ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਸਰਕਾਰ ਨੇ ਇੱਕ ਮਹੀਨੇ ’ਚ ਖ਼ਰਚੇ 1,000 ਕਰੋੜ, ਕੈਗ ਨੇ ਉਠਾਏ ਸੁਆਲ

ਕੇਜਰੀਵਾਲ ਸਰਕਾਰ ਨੇ ਇੱਕ ਮਹੀਨੇ ’ਚ ਖ਼ਰਚੇ 1,000 ਕਰੋੜ, ਕੈਗ ਨੇ ਉਠਾਏ ਸੁਆਲ

ਦਿੱਲੀ ’ਚ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਜਲਦਬਾਜ਼ੀ ’ਚ 20 ਦਿਨਾਂ ਅੰਦਰ 1,000 ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਜਾਣ ’ਤੇ ਦੇਸ਼ ਦੀ ਸਭ ਤੋਂ ਵੱਡੀ ਆੱਡਿਟ ਏਜੰਸੀ ‘ਕੰਪਟਰੋਲਰ ਐਂਡ ਆਡੀਟਰ ਜਨਰਲ’ ਭਾਵ ‘ਕੈਗ’ ਨੇ ਸੁਆਲ ਖੜ੍ਹੇ ਕਰ ਦਿੱਤੇ ਹਨ। ਕੈਗ ਦਾ ਕਹਿਣਾ ਹੈ ਕਿ ਇੰਝ ਰਕਮ ਖ਼ਰਚ ਕਰਨਾ ਵਿੱਤੀ ਨਿਯਮਾਂ ਦੇ ਉਲਟ ਹੈ।

 

 

‘ਕੈਗ’ ਨੇ ਸਾਲ ਭਰ ਤੱਕ ਕਈ ਮੱਦਾਂ ’ਚ ਰਕਮ ਖਾਤੇ ਵਿੱਚ ਡੰਪ ਹੋਣ ਅਤੇ ਫਿਰ ਵਿੱਤੀ ਸਾਲ ਖ਼ਤਮ ਹੋਣ ਦਾ ਸਮਾਂ ਆਉਣ ਉੱਤੇ ਅਚਾਨਕ ਖ਼ਰਚ ਕੀਤੇ ਜਾਣ ਉੱਤੇ ਸਰਕਾਰ ਦੀ ਖਿਚਾਈ ਕੀਤੀ ਹੈ।

 

 

ਖ਼ਬਰ ਏਜੰਸੀ IANS ਕੋਲ ਮੌਜੂਦ ਕੈਗ ਦੀ ਰਿਪੋਰਟ ਵਿੱਚ ਸਿਹਤ, ਸਿੱਖਿਆ, ਨਗਰ ਵਿਕਾਸ, ਸਮਾਜ ਭਲਾਈ ਸਮੇਤ 26 ਮੱਦਾਂ ’ਚ ਨਿਯਮਾਂ ਤੋਂ ਪਰ੍ਹਾਂ ਜਾ ਕੇ ਰਕਮ ਖ਼ਰਚ ਕਰਨ ਨੂੰ ਲੈ ਕੇ ਦਿੱਲੀ ਸਰਕਾਰ ਉੱਤੇ ਸੁਆਲ ਉਠਾਏ ਹਨ। ਕੈਗ ਨੇ ਦਿੱਲੀ ਸਰਕਾਰ ਦੇ 2017–18 ਦੇ ਵਿੱਤੀ ਪ੍ਰਬੰਧ ਬਾਰੇ ਇਹ ਰਿਪੋਰਟ ਜਾਰੀ ਕੀਤੀ ਹੈ।

 

 

ਇਸ ਦੇ ਪੰਨਾ 32 ਉੱਤੇ ਕਿਹਾ ਗਿਆ ਹੈ ਕਿ – ‘ਜਨਰਲ ਫ਼ਾਈਨੈਂਸ਼ੀਅਲ ਰੂਲ (GRF) 56 ਮੁਤਾਬਕ ਵਿੱਤੀ ਵਰ੍ਹੇ ਦੇ ਆਖ਼ਰੀ ਮਹੀਨਿਆਂ ’ਚ ਅਚਾਨਕ ਪੂਰਾ ਬਜਟ ਖ਼ਰਚ ਕਰਨ ਦੀ ਪ੍ਰਕਿਰਿਆ ਵਿੱਤੀ ਨਿਯਮਾਂ ਦੇ ਉਲਟ ਹੈ। ਇਸ ਤੋਂ ਬਚਣਾ ਚਾਹੀਦਾ ਹੈ। ਇਸ ਦੇ ਬਾਵਜੂਦ 2017–18 ਦੀ ਆਖ਼ਰੀ ਤਿਮਾਹੀ ਵਿੱਚ ਕੁੱਲ 26 ਮੱਦਾਂ ਵਿੱਚ ਭਾਰੀ ਰਕਮ ਖ਼ਰਚ ਕੀਤੀ ਗਈ।’

 

 

ਕੈਗ ਨੇ ਅੱਗੇ ਕਿਹਾ ਹੈ ਕਿ ਆਡਿਟ ਦੌਰਾਨ ਪਤਾ ਚੱਲਿਆ ਕਿ ਸਾਲ 2017–18 ’ਚ 26 ਮੱਦਾਂ ਵਿੱਚ ਕੁੱਲ 1,404.51 ਕਰੋੜ ਰੁਪਏ ਖ਼ਰਚ ਹੋਏ; ਜਿਸ ਵਿੱਚੋਂ 1,101.26 ਕਰੋੜ ਰੁਪਏ ਆਖ਼ਰੀ ਤਿਮਾਹੀ (ਜਨਵਰੀ, ਫ਼ਰਵਰੀ ਤੇ ਮਾਰਚ) ਦੌਰਾਨ ਖ਼ਰਚ ਹੋਏ। ਇਸ ਵਿੱਚੋਂ ਵੀ ਸਿਰਫ਼ ਇੱਕੋ ਮਹੀਨੇ ਮਾਰਚ ਦੌਰਾਨ ਹੀ 1064.55 ਕਰੋੜ ਰੁਪਏ ਖ਼ਰਚ ਕੀਤੇ ਗਏ।

 

 

ਕੈਗ ਨੇ ਹਿਕਾ ਕਿ ਆਖ਼ਰੀ ਤਿਮਾਹੀ ਅਤੇ ਖ਼ਾਸ ਤੌਰ ’ਤੇ ਹੀ ਮਾਰਚ ਮਹੀਨੇ ਇੰਨੀ ਜਲਬਾਜ਼ੀ ਵਿੱਚ ਖ਼ਰਚ ਹੋਈ ਰਕਮ ਤੋਂ ਪਤਾ ਚੱਲਦਾ ਹੈ ਕਿ ਨਿਯਮਾਂ ਦੀ ਪਾਲਣਾ ਨਹੀਂ ਹੋਈ। ਕੈਗ ਦੀ ਇਹ ਰਿਪੋਰਟ ਲੋਕ ਸਭਾ ’ਚ 2 ਦਸੰਬਰ ਨੂੰ ਪੇਸ਼ ਕੀਤੀ ਗਈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal spent Rs 1000 Crore in a month CAG raises questions