ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਅੱਜ 12:15 ਵਜੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ

ਕੇਜਰੀਵਾਲ ਅੱਜ 12:15 ਵਜੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ

ਸ੍ਰੀ ਅਰਵਿੰਦ ਕੇਜਰੀਵਾਲ ਅੱਜ ਐਤਵਾਰ ਨੂੰ ਦੁਪਹਿਰ 12:15 ਵਜੇ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਨਾਲ ਉਨ੍ਹਾਂ ਦੇ 6 ਵਿਧਾਇਕ – ਮਨੀਸ਼ ਸਿਸੋਦੀਆ, ਸਤਯੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜੇਂਦਰ ਗੌਤਮ ਵੀ ਮੰਤਰੀਆਂ ਵਜੋਂ ਹਲਫ਼ ਲੈਣਗੇ। ਇਹ ਉਹੀ ਆਗੂ ਹਨ, ਜੋ ਸ੍ਰੀ ਕੇਜਰੀਵਾਲ ਦੀ ਪਿਛਲੀ ਸਰਕਾਰ ’ਚ ਵੀ ਮੰਤਰੀ ਰਹੇ ਹਨ।

 

 

ਰਾਮਲੀਲਾ ਮੈਦਾਨ ਸ੍ਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ 6 ਮੰਤਰੀਆਂ ਦੀ ਸਹੁੰ–ਚੁਕਾਈ ਦੀ ਉਡੀਕ ਕਰ ਰਿਹਾ ਹੈ ਤੇ ਉੱਥੇ 45,000 ਕੁਰਸੀਆਂ ਲਾਈਆਂ ਗਈਆਂ ਹਨ ਤੇ ਹੋਰ ਵੀ ਕਈ ਤਰ੍ਹਾਂ ਦੇ ਇੰਤਜ਼ਾਮ ਮੈਦਾਨ ’ਚ ਕੀਤੇ ਗਏ ਹਨ।

 

 

ਸ੍ਰੀ ਕੇਜਰੀਵਾਲ ਖ਼ੁਦ ਆਪਣੇ ਆੱਡੀਓ ਤੇ ਵਿਡੀਓ ਸੁਨੇਹਿਆਂ ਰਾਹੀਂ ਦਿੱਲੀ ਵਾਸੀਆਂ ਨੂੰ ਅਪੀਲਾਂ ਕਰ ਰਹੇ ਹਨ ਕਿ ਉਹ ਵੱਧ ਤੋਂ ਵੱਧ ਗਿਣਤੀ ’ਚ ਇਸ ਸਹੁੰ–ਚੁਕਾਈ ਸਮਾਰੋਹ ’ਚ ਪੁੱਜਣ।

 

 

ਦਿੱਲੀ ਵਿਧਾਨ ਸਭਾ ਚੋਣਾਂ ’ਚ ਪਿਛਲੀ ਵਾਰ ਵਾਂਗ ਇਸ ਵਾਰ ਵੀ ਸ੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। 70 ਸੀਟਾਂ ਵਾਲੀ ਵਿਧਾਨ ਸਭਾ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 62 ਸੀਟਾਂ ਜਿੱਤੀਆਂ ਹਨ।

 

 

ਸ੍ਰੀ ਮਨੀਸ਼ ਸਿਸੋਦੀਆ ਹੁਣ ਤੱਕ ਦਿੱਲੀ ਦੇ ਉੱਪ–ਮੁੱਖ ਮੰਤਰੀ ਰਹੇ ਹਨ ਤੇ ਉਨ੍ਹਾਂ ਨੂੰ ਸ੍ਰੀ ਕੇਜਰੀਵਾਲ ਦਾ ਸੱਜਾ–ਹੱਥ ਸਮਝਿਆ ਜਾਂਦਾ ਹੈ। ਪਿਛਲੀ ਸਰਕਾਰ ’ਚ ਸਿੱਖਿਆ ਤੋਂ ਇਲਾਵਾ ਸ੍ਰੀ ਸਿਸੋਦੀਆ ਨੇ ਕਲਾ, ਸਭਿਆਚਾਰ ਤੇ ਭਾਸ਼ਾਵਾਂ ਦੇ ਨਾਲ–ਨਾਲ ਵਿੱਤ, ਯੋਜਨਾ, ਸੈਰ–ਸਪਾਟਾ, ਜ਼ਮੀਨ ਤੇ ਇਮਾਰਤਾਂ, ਚੌਕਸੀ, ਸੇਵਾ, ਮਹਿਲਾ ਤੇ ਬਾਲ ਵਿਕਾਸ ਜਿਹੇ ਅਹਿਮ ਵਿਭਾਗ. ਦੀ ਜ਼ਿੰਮੇਵਾਰੀ ਸੰਭਾਲੀ ਸੀ। ਆਸ ਇਹੋ ਕੀਤੀ ਜਾ ਰਹੀ ਹੈ ਕਿ ਸ੍ਰੀ ਸਿਸੋਦੀਆ ਦੇ ਵਿਭਾਗਾਂ ’ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।

