ਅਗਲੀ ਕਹਾਣੀ

ਦਿੱਲੀ ਦੇ ਖ਼ੂਬਸੂਰਤ ‘ਸਿਗਨੇਚਰ ਪੁੱਲ’ ਦੀ ਕੇਜਰੀਵਾਲ ਕਰਨਗੇ ਘੁੰਢ ਚੁਕਾਈ

1 / 3ਦਿੱਲੀ ਦੇ ਖ਼ੂਬਸੂਰਤ ‘ਸਿਗਨੇਚਰ ਪੁੱਲ’ ਦੀ ਕੇਜਰੀਵਾਲ ਕਰਨਗੇ ਘੁੰਢ ਚੁਕਾਈ

2 / 3ਦਿੱਲੀ ਦੇ ਖ਼ੂਬਸੂਰਤ ‘ਸਿਗਨੇਚਰ ਪੁੱਲ’ ਦੀ ਕੇਜਰੀਵਾਲ ਕਰਨਗੇ ਘੁੰਢ ਚੁਕਾਈ

3 / 3ਦਿੱਲੀ ਦੇ ਖ਼ੂਬਸੂਰਤ ‘ਸਿਗਨੇਚਰ ਪੁੱਲ’ ਦੀ ਕੇਜਰੀਵਾਲ ਕਰਨਗੇ ਘੁੰਢ ਚੁਕਾਈ

PreviousNext

ਦਿੱਲੀ ਦੇ ਵਜ਼ੀਰਾਬਾਦ ਚ ਯਮੁਨਾ ਨਦੀ ਉਪਰ ਬਣ ਕੇ ਬੜੀ ਉਡੀਕਾਂ ਨਾਲ ਤਿਆਰ ਹੋਏ ਸਿਗਨੇਚਰ ਪੁੱਲ ਦਾ ਦਿੱਲੀ ਦੀ ਜਨਤਾ ਪਿਛਲੇ 11 ਸਾਲਾਂ ਤੋਂ ਇੰਤਜ਼ਾਰ ਕਰ ਰਹੀ ਹੈ ਪਰ ਹਾਲੇ ਇਹ ਪੁੱਲ ਆਪਣੀ ਖੂਬਸੂਰਤੀ ਕਾਰਨ ਚਰਚਾਵਾਂ ਚ ਹੈ। ਇਸ ਪੁੱਲ ਦਾ ਉਦਘਾਟਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 4 ਨਵੰਬਰ ਨੂੰ ਕਰਨਗੇ। ਲੋਕ ਇਸ ਪੁੱਲ ਦੀ ਵਰਤੋਂ 5 ਨਵੰਬਰ ਤੋਂ ਸ਼ੁਰੂ ਕਰ ਸਕਣਗੇ। ਇਸ ਪੁੱਲ ਦੀ ਵਰਤੋਂ ਨਾਲ ਉਤਰ ਪੂਰਬੀ ਦਿੱਲੀ ਦੇ ਲੋਕਾਂ ਦਾ 45 ਮਿੰਟਾਂ ਦਾ ਸਫਰ ਸਿਰਫ 10 ਮਿੰਟ ਚ ਪੂਰਾ ਹੋ ਸਕੇਗਾ। ਉਦਘਾਟਨੀ ਸਮਾਗਮ ਮਗਰੋਂ ਲੇਜ਼ਰ ਸ਼ੋਅ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਹੈ।

 

 

 

 

ਸਿਗਨੇਚਰ ਪੁੱਲ ਦੀ ਖਿੱਚ ਦਾ ਕਾਰਨ ਉਸਦਾ ਮੁੱਖ ਪਿੱਲਰ ਹੈ ਜਿਸਦੀ ਉਚਾਈ 154 ਮੀਟਰ ਹੈ। ਪਿੱਲਰ ਦੇ ਉਪਰਲੇ ਹਿੱਸੇ ਚ ਚਾਰੇ ਪਾਸੇ ਸ਼ੀਸ਼ੇ ਲਗਾਏ ਗਏ ਹਨ। ਲਿਫਟ ਦੁਆਰਾ ਜਦੋਂ ਲੋਕ ਇੱਥੇ ਤੱਕ ਪੁੱਜਣਗੇ ਤਾਂ ਉਨ੍ਹਾਂ ਨੂੰ ਇੱਥੋਂ ਦਿੱਲੀ ਦਾ ਸਭ ਤੋਂ ਉੱਚਾ ਨਜ਼ਾਰਾ ਦੇਖਣ ਨੂੰ ਮਿਲੇਗਾ। ਇਥੋਂ ਦਿਖਣ ਵਾਲਾ ਨਜ਼ਾਰਾ ਦਿੱਲੀ ਚ ਕਿਸੇ ਵੀ ਇਮਾਰਤ ਦੀ ਉਚਾਈ ਤੋਂ ਵੱਧ ਹੋਵੇਗਾ ਅਤੇ ਇਹ ਉਚਾਈ ਕੁਤੁਬ ਮੀਨਾਰ ਤੋਂ ਦੁੱਗਣੀ ਤੋਂ ਵੀ ਜਿ਼ਆਦਾ ਹੈ।

 

ਸਿਗਨੇਚਰ ਪੁੱਲ ਤੇ 19 ਸਟੇ ਕੇਬਲਾਂ ਹਨ ਜਿਹੜੀਆਂ ਬੂਮਰੈਂਗ ਆਕਾਰ ਚ ਹਨ। ਜਿਸ ਤੇ ਪੁੱਲ ਦਾ 350 ਮੀਟਰ ਹਿੱਸਾ ਬਿਨਾ ਕਿਸੇ ਪਿੱਲਰ ਦੇ ਰੋਕਿਆ ਗਿਆ ਹੈ। ਪੁੱਲ ਦੀ ਕੁੱਲ ਲੰਬਾਈ 675 ਮੀਟਰ ਜਦਕਿ ਚੌੜਾਈ 35.2 ਮੀਟਰ ਹੈ। ਸਿਗਨੇਚਰ ਪੁੱਲ ਦਾ ਰਹਿੰਦਾ ਖੁੰਹਦਾਂ ਕੰਮ 31 ਮਾਰਚ ਤੱਕ ਪੂਰਾ ਕਰ ਲਿਆ ਜਾਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal will make Delhis beautiful signature bridge ridiculous