ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਐਲਾਨਿਆ ‘ਸੂਬਾਈ ਆਫ਼ਤ’

ਕੇਰਲ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਐਲਾਨਿਆ ‘ਸੂਬਾਈ ਆਫ਼ਤ’

ਕੇਰਲ ’ਚ ਕੋਰੋਨਾ ਵਾਇਰਸ ਦੇ ਤਿੰਨ ਪਾਜ਼ਿਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ‘ਸੂਬਾਈ ਆਫ਼ਤ’ ਐਲਾਨ ਦਿੱਤਾ ਗਿਆ ਹੈ। ਦਰਅਸਲ, ਚੀਨ ਦੀ ਵੁਹਾਨ ਯੂਨੀਵਰਸਿਟੀ ਤੋਂ ਕੇਰਲ ਦੇ ਇੱਕ ਹੋਰ ਵਿਦਿਆਰਥੀ ਦੇ ਕੋਰੋਨਾ ਵਾਇਰਸ ਦੀ ਛੂਤ ਤੋਂ ਗ੍ਰਸਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਭਾਰਤ ਵਿੱਚ ਸੋਮਵਾਰ ਨੂੰ ਤੀਜਾ ਮਾਮਲਾ ਦਰਜ ਕੀਤਾ ਗਿਆ ਸੀ।

 

 

ਉਸ ਤੋਂ ਬਾਅਦ ਹੀ ਐਲਡੀਐੱਫ਼ ਸਰਕਾਰ ਨੇ ਇਸ ਮਹਾਹਮਾਰੀ ਨੂੰ ‘ਸੂਬਾਈ ਆਫ਼ਤ’ ਐਲਾਨ ਦਿੱਤਾ। ਰਾਜ ਤੋਂ ਕੋਰੋਨਾ ਵਾਇਰਸ ਦੇ ਤੀਜੇ ਮਾਮਲੇ ਦੀ ਪੁਸ਼ਟੀ ਦੇ ਕੁਝ ਘੰਟਿਆਂ ਪਿੱਛੋਂ ਸੂਬੇ ਦੇ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਕਿਹਾ ਕਿ ਮੁੱਖ ਮੰਤਰੀ ਪਿੰਨਰਾਈ ਵਿਜੇਅਨ ਦੀ ਸਲਾਹ ਉੱਤੇ ਲਾਗ ਵਾਲੇ ਇਸ ਰੋਗ ਨੂੰ ਸੂਬਾਈ ਆਫ਼ਤ ਐਲਾਨਣ ਦਾ ਫ਼ੈਸਲਾ ਕੀਤਾ ਗਿਆ ਹੈ।

 

 

ਸੂਬੇ ਵਿੱਚ 2,000 ਤੋਂ ਵੱਧ ਲੋਕ ਘਰਾਂ ਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਸ਼ੈਲਜਾ ਨੇ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿ ਤਾਂ ਜੋ ਇਸ ਬੀਮਾਰੀ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਕਾਬੂ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ।

 

 

ਪ੍ਰਿੰਸੀਪਲ ਸਿਹਤ ਸਕੱਤਰ ਰੰਜਨ ਖੋਬਰਾਗੜੇ ਨੇ ਦੱਸਿਆ ਕਿ ਕੇਰਲ ਵਿਚ ਹਾਲਾਤ ਨੂੰ ਆਫ਼ਤ ਦੇ ਰੂਪ ਵਿੱਚ ਐਲਾਨਣ ਨਾਲ ਪੂਰੀ ਸਰਕਾਰੀ ਮਸ਼ੀਨਰੀ ਕਮਰ ਕੱਸ ਲਵੇਗੀ ਤੇ ਛੁੱਟੀ ’ਤੇ ਗਏ ਮੈਡੀਕਲ ਅਧਿਕਾਰੀ ਵੀ ਪਰਤ ਆਉਣਗੇ।

 

 

ਇਸ ਤੋਂ ਪਹਿਲਾਂ ਦਿੱਲ ਵੇਲੇ ਸਿਹਤ ਮੰਤਰੀ ਨੇ ਵਿਧਾਨ ਸਭਾ ’ਚ ਦੱਸਿਆ ਸੀ ਕਿ ਤੀਜਾ ਵਿਅਕਤੀ ਵੀ ਕੋਰੋਨਾ ਵਾਇਰਸ ਦੀ ਛੂਤ ਤੋਂ ਗ੍ਰਸਤ ਹੋ ਗਿਆ ਹੈ।

 

 

ਉੱਧਰ ਚੀਨ ’ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 425 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਸੋਮਵਾਰ ਨੂੰ 64 ਹੋਰ ਮਰੀਜ਼ ਅਕਾਲ ਚਲਾਣਾ ਕਰ ਗਏ। ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਕਾਰਨ ਸਮੁੱਚੇ ਵਿਸ਼ਵ ’ਚ ਭਾਜੜਾਂ ਪਈਆਂ ਹੋਈਆਂ ਹਨ। ਇਸ ਵੇਲੇ 20,000 ਤੋਂ ਵੱਧ ਵਿਅਕਤੀ ਇਸ ਵਾਇਰਸ ਤੋਂ ਪੀੜਤ ਹਨ; ਜਿਨ੍ਹਾਂ ਵਿੱਚੋਂ 2,000 ਦੇ ਲਗਭਗ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala Government declares Corona Virus a State Calamity