 

 

ਸ੍ਰੀ ਸਤਯੇਂਦਰ ਜੈਨ ਪਿਛਲੀ ਸਰਕਾਰ ਵਿੱਚ ਸਿਹਤ, ਉਦਯੋਗ, ਬਿਜਲੀ, ਜਨਤਕ ਉਸਾਰੀ ਵਿਭਾਗ, ਗ੍ਰਹਿ ਤੇ ਸ਼ਹਿਰੀ ਵਿਕਾਸ ਦੇ ਵਿਭਾਗਾਂ ਬਾਰੇ ਮੰਤਰੀ ਸਨ ਤੇ ਉਨ੍ਹਾਂ ਕੋਲ ਇਸ ਵਾਰ ਵੀ ਇਹੋ ਵਿਭਾਗ ਰਹਿਣ ਦੀ ਸੰਭਾਵਨਾ ਹੈ।

 

 

ਸ੍ਰੀ ਕੇਜਰੀਵਾਲ ਦੇ ਇੱਕ ਹੋਰ ਵਿਸ਼ਵਾਸਪਾਤਰ ਗੋਪਾਲ ਰਾਏ ਕੋਲ ਆਮ ਪ੍ਰਸ਼ਾਸਨ ਵਿਭਾਗ, ਸਿੰਜਾਈ ਤੇ ਹੜ੍ਹ–ਕੰਟਰੋਲ ਤੇ ਕਿਰਤ ਦੇ ਨਾਲ–ਨਾਲ ਦਿਹਾਤੀ ਵਿਕਾਸ ਵਿਭਾਗ ਸਨ। ਉਹ ਆਮ ਆਦਮੀ ਪਾਰਟੀ ਦੀ ਦਿੱਲੀ ਸੂਬਾ ਇਕਾਈ ਦੇ ਕਨਵੀਨਰ ਵੀ ਹਨ। ਸ੍ਰੀ ਇਮਰਾਨ ਹੁਸੈਨ ਨੂੰ ਪਿਛਲੀ ਸਰਕਾਰ ਵਿੱਚ ਵਾਤਾਵਰਣਕ ਮਾਪਦੰਡ ਲਾਗੂ ਕਰਨ ਦਾ ਸਿਹਰਾ ਜਾਂਦਾ ਹੈ। ਉਹ ਵਾਤਾਵਰਣ, ਵਣ, ਖ਼ੁਰਾਕ ਤੇ ਸਪਲਾਈ ਜਿਹੇ ਵਿਭਾਗ ਸੰਭਾਲ ਚੁੱਕੇ ਹਨ।

 

 

ਸ੍ਰੀ ਰਾਜੇਂਦਰ ਗੌਤਮ ਇੱਕ ਵਕੀਲ ਹਨ, ਜੋ ਸਾਲ 2014 ’ਚ ਆਮ ਆਦਮੀ ਪਾਰਟੀ ’ਚ ਸ਼ਾਮਲਹ ਹੋਏ ਸਨ। ਉਹ ਕੌਮੀ ਕਾਰਜਕਾਰਨੀ ਦੇ ਵੀ ਮੈਂਬਰ ਹਨ। ਉਹ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ, ਗੁਰਦੁਆਰਾ ਚੋਣਾਂ, ਜਲ ਤੇ ਸਹਿਕਾਰੀ ਸੰਮਤੀਆਂ ਦੇ ਰਜਿਸਟਰਾਰ ਦੇ ਨਾਲ ਸਮਾਜ ਭਲਾਈ ਵਿਭਾਗ ਦੇ ਇੰਚਾਰਜ ਸਨ।

 

 

ਸ੍ਰੀ ਕੈਲਾਸ਼ ਗਹਿਲੋਤ ਕੋਲ ਪਿਛਲੀ ਸਰਕਾਰ ’ਚ ਟ੍ਰਾਂਸਪੋਰਟ, ਮਾਲ, ਕਾਨੂੰਨ, ਨਿਆਂ ਤੇ ਵਿਧਾਨਕ ਮਾਮਲੇ, ਸੂਚਨਾ ਤੇ ਤਕਨਾਲੋਜੀ ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗਾਂ ਦੀ ਜ਼ਿੰਮੇਵਾਰੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal to take oath third time as Chief Minister of Delhi at 12 15 pm