ਕੇਰਲ `ਚ ਹੜ੍ਹ ਆਉਣ ਵਾਲੇ ਦਿਨਾਂ `ਚ ਤੁਹਾਡੀ ਚਾਹ ਦੀਆਂ ਚੁਸਕੀਆਂ ਦੇ ਨਾਲ ਰਸੋਈ ਦਾ ਵੀ ਜਾਇਕਾ ਵਿਗੜ ਸਕਦਾ ਹੈ। ਕੇਰਲ `ਚ ਪੈ ਰਹੇ ਲਗਾਤਾਰ ਮੀਂਹ ਅਤੇ ਹਾੜ੍ਹ ਨਾਲ ਹਾਈ ਤਬਾਹੀ ਦੇ ਕਾਰਨ ਚਾਹ, ਕਾਫੀ, ਮਸਾਲੇ ਅਤੇ ਹੋਰ ਰਬੜ ਦੀ ਪੈਦਾਵਰ `ਤੇ ਮਾੜਾ ਅਸਰ ਪੈਣਾ ਤੈਅ ਹੈ। ਜਾਣਕਾਰਾਂ ਮੁਤਾਬਕ ਫਸਲ ਬਰਬਾਦ ਹੋਣ ਨਾਲ ਇਸਦਾ ਸਿੱਧਾ ਅਸਰ ਮਹਿੰਗਾਈ `ਤੇ ਪਵੇਗਾ।
ਇੰਡਸਟਰੀ ਚੈਬਰ ਐਸੋਚੈਮ ਨੇ ਅਨੁਮਾਨ ਲਗਾਇਆ ਹੈ ਕਿ ਹੜ੍ਹ ਨਾਲ ਆਈ ਤਬਾਹੀ ਕਰਕੇ ਪੂਰੀ ਇੰਡਸਟਰੀ ਨੂੰ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਐਸੋਚੈਮ ਦੀ ਰਿਪੋਰਟ `ਚ ਦੱਸਿਆ ਗਿਆ ਹੈ ਕਿ ਕੇਰਲ `ਚ ਤਬਾਹੀ ਨਾਲ ਸਭ ਤੋਂ ਜਿ਼ਆਦਾ ਨੁਕਸਾਨ ਨਾਰੀਅਲ, ਰਬੜ, ਚਾਹ ਅਤੇ ਮਸਾਲਿਆਂ ਦੀ ਫਸਲ ਨੂੰ ਹੋਇਆ ਹੈ। ਇਸ ਤੋਂ ਇਲਾਵਾ ਏਅਰਪੋਰਟ ਦੇ ਬੰਦ ਹੋਣ ਕਾਰਨ ਇੱਥੋਂ ਐਕਸਪੋਰਟ ਅਤੇ ਟੂਰਜਿ਼ਮ ਉਦਯੋਗ ਵੀ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।
ਕੌਂਸਲ ਫਾਰ ਸੋਸ਼ਲ ਡੈਵਲਪਮੈਂਟ `ਚ ਖੇਤੀਬਾੜੀ ਮਾਮਲਿਆਂ ਦੇ ਜਾਣਕਾਰ ਟੀ ਹਕ ਦੇ ਮੁਤਾਬਕ ਇਸ ਹੜ੍ਹ ਤਾਂ ਪ੍ਰਭਾਵਿਤ ਹੋਵਾਗਾ ਹੀ ਦੇਸ਼ ਭਰ `ਚ ਇਸਦਾ ਅਸਰ ਹੋਵੇਗਾ। ‘ਹਿੰਦੁਸਤਾਨ’ ਅਖਬਾਰ ਨੂੰ ਦੱਸਿਆ ਕਿ ਕੇਰਲ ਨਾਰੀਅਲ, ਮਸਲਿਆਂ ਅਤੇ ਰਬੜ ਦੇ ਉਤਪਾਦਨ ਦੇ ਨਾਲ ਤਮਾਮ ਇਨ੍ਹਾਂ ਚੀਜ਼ਾਂ ਦੇ ਐਕਸਪੋਰਟ ਦਾ ਵੀ ਵੱਡਾ ਹੱਬ ਹੈ। ਇਸ ਹਾੜ੍ਹ ਨਾਲ ਕਈ ਫਸਲਾਂ ਦੇ ਨਾਲ ਨਾਲ ਤਮਾਮ ਇਨ੍ਹਾਂ ਚੀਜਾਂ ਦੇ ਐਕਸਪੋਰਟ ਦਾ ਵੀ ਵੱਡਾ ਹਬ ਹੈ। ਇਸ ਹੜ੍ਹ ਨਾਲ ਨਵੀਂ ਫਸਲ ਦੇ ਨਾਲ ਨਾਲ ਐਕਸਪੋਰਟ ਦੇ ਲਈ ਗੋਦਾਮਾਂ `ਚ ਪਿਆ ਮਾਲ ਵੀ ਖਰਾਬ ਹੋ ਗਿਆ ਹੈ। ਅਜਿਹੇ `ਚ ਆਉਣ ਵਾਲੇ ਦਿਨਾਂ `ਚ ਤਮਾਮ ਚੀਜ਼ਾਂ ਦੀਆਂ ਕੀਮਤਾਂ `ਤੇ ਇਸਦਾ ਅਸਰ ਹੋਣਾ ਤੈਅ ਹੈ।
ਜਾਣਕਾਰਾਂ ਦੇ ਮੁਤਾਬਕ ਕਾਫੀ, ਮਸਾਲਿਆਂ ਅਤੇ ਰਬੜ ਦੀ ਪੈਦਾਵਾਰ `ਚ 20-40 ਫੀਸਦੀ ਗਿਰਾਵਟ ਦੀ ਉਮੀਦ ਹੈ। ਸਭ ਤੋਂ ਜਿ਼ਆਦਾ ਅਸਰ ਦਸੰਬਰ `ਚ ਤਿਆਰ ਹੋਣ ਵਾਲੀ ਫਸਲ `ਤੇ ਪਵੇਗਾ। ਪਿਛਲੇ ਸਾਲ ਮੀਂਹ ਘੱਟ ਹੋਣ ਨਾਲ ਕਈ ਇਲਾਕਿਆਂ `ਚ ਸੋਕੇ ਵਰਗੇ ਹਾਲਾਤ ਬਣ ਗਏ ਸਨ, ਜਿਸ ਕਾਰਨ ਕਾਫੀ ਦੇ ਉਤਪਾਦਨ `ਚ 40 ਫੀਸਦੀ ਗਿਰਾਵਟ ਦੇਖਣ ਨੂੰ ਮਿਲੀ ਸੀ।