ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ’ਚ ਹਾਥੀ ਦੀ ਮੌਤ ਮਾਮਲੇ ਦੀ ਜਾਂਚ ਦੇ ਹੁਕਮ, ਕੇਂਦਰ ਨੇ ਮੰਗੀ ਰਿਪੋਰਟ

ਕੇਰਲ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਪਲਾਕਡ ਜ਼ਿਲੇ ਵਿਚ ਪਿਛਲੇ ਮਹੀਨੇ ਇਕ ਗਰਭਵਤੀ ਹਥਨੀ ਦੇ ਬੇਰਹਿਮੀ ਨਾਲ ਕਤਲ ਮਾਮਲੇ ਦੀ ਜਾਂਚ ਜੰਗਲੀ ਜੀਵ ਜੁਰਮ ਦੀ ਜਾਂਚ ਟੀਮਕ ਕਰੇਗੀ। ਇਸ ਦੇ ਨਾਲ ਹੀ ਇਸ ‘ਤੇ ਗੰਭੀਰ ਵਿਚਾਰ ਕਰਦਿਆਂ ਕੇਂਦਰ ਸਰਕਾਰ ਨੇ ਸੂਬੇ ਤੋਂ ਰਿਪੋਰਟ ਮੰਗੀ ਹੈ। ਹਥਨੀ ਨੇ ਸਾਈਲੈਂਟ ਵੈਲੀ ਦੇ ਜੰਗਲ ਚ ਪਟਾਕੇ ਨਾਲ ਭਰਿਆ ਅਨਾਨਾਸ ਖਾ ਲਿਆ ਸੀ ਜਿਹੜੇ ਕਿ ਉਸ ਦੇ ਮੂੰਹ ਚ ਫਟ ਗਿਆ ਤੇ ਤਕਰੀਬਨ ਇਕ ਹਫ਼ਤੇ ਬਾਅਦ ਇਸ ਹਥਨੀ ਦੀ ਮੌਤ ਹੋ ਗਈ।

 

ਇਸ ਘਟਨਾ ਤੋਂ ਬਾਅਦ ਲੋਕਾਂ ਵਿਚ ਰੋਹ ਫੈਲ ਗਿਆ ਅਤੇ ਮੁੱਖ ਮੰਤਰੀ ਪਿਨਾਰਾਏ ਵਿਜਯਨ ਨੇ ਕਿਹਾ ਕਿ ਪਲਕੱਕੜ ਜ਼ਿਲ੍ਹੇ ਦੇ ਮਾਨਾਰਕੜ ਜੰਗਲਾਤ ਮੰਡਲ ਚ ਹਥਨੀ ਦੀ ਮੌਤ ਦੇ ਮਾਮਲੇ ਵਿਚ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਨੂੰ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਈਲਡ ਲਾਈਫ ਕਰਾਈਮ ਇਨਵੈਸਟੀਗੇਸ਼ਨ ਟੀਮ ਨੂੰ ਜਾਂਚ ਲਈ ਮੌਕੇ ‘ਤੇ ਭੇਜਿਆ ਗਿਆ ਹੈ।

 

ਇਸ ਦੌਰਾਨ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਘਟਨਾ ‘ਤੇ ਗੰਭੀਰ ਰੁਖ ਅਪਣਾਉਂਦਿਆਂ ਕਿਹਾ ਕਿ ਕੇਂਦਰ ਨੇ ਇਸ ਬਾਰੇ ਪੂਰੀ ਰਿਪੋਰਟ ਮੰਗੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

 

