

 

ਧਿਆਨ ਯੋਗ ਹੈ ਕਿ ਰਾਜਧਾਨੀ ਦਿੱਲੀ ਵਿੱਚ ਸ਼ਨਿੱਚਰਵਾਰ ਸਵੇਰੇ ਪ੍ਰਦੂਸ਼ਣ ਦੇ ਪੱਧਰ ਵਿੱਚ ਗਿਰਾਵਟ ਆਈ ਪਰ ਇਸ ਦੇ ਬਾਵਜੂਦ ਹਵਾ ਦੀ ਗੁਣਵੱਤਾ ‘ਗੰਭੀਰਸ਼੍ਰੇਣੀ ਵਿੱਚ ਬਣੀ ਹੋਈ ਹੈ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦਿੱਲੀ ਸਰਕਾਰ ਨੇ 4 ਤੋਂ 15 ਨਵੰਬਰ ਦੇ ਵਿਚਕਾਰ ਟ੍ਰੈਫਿਕ ਲਈ ਆਡ-ਈਵਨ ਸਕੀਮ ਲਾਗੂ ਕੀਤੀ ਤੇ 18 ਨਵੰਬਰ ਨੂੰ ਇਸ ਨੂੰ ਵਧਾਉਣ ਬਾਰੇ ਫੈਸਲਾ ਲਵੇਗੀ।

 

ਦੂਜੇ ਪਾਸੇ ਬੀਜੇਪੀ ਦੀ ਦਿੱਲੀ ਇਕਾਈ ਨੇ ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਸੁਪਰੀਮ ਕੋਰਟ ਤੋਂ ਰਾਫੇਲ ਸੌਦੇ ਚ ਕੇਂਦਰ ਸਰਕਾਰ ਨੂੰ ਕਲੀਨ ਚਿੱਟ ਮਿਲਣ ਤੋਂ ਦੋ ਦਿਨ ਬਾਅਦ ਹੀ ‘ਆਪ’ ਵੱਲੋਂ ਲਗਾਏ ਗਏ ਕਥਿਤ ਬੇਬੁਨਿਆਦ ਦੋਸ਼ਾਂ ਦਾ ਭਾਜਪਾ ਵਿਰੋਧ ਕਰ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal s appeal to centre for resolve Delhi pollution