ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚਿਆਂ ਅਤੇ ਪਤੀ ਸਾਹਮਣੇ ਔਰਤ ਨਾਲ ਸਮੂਹਿਕ ਬਲਾਤਕਾਰ ਕੇਸ 'ਚ ਇੱਕ ਹੋਰ ਗ੍ਰਿਫ਼ਤਾਰ

ਕੇਰਲ ਦੇ ਤਿਰੂਵਨੰਤਪੁਰਮ ਵਿੱਚ 25 ਸਾਲ ਦੀ ਇੱਕ ਮਹਿਲਾ ਨੂੰ ਜ਼ਬਰਨ ਸ਼ਰਾਬ ਪਿਲਾ ਕੇ ਉਸ ਦੇ ਪਤੀ ਅਤੇ ਦੋਸਤਾਂ ਵੱਲੋਂ ਕਥਿਤ ਸਮੂਹਕ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਪੁਲਿਸ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇਸ ਗ੍ਰਿਫ਼ਤਾਰੀ ਦੇ ਨਾਲ ਹੁਣ ਤੱਕ ਔਰਤ ਦੇ ਪਤੀ ਸਣੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਇਥੇ 4 ਜੂਨ ਨੂੰ ਵਾਪਰੀ ਸੀ।

 

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਪਤੀ ਅਤੇ ਉਸ ਦੇ (ਪਤੀ ਦੇ) ਦੋਸਤਾਂ ਨੇ ਉਸ ਨੂੰ ਜਬਰਨ ਸ਼ਰਾਬ ਪੀਣ ਲਈ ਮਜਬੂਰ ਕੀਤਾ ਅਤੇ ਉਸ ਦੇ ਪੰਜ ਸਾਲਾ ਬੇਟੇ ਦੇ ਸਾਹਮਣੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ।

 

ਪੁਲਿਸ ਨੇ ਕਿਹਾ ਕਿ ਸੱਤਵੇਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਬੱਚੇ ਨੇ ਸਾਨੂੰ ਸਾਰੀ ਘਟਨਾ ਬਾਰੇ ਦੱਸਿਆ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਕੁੱਟਿਆ ਵੀ ਗਿਆ ਹੈ।


ਉਸ ਦੇ ਪਤੀ ਸਣੇ ਸਾਰੇ ਦੋਸ਼ੀਆਂ ਵਿਰੁਧ ਅਗ਼ਵਾ, ਕੁੱਟਮਾਰ ਅਤੇ ਸਮੂਹਿਕ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ। ਕਿਉਂਕਿ ਬੱਚੇ ਦੇ ਸਾਹਮਣੇ ਇਹ ਘਟਨਾ ਵਾਪਰੀ ਹੈ, ਇਸ ਲਈ ਬਾਲ ਜਿਨਸੀ ਅਪਰਾਧ ਐਕਟ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ।


ਕੇਰਲ ਰਾਜ ਮਹਿਲਾ ਕਮਿਸ਼ਨ ਨੇ ਆਪਣੇ ਆਪ ਹੀ ਕੇਸ ਦਰਜ ਕਰ ਲਿਆ ਹੈ ਅਤੇ ਪੁਲਿਸ ਸੁਪਰਡੈਂਟ, ਤਿਰੂਵਨੰਤਪੁਰਮ ਦਿਹਾਤੀ ਤੋਂ ਰਿਪੋਰਟ ਮੰਗੀ ਹੈ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਅਤੇ ਆਪਣੇ ਦੋ ਬੱਚਿਆਂ ਨੂੰ ਵੀਰਵਾਰ ਨੂੰ ਪੁਥੀਕੂਰੀਚੀ ਨੇੜੇ ਇੱਕ ਸਮੁੰਦਰੀ ਕੰਢੇ ਨੇੜੇ ਸਥਿਤ ਆਪਣੇ ਇੱਕ ਮਿੱਤਰ ਦੇ ਘਰ ਲੈ ਗਿਆ। ਉਥੇ ਉਸ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਗਿਆ ਅਤੇ ਫਿਰ ਆਪਣੇ ਵੱਡੇ ਬੱਚੇ ਦੇ ਸਾਹਮਣੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ।

 

ਔਰਤ ਦੇ ਅਨੁਸਾਰ, ਉਹ ਕਿਸੇ ਤਰ੍ਹਾਂ ਉਥੋਂ ਬਚ ਨਿਕਲੀ ਅਤੇ ਇੱਕ ਕਿਸ਼ੋਰ ਤੋਂ ਮਦਦ ਮੰਗੀ। ਕਿਸ਼ੋਰ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ।
......

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala gang rape case: one more arrested in gang rape of a woman in front of children and her husband