ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਕੇਜਰੀਵਾਲ ਨੇ ਸਮਾਜਕ ਦੂਰੀ ਦਾ ਨਿਯਮ ਟੁੱਟਣ ’ਤੇ ਦਿੱਤੀ ਚੇਤਾਵਨੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਲੋਕਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਸਮਾਜਿਕ ਦੂਰੀ ਤੇ ਹੋਰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਖ਼ਾਸਕਰ ਦੁਕਾਨਾਂ ਦੇ ਬਾਹਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਉਨ੍ਹਾਂ ਨੇ ਨਿਰਾਸ਼ਾ ਜ਼ਾਹਰ ਕੀਤੀ।

 

ਪ੍ਰੈਸ ਕਾਨਫਰੰਸ ਕਰਦਿਆਂ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ- ਮੈਂ ਦਿੱਲੀ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਤਿੰਨ ਚੀਜ਼ਾਂ ਨੂੰ ਯਕੀਨੀ ਬਣਾਉਣ, ਬਾਹਰ ਜਾਣ ਵੇਲੇ ਮਾਸਕ ਪਾਓ, ਸਮਾਜਕ ਦੂਰੀ ਰੱਖਣ ਦੀ ਪਾਲਣਾ ਕਰਨ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਧੋਵੋ ਤੇ ਸਾਫ ਕਰੋ।

 

ਕੇਜਰੀਵਾਲ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਅੱਜ ਦਿੱਲੀ ਚ ਕੁਝ ਦੁਕਾਨਾਂ ’ਤੇ ਭੀੜ ਵੇਖੀ ਗਈ। ਜੇਕਰ ਸਾਨੂੰ ਪਤਾ ਲੱਗਿਆ ਕਿ ਕਿਸੇ ਖੇਤਰ ਤੋਂ ਸਮਾਜਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਤਾਂ ਸਾਨੂੰ ਉਸ ਖੇਤਰ ਨੂੰ ਸੀਲ ਕਰਨਾ ਪਏਗਾ ਅਤੇ ਉਥੇ ਦਿੱਤੀ ਛੋਟ ਨੂੰ ਵਾਪਸ ਲੈਣਾ ਪਏਗਾ।

 

ਕੇਜਰੀਵਾਲ ਨੇ ਕਿਹਾ ਕਿ ਦੁਕਾਨ ਮਾਲਕਾਂ ਨੂੰ ਇਹ ਜ਼ਿੰਮੇਵਾਰੀ ਲੈਣੀ ਪਏਗੀ, ਜੇਕਰ ਕਿਸੇ ਦੁਕਾਨ ਦੇ ਬਾਹਰ ਸਮਾਜਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਦੁਕਾਨ ਬੰਦ ਕਰਾ ਦਿੱਤੀ ਜਾਵੇਗੀ।

 

ਦੱਸ ਦਈਏ ਕਿ ਅੱਜ ਜਿਵੇਂ ਹੀ ਸਾਰੇ ਇਲਾਕਿਆਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ, ਤਾਂ ਵੱਡੀ ਭੀੜ ਇਕੱਠੀ ਹੋ ਗਈ। ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਵਰਗੇ ਨਿਯਮਾਂ ਨੂੰ ਵੀ ਲੋਕਾਂ ਨੇ ਨਕਾਰ ਦਿੱਤਾ। ਹਾਲਾਤ ਇੰਨੇ ਮਾੜੇ ਹੋ ਗਏ ਕਿ ਅੰਤ ਵਿਚ ਦੁਕਾਨਾਂ ਨੂੰ ਬੰਦ ਕਰਾਉਣਾ ਪਿਆ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal warns when social distancing rules are broken