ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੂੰ ਥੱਪੜ ਮਾਰਨ ਵਾਲੇ ਨੂੰ ਨਹੀਂ ਮਿਲੀ ਜ਼ਮਾਨਤ

ਕੇਜਰੀਵਾਲ ਨੂੰ ਥੱਪੜ ਮਾਰਨ ਵਾਲੇ ਨੂੰ ਨਹੀਂ ਮਿਲੀ ਜ਼ਮਾਨਤ

ਮੋਤੀ ਨਗਰ ਵਿਖੇ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਥੱਪੜ ਮਾਰਨ ਵਾਲੇ ਸੁਰੇਸ਼ ਨੂੰ ਅਦਾਲਤ ਨੇ ਅੱਜ ਜ਼ਮਾਨਤ ਨਹੀਂ ਦਿੱਤੀ। ਪੁਲਿਸ ਨੇ ਸੁਰੇਸ਼ ਨੂੰ ਜੇਲ੍ਹ ਭੇਜ ਦਿੱਤਾ ਹੈ।

 

 

ਸੁਰੇਸ਼ ਦੇ ਵਕੀਲ ਸੁਮੰਤ ਸੂਦਨ ਨੇ ਦੱਸਿਆ ਕਿ ਅੱਜ ਪੁਲਿਸ ਨੇ ਉਸ ਦੇ ਮੁਵੱਕਿਲ ਨੂੰ 3 ਵਜੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਪੁਲਿਸ ਮੁਤਾਬਕ ਉਸ ਦੀ ਜ਼ਮਾਨਤ ਲਈ ਜ਼ਰੂਰੀ ਹਾਲੇ ਵੈਰੀਫ਼ਾਈ ਨਹੀਂ ਹੋ ਸਕੀ ਹੈ। ਇਸ ’ਤੇ ਐੱਸਈਐੱਮ ਕੋਰਟ ਨੇ ਦੋ ਦਿਨਾਂ ਬਾਅਦ ਵੀ ਜ਼ਮਾਨਤ ਵੈਰੀਫ਼ਿਕੇਸ਼ਨ ਨਾ ਹੋਣ ਉੱਤੇ ਨਾਰਾਜ਼ਗੀ ਜ਼ਾਹਿਰ ਕੀਤੀ।

 

 

ਤਦ ਪੁਲਿਸ ਅਧਿਕਾਰੀਆਂ ਨੂੰ ਛੇਤੀ ਤੋਂ ਛੇਤੀ ਸੁਰੇਸ਼ ਦੀ ਵੈਰੀਫ਼ਿਕੇਸ਼ਨ ਕਰਵਾਉਣ ਦਾ ਹੁਕਮ ਦਿੱਤਾ ਤੇ ਸੁਰੇਸ਼ ਨੂੰ ਇੱਕ ਹੋਰ ਦਿਨ ਲਈ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਜਦੋਂ ਉਸ ਨੂੰ ਅੱਜ ਵੈਰੀਫ਼ਾਈ ਕਰਵਾਉਣ ਲਈ ਪੁੱਜੀ, ਤਾਂ ਜ਼ਮਾਨਤੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸੁਰੇਸ਼ ਨੂੰ ਪਛਾਣਨ ਤੋਂ ਮਨ੍ਹਾ ਕਰ ਦਿੱਤਾ। ਇਸੇ ਲਈ ਅੱਜ ਉਸ ਦੀ ਵੈਰੀਫ਼ਿਕੇਸ਼ਨ ਨਹੀਂ ਹੋਈ। ਹੋ ਸਕਦਾ ਹੈ ਕਿ ਭਲਕੇ ਬੁੱਧਵਾਰ ਨੂੰ ਉਸ ਨੂੰ ਜ਼ਮਾਨਤ ਮਿਲ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejrwal slap accused didn t get bail