ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ 'ਤੇ ਦੰਗਿਆਂ ਚ ਸ਼ਾਮਲ ਹੋਣ ਦੇ ਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਕੇਜਰੀਵਾਲ ਨੇ ਵੀਰਵਾਰ ਦੁਪਹਿਰ ਨੂੰ ਕਿਹਾ ਕਿ ਜੇ ਦੰਗਿਆਂ ਚ ਸ਼ਾਮਲ ਲੋਕ 'ਆਪ' ਨਾਲ ਜੁੜੇ ਹੋਏ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਦੋਹਰੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਕੇਜਰੀਵਾਲ ਨੇ ਕਿਹਾ, 'ਮੇਰੇ ਕੋਲ ਪੁਲਿਸ ਨਹੀਂ ਹੈ। ਜੇ ਅਜਿਹੇ ਦੰਗੇ ਹੁੰਦੇ ਹਨ ਤਾਂ ਇਸ ਚ ਰਾਜਨੀਤੀ ਨਹੀਂ ਹੋਣੀ ਚਾਹੀਦੀ, ਭਾਂਵੇਂ ਉਹ ਭਾਜਪਾ, ਕਾਂਗਰਸ ਜਾਂ ‘ਆਪ’ ਦੇ ਨੇਤਾ ਹੋਣ। ਭਾਂਵੇ ਕੈਬਨਿਟ ਚ ਕਿਉਂ ਨਾ ਹੋਵੇ, ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੂੰ ਚੁੱਕੋ ਤੇ ਜੇਲ੍ਹ ਚ ਪਾਓ ਭਾਵੇਂ ਉਹ ਸਾਡੇ ਹੋਣ ਜਾਂ ਉਨ੍ਹਾਂ ਦੇ ਹੋਣ। ਦੇਸ਼ ਨਾਲ ਰਾਜਨੀਤੀ ਕਰਨਾ ਬੰਦ ਕਰੋ।
देश की सुरक्षा के साथ कोई राजनीति नहीं होनी चाहिए। दंगा भड़काने में जो भी दोषी पाया जाए उसे सख्त सज़ा दो। pic.twitter.com/Cnr5qffrXb
— Arvind Kejriwal (@ArvindKejriwal) February 27, 2020
.