ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਸ਼ੁਰੂ ਹੋਣ ਲਗੀ ਮੁੱਖ ਮੰਤਰੀ ਮੁਫਤ ਸੀਵਰੇਜ ਕੁਨੈਕਸ਼ਨ ਯੋਜਨਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਕ ਵੱਡਾ ਐਲਾਨ ਕਰਦਿਆਂ ਦਿੱਲੀ ਦੇ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਨੇ ਹਾਲੇ ਤੱਕ ਸੀਵਰੇਜ ਕੁਨੈਕਸ਼ਨ ਨਹੀਂ ਲਿਆ ਹੈ।

 

ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਦਿੱਲੀ ਚ ਜਿਹੜੇ ਘਰਾਂ ਚ ਸੀਵਰੇਜ ਕੁਨੈਕਸ਼ਨ ਨਹੀਂ ਹਨ ਉਹ 31 ਮਾਰਚ 2020 ਤੱਕ ਕਿਸੇ ਵੀ ਸਮੇਂ ਸੀਵਰੇਜ ਕੁਨੈਕਸ਼ਨ ਮੁਫਤ ਚ ਲੈ ਸਕਦੇ ਹਨ। ਅਜਿਹੇ ਲੋਕਾਂ ਨੂੰ ਇਸ ਕੁਨੈਕਸ਼ਨ ਲਈ ਕਿਸੇ ਕਿਸਮ ਦੀ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ। ਇਸ ਯੋਜਨਾ ਨੂੰ ਮੁੱਖ ਮੰਤਰੀ ਮੁਫਤ ਸੀਵਰੇਜ ਕੁਨੈਕਸ਼ਨ ਯੋਜਨਾ ਦਾ ਨਾਮ ਦਿੱਤਾ ਗਿਆ ਹੈ।

 

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਹਜ਼ਾਰਾਂ ਪਰਿਵਾਰਾਂ ਕੋਲ਼ ਸੀਵਰੇਜ ਦਾ ਕੁਨੈਕਸ਼ਨ ਨਹੀਂ ਹੈ, ਇਸ ਲਈ ਜੇ ਇਹ ਪਰਿਵਾਰ 31 ਮਾਰਚ ਤੱਕ ਸੀਵਰੇਜ ਦਾ ਕੁਨੈਕਸ਼ਨ ਲੈਣਗੇ ਤਾਂ ਉਨ੍ਹਾਂ ਨੂੰ ਮੁਫਤ ਚ ਕੁਨੈਕਸ਼ਨ ਮਿਲ ਜਾਵੇਗਾ। ਉਨ੍ਹਾਂ ਨੂੰ ਨਾ ਤਾਂ ਕਨੈਕਸ਼ਨ ਚਾਰਜ, ਵਿਕਾਸ ਚਾਰਜ ਅਤੇ ਨਾ ਹੀ ਕੋਈ ਹੋਰ ਖਰਚਾ ਦੇਣਾ ਪਵੇਗਾ।

 

ਦੱਸ ਦੇਈਏ ਕਿ ਦਿੱਲੀ ਚ 20,000 ਲੀਟਰ ਪਾਣੀ, 200 ਯੂਨਿਟ ਤਕ ਬਿਜਲੀ, ਔਰਤਾਂ ਲਈ ਡੀਟੀਸੀ ਬੱਸਾਂ ਚ ਯਾਤਰਾ ਅਤੇ ਸੀਵਰੇਜ ਦੀ ਸਫਾਈ ਮੁਫਤ ਹੈ। ਅਜਿਹੀ ਸਥਿਤੀ ਚ ਕੇਜਰੀਵਾਲ ਸਰਕਾਰ ਦੇ ਇਸ ਐਲਾਨ ਨਾਲ ਦਿੱਲੀ ਦੇ ਉਨ੍ਹਾਂ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਜਿਨ੍ਹਾਂ ਨੇ ਅਜੇ ਤੱਕ ਸੀਵਰੇਜ ਕੁਨੈਕਸ਼ਨ ਨਹੀਂ ਲਿਆ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kejriwal starts free Sewer connection yojna in Delhi