ਕੇਰਲਾ ਵਿਚ ਭਾਰੀ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਕਾਰਨ ਤਬਾਹੀ ਤੋਂ ਲੋਕਾਂ ਨੂੰ ਬਚਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਦੌਰਾਨ ਇੱਕ ਨੰਵਜਨਮੇ ਬੱਚੇ ਨੂੰ ਬਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਇਸ ਮੁਹਿੰਮ ਦੀ ਅਗਵਾਈ ਕਰਨ ਵਾਲੇ ਫੌਜੀ ਅਫਸਰ ਨੇ ਕਿਹਾ ਕਿ ਮੁੰਬਈ ਦੇ ਕੋਸਟ ਗਾਰਡ ਨੇ ਇਡੁਕੀ ਡੈਮ ਵਿਚ ਪਾਣੀ ਦੇ ਪੱਧਰ ਵਿਚ ਵਾਧੇ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਕੇਰਲਾ ਵਿਚ ਰਾਹਤ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਇਸ ਸਮੇਂ ਦੌਰਾਨ ਸਥਾਨਕ ਲੋਕਾਂ ਨੇ ਬਚਾਅ ਦਲ ਨੂੰ ਦੱਸਿਆ ਕਿ ਇਕ ਔਰਤ, ਉਸ ਦਾ ਨਵਜੰਮਿਆਂ ਬੱਚਾ ਅਤੇ ਉਸ ਦੇ ਪਰਿਵਾਰ ਦੇ ਪੰਜ ਮੈਂਬਰ ਚਾਰ ਦਿਨਾਂ ਤੋਂ ਫਸੇ ਹੋਏ ਹਨ।
ਨਵਜੰਮੇ ਬੱਚੇ ਨੂੰ ਬਚਾਉਣ ਲਈ ਆਪਰੇਸ਼ਨ ਵਾਟਰ ਬੇਬੀ ਚਲਾਇਆ ਗਿਆ। ਲੈਫਟੀਨੈਂਟ ਕਰਨਲ ਸ਼ਸ਼ੀਕੰਤ ਵਾਘਮੌੜੇ ਨੇ ਕਿਹਾ, "ਇਸ ਅਭਿਆਨ ਲਈ ਸਭ ਤੋਂ ਪ੍ਰਭਾਵਸ਼ਾਲੀ ਛੇ ਮੈਂਬਰਾਂ ਦੀ ਚੋਣ ਕੀਤੀ ਗਈ, ਜੋ ਲਗਭਗ 10.30 ਵਜੇ ਤੋਂ ਸ਼ੁਰੂ ਕੀਤਾ ਗਿਆ।
ਸਥਾਨਕ ਪੁਲਿਸ ਵਾਲਿਆਂ ਦੀ ਮਦਦ ਨਾਲ ਬਚਾਓ ਕਰਮਚਾਰੀ ਘਰ ਤੱਕ ਪਹੁੰਚੇ। ਉਨ੍ਹਾਂ ਨੇ ਦੱਸਿਆ, "ਪਰਿਵਾਰ ਬੁਰੀ ਹਾਲਤ ਵਿੱਚ ਸੀ. ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਕੋਈ ਉਨ੍ਹਾਂ ਨੂੰ ਬਚਾਉਣ ਲਈ ਆ ਰਿਹਾ ਹੈ।ਨਵੇਂ ਜਨਮੇ ਬੱਚੇ ਅਤੇ ਉਸਦੀ ਮਾਂ ਦੀ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਸੂਰਜ ਚੜ੍ਹਣ ਦੀ ਉਡੀਕ ਕੀਤੀ ਅਤੇ ਫਿਰ ਸਥਾਨਕ ਡਾਕਟਰ ਦੀ ਮਦਦ ਨਾਲ ਸਵੇਰੇ ਫਿਰ ਮੁਹਿੰਮ ਸ਼ੁਰੂ ਕੀਤੀ ਗਈ।
ਅਧਿਕਾਰੀ ਨੇ ਦੱਸਿਆ ਕਿ ਸੁਰੱਖਿਅਤ ਸਥਾਨ 'ਤੇ ਪਹੁੰਚਣ ਤੋਂ ਬਾਅਦ, ਔਰਤ ਨੇ ਕਿਹਾ ਕਿ ਉਹ ਆਪਣੇ ਬੱਚੇ ਨੂੰ ਫ਼ੌਜ ਵਿਚ ਭੇਜੇਗੀ। ਉਨ੍ਹਾਂ ਨੇ ਦੱਸਿਆ ਕਿ ਮੁਹਿੰਮ ਤੋਂ ਬਾਅਦ ਬਚਾਅ ਕਰਮਚਾਰੀਆਂ ਨੂੰ ਆਰਾਮ ਕਰਨ ਦਾ ਵਿਕਲਪ ਦਿੱਤਾ ਗਿਆ, ਪਰ ਉਨ੍ਹਾਂ ਨੇ ਚੇਂਗਨੂਰ ਵੱਲ ਕਦਮ ਵਧਾਉਂਦਿਆਂ ਹੋਰ ਰਾਹਤ ਕਾਰਜਾਂ ਵਿੱਚ ਜਥੇਬੰਦ ਹੋਣ ਦਾ ਫੈਸਲਾ ਕੀਤਾ।
#WATCH: Wing Commander Prasanth of Garud Special Force of Indian Air Force rescues a toddler from rooftop in flood hit town of Alappuzha. #KeralaFlood (Source IAF) pic.twitter.com/wT12zszMya
— ANI (@ANI) August 19, 2018
ਕੇਰਲਾ ਵਿਚ ਭਾਰੀ ਹੜ੍ਹਾਂ ਕਾਰਨ ਹੋਈ ਤਬਾਹੀ ਕਾਰਨ 8 ਅਗਸਤ ਤੋਂ 197 ਲੋਕ ਮਾਰੇ ਗਏ ਹਨ।