ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ਹਾਈਕੋਰਟ ਦਾ ਜਮਾਨਤ ਦੇਣ ਤੋਂ ਇਨਕਾਰ, ਕਿਹਾ ਸਬਰੀਮਾਲਾ ਮੰਦਰ `ਚ ਵਿਰੋਧ ਅਸਵੀਕਾਰ

ਕੇਰਲ ਹਾਈਕੋਰਟ ਦਾ ਜਮਾਨਤ ਦੇਣ ਤੋਂ ਇਨਕਾਰ, ਕਿਹਾ ਸਬਰੀਮਾਲਾ ਮੰਦਰ `ਚ ਵਿਰੋਧ ਅਸਵੀਕਾਰ

ਕੇਰਲ ਹਾਈਕੋਰਟ ਨੇ ਪਿਛਲੇ ਮਹੀਨੇ ਗ੍ਰਿਫਤਾਰ ਹੋਏ ਨੌਜਵਾਨ ਦੀ ਜਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਸਬਰੀਮਾਲਾ ਮੰਦਰ `ਚ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਸਵੀਕਾਰ ਹੈ। ਕੋਚੀ ਦੇ ਰਹਿਣ ਵਾਲੇ ਗੋਵਿੰਦ ਮਧੁਸੂਦਨ ਦੀ ਜਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਹਾਈਕੋਰਟ ਦੇ ਬੈਂਚ ਨੇ ਕਿਹਾ ਕਿ ਸਬਰੀਮਾਲਾ `ਚ ਵਿਰੋਧ ਪ੍ਰਦਰਸ਼ਨ ਅਸਵੀਕਾਰ ਹੈ ਕਿਉਂਕਿ ਇਹ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਹੈ।

 

ਹਾਈਕੋਰਟ ਨੇ ਕਿਹਾ ਕਿ ਜੇਕਰ ਜਮਾਨਤ ਪਟੀਸ਼ਨ `ਤੇ ਵਿਚਾਰ ਕੀਤਾ ਗਿਆ ਤਾਂ ਇਸ ਨਾਲ ਗਲਤ ਸੰਦੇਸ਼ ਜਾਵੇਗਾ ਅਤੇ ਦੁਬਾਰਾ ਅਜਿਹੀਆਂ ਘਟਨਾਵਾਂ ਹੋਣਗੀਆਂ।
ਮਧੁਸੂਦਨ ਦੀ ਗ੍ਰਿਫਤਾਰੀ ਉਸ ਸਮੇਂ ਹੋਈ ਸੀ ਜਦੋਂ ਉਹ 10 ਤੋਂ 50 ਉਮਰ ਵਰਗ ਦੀਆਂ ਔਰਤਾਂ ਦੇ ਮੰਦਰ `ਚ ਦਾਖਲੇ `ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਨੇ 3500 ਤੋਂ ਵੀ ਜਿ਼ਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੀਬ 540 ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ, ਲਗਭਗ 100 ਲੋਕ ਅਜੇ ਵੀ ਨਿਆਂਇਕ ਹਿਰਾਸਤ `ਚ ਬੰਦ ਹਨ।


ਪਿਛਲੇ ਮਹੀਨੇ ਪ੍ਰਦਰਸ਼ਨਕਾਰੀਆਂ ਨੇ 12 ਮਹਿਲਾ ਸ਼ਰਧਾਲੂਆਂ ਨੂੰ ਮੰਦਰ ਦੇ ਅੰਦਰ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਸੀ। ਅਜਿਹਾ ਹੀ ਵਿਰੋਧ ਪ੍ਰਦਰਸ਼ਨ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ 5 ਨਵੰਬਰ ਨੂੰ ਇਕ ਦਿਨ ਲਈ ਮੰਦਰ ਖੁੱਲ੍ਹਿਆ ਸੀ। ਜਿਸਦੇ ਬਾਅਦ ਤਿੰਨ ਮਹਿਲਾ ਸਰਧਾਲੂ ਮੰਦਰ `ਚ ਬਿਨਾਂ ਪ੍ਰਾਰਥਨਾ ਕੀਤੇ ਵਾਪਸ ਆ ਗਈਆਂ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala High Court says Protests in Sabarimala not acceptable