ਉਨ੍ਹਾਂ ਪੀਟੀਆਈ ਨੂੰ ਦੱਸਿਆ, “ਅਸੀਂ ਘਟਨਾ ਬਾਰੇ ਪੂਰੀ ਰਿਪੋਰਟ ਮੰਗੀ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਹਥਨੀ ਦੀ 27 ਮਈ ਨੂੰ ਵੇਲਿਯਾਰ ਨਦੀ ਚ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਜੰਗਲਾਤ ਕਰਮਚਾਰੀਆਂ ਵੱਲੋਂ ਉਸਨੂੰ ਨਦੀ ਵਿੱਚੋਂ ਬਾਹਰ ਕੱਢਣ ਲਈ ਬਹੁਤ ਯਤਨ ਕੀਤੇ ਗਏ ਸਨ ਪਰ ਉਹ ਇਸ ਵਿੱਚ ਸਫਲ ਨਹੀਂ ਹੋਏ। ਹਾਲਾਂਕਿ ਹੁਣ ਬਾਹਰ ਕੱਢ ਲਿਆ ਗਿਆ ਹੈ।

 

ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਿਆ ਕਿ ਇਹ ਹਥਨੀ ਗਰਭਵਤੀ ਵੀ ਸੀ। ਉਸ ਦੇ ਜਬਾੜੇ ਟੁੱਟੇ ਹੋਏ ਸਨ। ਉਦਯੋਗਪਤੀ ਰਤਨ ਟਾਟਾ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗਰਭਵਤੀ ਹਥਨੀ ਦੇ ਕਤਲ ਨੂੰ ਸੋਚਿਆ ਸਮਝਿਆ ਕਤਲ ਕਰਾਰ ਦਿੱਤਾ ਹੈ ਅਤੇ ਜਾਨਵਰ ਲਈ ਇਨਸਾਫ ਦੀ ਮੰਗ ਕੀਤੀ ਹੈ।

 

ਉਨ੍ਹਾਂ ਟਵੀਟ ਕੀਤਾ, "ਮੈਂ ਹੈਰਾਨ ਅਤੇ ਦੁਖੀ ਹਾਂ ਕਿ ਕੁਝ ਲੋਕਾਂ ਨੇ ਪਟਾਕੇ ਨਾਲ ਭਰੇ ਅਨਾਨਾਸ ਨਾਲ ਮਾਸੂਮ ਅਤੇ ਬੇਕਸੂਰ ਗਰਭਵਤੀ ਹਥਨੀ ਨੂੰ ਖੁਆਇਆ ਜਿਸ ਨਾਲ ਉਸਦੀ ਮੌਤ ਹੋ ਗਈ।"

 

ਉਨ੍ਹਾਂ ਕਿਹਾ, ਮਾਸੂਮ ਜਾਨਵਰਾਂ ਵਿਰੁੱਧ ਅਜਿਹੀਆਂ ਅਪਰਾਧਿਕ ਕਾਰਵਾਈਆਂ ਮਨੁੱਖ ਦੀ ਸੋਚੀ ਸਮਝੀ ਹੱਤਿਆ ਤੋਂ ਵੱਖ ਨਹੀਂ ਹਨ। ਇਸ ਘਟਨਾ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਅਨੁਸ਼ਕਾ ਸ਼ਰਮਾ, ਸ਼ਰਧਾ ਕਪੂਰ, ਰਣਦੀਪ ਹੁੱਡਾ ਆਦਿ ਨੇ ਜਾਨਵਰਾਂ ਖਿਲਾਫ ਇਸ ਕਿਸਮ ਦੀ ਬੇਰਹਿਮੀ ਖਿਲਾਫ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ।

 

ਇਸ ਦੌਰਾਨ ਇੱਕ ਉੱਚ ਜੰਗਲਾਤ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਅਜਿਹੀ ਹੀ ਇੱਕ ਘਟਨਾ ਅਪ੍ਰੈਲ ਵਿੱਚ ਕੋਲਾਮ ਜ਼ਿਲ੍ਹੇ ਦੇ ਪੁਨਾਲੂਰ ਮੰਡਲ ਦੇ ਪਠਾਨਪੁਰਮ ਜੰਗਲਾਤ ਖੇਤਰ ਵਿੱਚ ਵਾਪਰ ਚੁਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala govt orders inquiry into elephant death case Center asks for report