ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ’ਤੇ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਬੋਲੇ, ਕਹੀ ਅਹਿਮ ਗੱਲ

ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਸਿਟੀਜ਼ਨਸ਼ਿਪ ਸੋਧ (ਸੀਏਏ) ਨੂੰ ਸੰਵਿਧਾਨਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਮਹਿਸੂਸ ਕਰਦੇ ਹਨ ਕਿ ਇਹ ਸੰਵਿਧਾਨ ਦੇ ਵਿਰੁੱਧ ਹੈ, ਤਾਂ ਉਨ੍ਹਾਂ ਨੂੰ ਅਜਿਹੇ ਪ੍ਰਦਰਸ਼ਨਾਂ ਦੀ ਥਾਂ ਸੁਪਰੀਮ ਕੋਰਟ ਚਲੇ ਜਾਣਾ ਚਾਹੀਦਾ ਹੈ ਕਿਉਂਕਿ ਕਿੰਨੀ ਵੀ ਵੱਡੀ ਪੱਧਰ 'ਤੇ ਹਿੰਸਾ ਹੋ ਜਾਵੇ, ਇਸ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ।

 

ਆਰਿਫ ਮੁਹੰਮਦ ਖਾਨ ਨੇ ਇਥੇ ਕੇਰਲ ਹਾਊਸ ਵਿਖੇ ਆਈਏਐਨਐਸ ਨਾਲ ਗੱਲਬਾਤ ਕਰਦਿਆਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸਿਟੀਜ਼ਨਸ਼ਿਪ ਸੋਧ ਐਕਟ ਪੜ੍ਹਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜੇ ਲੋਕ ਕਾਨੂੰਨ ਨੂੰ ਪੜ੍ਹਦੇ ਤਾਂ ਉਹ ਇਸ ਤਰ੍ਹਾਂ ਪ੍ਰਦਰਸ਼ਨ ਨਹੀਂ ਕਰਦੇ।

 

ਆਰਿਫ ਮੁਹੰਮਦ ਖਾਨ ਨੇ ਕਿਹਾ, “ਜਦੋਂ ਦੇਸ਼ ਵੰਡਿਆ ਗਿਆ ਸੀ, ਧਰਮ ਦੇ ਨਾਮ ਤੇ ਇੱਕ ਨਵਾਂ ਦੇਸ਼ ਬਣਾਇਆ ਗਿਆ ਸੀ, ਤਦ ਦੂਸਰੇ ਧਰਮਾਂ ਦੇ ਲੋਕਾਂ ਨੂੰ ਉਥੇ ਬਰਾਬਰ ਦਾ ਦਰਜਾ ਨਹੀਂ ਮਿਲਿਆ ਸੀ। ਉਸ ਸਮੇਂ ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ ਅਤੇ ਡਾ. ਰਾਜਿੰਦਰ ਪ੍ਰਸਾਦ ਨੇ ਉਨ੍ਹਾਂ ਲੋਕਾਂ ਨੂੰ ਸਵੀਕਾਰ ਕਰਨ ਦਾ ਵਾਅਦਾ ਕੀਤਾ ਸੀ ਜੋ ਆਪਣੀ ਜਾਨ ਅਤੇ ਸਨਮਾਨ ਦੀ ਰੱਖਿਆ ਲਈ ਭਾਰਤ ਆਏ ਹਨ ਤੇ ਜੋ ਅੱਗੇ ਆਉਣਗੇ ਉਨ੍ਹਾਂ ਨੂੰ ਸਵਿਕਾਰ ਕਰਾਂਗੇ। ਅਜਿਹੀ ਸਥਿਤੀ ਚ ਕੇਂਦਰ ਸਰਕਾਰ ਨੇ ਹੁਣ ਇਸ ਕਾਨੂੰਨ ਰਾਹੀਂ ਜਾਇਜ਼ਤਾ ਦੇ ਦਿੱਤੀ ਹੈ।”

 

ਕੇਰਲ ਦੇ ਰਾਜਪਾਲ ਨੇ ਕਿਹਾ, "ਜੇ ਸਾਨੂੰ ਸਹੀ ਚੀਜ਼ ਬਾਰੇ ਪਤਾ ਨਹੀਂ ਹੋਵੇਗਾ ਤਾਂ ਕਈ ਤਰ੍ਹਾਂ ਦੀਆਂ ਅਫਵਾਹਾਂ ਅਤੇ ਡਰ ਪੈਦਾ ਹੋਣਗੇ, ਜੇ ਕਾਨੂੰਨ ਨੂੰ ਪੜਾਂਗੇ ਤਾਂ ਮੈਨੂੰ ਵਿਸ਼ਵਾਸ ਹੈ ਕਿ ਲੋਕ ਹਿੰਸਕ ਪ੍ਰਦਰਸ਼ਨਾਂ ਵੱਲ ਨਹੀਂ ਮੁੜਨਗੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala Governor Arif Mohammad Khan speaks on CAA