ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ਹਾਈ ਕੋਰਟ ਵੱਲੋਂ ਫ਼ਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਰੱਦ

ਕੇਰਲ ਹਾਈ ਕੋਰਟ ਵੱਲੋਂ ਫ਼ਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਰੱਦ

ਕੇਰਲ ਹਾਈ ਕੋਰਟ ਨੇ ਜਲੰਧਰ ਦੇ ਸਾਬਕਾ ਬਿਸ਼ਪ ਫ਼ਰੈਂਕੋ ਮੁਲੱਕਲ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਅਦਾਲਤ ਨੇ ਸਰਕਾਰੀ ਵਕੀਲ ਦੀ ਦਲੀਲ ਨੂੰ ਪ੍ਰਵਾਨ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਫ਼ਰੈਂਕੋ ਕਿਉਂਕਿ ਬਲਾਤਕਾਰ ਦੇ ਮਾਮਲੇ `ਚ ਦੋਸ਼ੀ ਹੈ, ਇਸ ਲਈ ਜੇ ਉਸ ਨੂੰ ਜ਼ਮਾਨਤ `ਤੇ ਰਿਹਾਅ ਕੀਤਾ ਜਾਵੇਗਾ, ਤਾਂ ਉਹ ਗਵਾਹਾਂ `ਤੇ ਆਪਣੇ ਅਸਰ-ਰਸੂਖ਼ ਦੀ ਵਰਤੋਂ ਕਰ ਸਕਦਾ ਹੈ।


ਇਸ ਦੌਰਾਨ ਕੇਰਲ ਪੁਲਿਸ ਨੇ ਕਿਹਾ ਹੈ ਕਿ ਹੁਣ ਹੋਰ ਵੀ ਸਿ਼ਕਾਇਤਾਂ ਆਉਣ ਲੱਗ ਪਈਆਂ ਹਨ। ਇਸ ਲਈ ਜੇ ਮੁਲਜ਼ਮ ਨੂੰ ਜ਼ਮਾਨਤ ਮਿਲਦੀ ਹੈ, ਤਾਂ ਜਾਂਚ ਵਿੱਚ ਵਿਘਨ ਪੈ ਸਕਦਾ ਹੈ। ਬੀਤੀ 24 ਸਤੰਬਰ ਨੂੰ ਕੋਟਾਇਮ `ਚ ਪਾਲਾ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਫ਼ਰੈਂਕੋ ਮੁਲੱਕਲ ਨੂੰ 6 ਅਕਤੂਬਰ ਤੱਕ ਲਈ ਨਿਆਂਇਕ ਹਿਰਾਸਤ `ਚ ਭੇਜ ਦਿੱਤਾ ਸੀ। ਉਹ ਇਸ ਵੇਲੇ ਪਿਛਲੇ 10 ਦਿਨਾਂ ਤੋਂ ਪਾਲਾ ਸਬ-ਜੇਲ੍ਹ ਵਿੱਚ ਹੈ।


ਫ਼ਰੈਂਕੋ ਮੁਲੱਕਲ `ਤੇ ਇੱਕ ਨਨ ਨਾਲ ਬਲਾਤਕਾਰ ਦੇ ਦੋਸ਼ ਹਨ ਤੇ ਜਬਰ-ਜਨਾਹ ਦੀ ਇਹ ਘਟਨਾ ਸਾਲ 2014 ਤੋਂ 2016 ਦੌਰਾਨ ਵਾਪਰੀ ਹੈ। ਇਸੇ ਮਾਮਲੇ `ਚ ਬੀਤੀ 21 ਸਤੰਬਰ ਨੂੰ ਗ੍ਰਿਫ਼ਤਾਰ ਕਰ ਕੇ ਫ਼ਰੈਂਕੋ ਨੂੰ ਪਾਲਾ ਸਥਿਤ ਮੈਜਿਸਟ੍ਰੇਟ ਦੀ ਅਦਾਲਤ `ਚ ਪੇਸ਼ ਕੀਤਾ ਗਿਆ ਸੀ ਤੇ ਉੱਥੋਂ 24 ਸਤੰਬਰ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਸੀ। ਸਾਬਕਾ ਬਿਸ਼ਪ ਦੇ ਵਕੀਲ ਨੇ ਜ਼ਮਾਨਤ ਅਰਜ਼ੀ ਵੀ ਦਾਖ਼ਲ ਕੀਤੀ ਸੀ ਪਰ ਉਹ ਮੈਜਿਸਟ੍ਰੇਟ ਦੀ ਅਦਾਲਤ ਨੇ ਰੱਦ ਕਰ ਦਿੱਤੀ ਗਈ ਹੈ।


ਸਾਬਕਾ ਬਿਸ਼ਪ ਉੱਤੇ ਨਨ ਨੂੰ ਡਰਾਉਣ-ਧਮਕਾਉਣ ਦੇ ਵੀ ਦੋਸ਼ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala High Court rejects Franco Mulakkal Bail plea