ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਐਸਐਸ ਨੇ ਸਬਰੀਮਾਲਾ ਮੰਦਰ ਨੂੰ ਲੜਾਈ ਦਾ ਮੈਦਾਨ ਬਣਾਉਣ ਦੀ ਕੋਸਿ਼ਸ਼ ਕੀਤੀ : ਪਿਨਾਰਾਈ

ਆਰਐਸਐਸ ਨੇ ਸਬਰੀਮਾਲਾ ਮੰਦਰ ਨੂੰ ਲੜਾਈ ਦਾ ਮੈਦਾਨ ਬਣਾਉਣ ਦੀ ਕੋਸਿ਼ਸ਼ ਕੀਤੀ : ਪਿਨਾਰਾਈ

ਸਬਰੀਮਾਲ ਮੰਦਰ `ਚ ਮਹਿਲਾਵਾਂ ਦੇ ਦਾਖਲੇ ਨੂੰ ਲੈ ਕੇ ਲਗਾਤਾਰ ਹੋ ਰਹੇ ਵਿਰੋਧ ਵਿਚ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਅਨ ਨੇ ਰਾਸ਼ਟਰੀ ਸਵੈਸੇਵਕ ਸੰਘ (ਆਰਐਸਐਸ) ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਆਰਐਸਐਸ ਨੇ ਸਬਰੀਮਾਲਾ ਮੰਦਰ ਨੂੰ ਲੜਾਈ ਦਾ ਅਖਾੜਾ ਬਣਾਉਣ ਦੀ ਕੋਸਿ਼ਸ਼ ਕੀਤੀ ਹੈ। ਅਸਲ `ਚ ਸਬਰੀਮਾਲਾ ਮੰਦਰ `ਚ ਮਹਿਲਾਵਾਂ ਦੇ ਦਾਖਲੇ ਤੋਂ ਪਾਬੰਦੀ ਹਟਾਉਣ ਦੇ ਬਾਅਦ ਆਰਐਸਐਸ ਨੇ ਕੇਰਲ ਸਰਕਾਰ `ਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਨ ਦਾ ਦੋਸ਼ ਲਗਾਇਆ ਸੀ।

 

 

ਇਸ ਦੇ ਜਵਾਬ `ਚ ਕੇਰਲ ਦੇ ਮੁੱਖ ਮੰਤਰੀ ਨੇ ਹੁਣ ਆਰਐਸਐਸ ਨੂੰ ਨਿਸ਼ਾਨਾ ਬਣਾਇਆ ਹੈ। ਪਿਨਾਰਾਈ ਨੇ ਕਿਹਾ ਕਿ ਕੇਰਲ ਸਰਕਾਰ ਨੇ ਪਹਿਲਾਂ ਹੀ ਇਹ ਸਾਫ ਕਰ ਦਿੱਤਾ ਹੈ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਕਰੇਗੀ। ਸਰਕਾਰ ਨੇ ਕਈ ਤਰ੍ਹਾਂ ਦੀਆਂ ਸਹੂਲਤਾਵਾਂ ਵੀ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਪੁਲਿਸ ਨੇ ਨਾ ਹੀ ਸਰਕਾਰ ਨੇ ਭਗਤਾਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਹੈ। ਪ੍ਰੰਤੂ ਕੇਰਲ ਦੇ ਇਤਿਹਾਸ `ਚ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਪ੍ਰਦਰਸ਼ਨਕਾਰੀਆਂ ਵੱਲੋਂ ਮਹਿਲਾ ਭਗਤਾਂ ਅਤੇ ਮੀਡੀਆ ਦੇ ਲੋਕਾਂ `ਤੇ ਹਮਲਾ ਕੀਤਾ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।

 

ਅਦਾਲਤ ਦੇ ਫੈਸਲੇ ਖਿਲਾਫ ਪਟੀਸ਼ਨਾਂ `ਤੇ ਸੁਣਵਾਈ 13 ਨਵੰਬਰ ਨੂੰ


ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸਬਰੀਮਾਲਾ ਮੰਦਰ `ਚ ਸਾਰੇ ਉਮਰ ਵਰਗ ਦੀਆਂ ਮਹਿਲਾਵਾਂ ਨੂੰ ਪ੍ਰਵੇਸ਼ ਦੀ ਆਗਿਆ ਸਬੰਧੀ ਉਸਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਜਾਚਿਕਾਵਾਂ `ਤੇ 13 ਨਵੰਬਰ ਨੂੰ ਸੁਣਵਾਈ ਕਰੇਗਾ। ਮੁੱਖ ਜੱਜ ਰੰਜਨ ਗੋਗੋਈ ਅਤੇ ਜੱਜ ਐਸ ਕੇ ਕੌਲ ਦੇ ਬੈਂਚ ਨੇ ਵਕੀਲ ਮੈਥਊਜ ਜੇ ਨੇਦੁਮਪਾਰਾ ਨੂੰ ਕਿਹਾ ਕਿ ਉਸਨੇ ਜਾਚਿਕਾਵਾਂ ਨੂੰ 13 ਨਵੰਬਰ ਨੂੰ ਸੂਚੀਬੱਧ ਕਰਨ ਸਬੰਧੀ ਪਹਿਲਾਂ ਹੀ ਆਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਅਦਾਲਤ ਨੇ ਕਿਹਾ ਕਿ ਸੀ ਕਿ ਮਾਮਲੇ `ਚ ਨੈਸ਼ਨਲ ਅਯੱਪਾ ਡਿਵੋਟੀਜ ਐਸੋਸੀਏਸ਼ਨ ਅਤੇ ਹੋਰਾਂ ਵੱਲੋਂ ਦਾਇਰ ਕੀਤੀ ਗਈ 19 ਪੁਨਰਵਿਚਾਰ ਜਾਚਿਕਾਵਾਂ ਲੰਬਿਤ ਹਨ ਜਿਸ `ਚ ਫੈਸਲੇ `ਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kerala chief minister attack on rss says RSS tried to make Sabarimala Temple a war zone