ਬੀਤੇ ਦਿਨੀਂ ਮੋਤੀ ਨਗਰ ਵਿਖੇ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਥੱਪੜ ਮਾਰਨ ਵਾਲੇ ਸੁਰੇਸ਼ ਨੂੰ ਅੱਜ ਮੰਗਲਵਾਰ ਨੂੰ ਜ਼ਮਾਨਤ ਨਾ ਮਿਲਣ ਕਾਰਨ ਹੁਣ ਮੁਲਜ਼ਮ ਦੇ ਪਰਿਵਾਰਕ ਮੈਂਬਰ ਵੀ ਸਾਹਮਣੇ ਆ ਗਏ ਹਨ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਸੁਰੇਸ਼ ਤਾਂ ਸਾਰੀ–ਸਾਰੀ ਰਾਤ ਪਾਰਟੀ ਲਈ ਮਿਹਨਤ ਕਰਦਾ ਸੀ। ਕਈ ਵਾਰ ਇਲਾਕੇ ਵਿੱਚ ਉਸ ਨੇ ਪਾਰਟੀ ਦੀਆਂ ਮੀਟਿੰਗਾਂ ਰਖਵਾਈਆਂ ਸਨ; ਜਿਨ੍ਹਾਂ ਵਿੰਚ ਵਿਧਾਇਕ ਨਾਲ ਰਹਿਣ ਵਾਲੇ ਕਈ ਵੱਡੇ ਲੋਕ ਵੀ ਸ਼ਾਮਲ ਹੁੰਦੇ ਸਨ।
ਪਰਿਵਾਰਕ ਮੈਂਬਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਸੁਰੇਸ਼ ਨੂੰ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਕਾਰਕੁੰਨ ਦੱਸ ਰਹੇ ਹਨ ਪਰ ਉਹ ਆਮ ਆਦਮੀ ਪਾਰਟੀ ਦਾ ਹੀ ਕਾਰਕੁੰਨ ਹੈ।
ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਝੂਠ ਕੌਣ ਬੋਲ ਰਿਹਾ ਹੈ – ਆਮ ਆਦਮੀ ਪਾਰਟੀ ਜਾਂ ਥੱਪੜ ਕਾਂਡ ਦੇ ਮੁਲਜ਼ਮ ਨਾਲ ਜੁੜੇ ਵਿਅਕਤੀ।