ਵੱਖ ਵੱਖ ਹਿੰਦੂ ਸੰਗਠਨਾਂ ਦੇ ਸਮਰਥਕਾਂ ਨੇ ਮੰਗਲਵਾਰ ਨੂੰ ਕੇਰਲ ਦੇ ਵੱਖ ਵੱਖ ਸ਼ਹਿਰਾਂ ਦੀਆਂ ਸੜਕਾਂ `ਤੇ ਉਤਰਕੇ 28 ਸਤੰਬਰ ਨੂੰ ਸਰਵ ਉਚ ਅਦਾਲਤ ਦੇ ਫੈਸਲੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ।
ਅਦਾਲਤ ਦੇ ਫੈਸਲੇ ਨੇ ਸਬਰੀਮਾਲਾ ਮੰਦਰ ਦੇ ਕਪਾਟ ਸਾਰੀ ਉਮਰ ਦੀਆਂ ਮਹਿਲਾਵਾਂ ਲਈ ਖੋਲ੍ਹ ਦਿੱਤੇ ਹਨ। ਟੀਡੀਬੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕਾਂਗਰਸ ਵਿਧਾਇਕ ਪ੍ਰਅਰ ਗੋਪਾਲਾ ਕ੍ਰਿਸ਼ਸਨ ਦੀ ਅਗਵਾਈ `ਚ ਇਹ ਵਿਰੋਧ ਪ੍ਰਦਰਸ਼ਨ ਕੀਤੇ ਗਏ। ਉਨ੍ਹਾਂ ਕਿਹਾ ਕਿ ਉਹ ਫੈਸਲੇ ਦਾ ਵਿਰੋਧ ਕਰਨਗੇ, ਚਾਹੇ ਕੁਝ ਵੀ ਹੋਵੇ। ਉਨ੍ਹਾਂ ਸਬਰੀਮਾਲਾ ਮੰਦਰ ਤਾਂਤਰਿਕ ਪਰਿਵਾਰ ਦੇ ਮੈਂਬਰ ਰਾਹੁਲ ਈਸ਼ਵਰ ਅਤੇ ਸੈਕੜੇ ਪ੍ਰਦਰਸ਼ਨਕਾਰੀਆਂ ਨਾਲ ਸ਼ਹਿਰ `ਚ ਰੈਲੀ ਕੱਢੀ, ਜਿਸ ਨਾਲ ਆਵਾਜਾਈ ਥੋੜ੍ਹੀ ਦੇਰ ਲਈ ਵਿਘਨ ਪਿਆ।
ਟੀਡੀਬੀ ਸਬਰੀਮਾਲਾ ਮੰਦਰ ਦਾ ਪ੍ਰਬੰਧਨ ਕਰਦਾ ਹੈ। ਕੋਚੀ `ਚ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਹਲਕੀ ਨੋਕਝੋਕ ਉਦੋਂ ਹੋਈ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਆਵਾਜਾਈ `ਚ ਰੁਕਾਵਟ ਪਾਉਣ ਤੋਂ ਰੋਕਣ ਦਾ ਦਾ ਯਤਨ ਕੀਤਾ। ਪੰਡਾਲਮ `ਚ ਸਭ ਤੋਂ ਵੱਡਾ ਪ੍ਰਦਰਸ਼ਨ ਦੇਖਿਆ ਗਿਆ, ਜਿੱਥੇ ਸਾਬਕਾ ਪੰਡਾਲਮ ਸ਼ਾਹੀ ਪਰਿਵਾਰ ਦੇ ਮੈਂਬਰ ਵੱਡੀ ਗਿਣਤੀ `ਚ ਪੁਰਸ਼ਾਂ ਅਤੇ ਮਹਿਲਾਵਾਂ ਨਾਲ ਭਜਨ ਗਾਉਂਦੇ ਹੋਏ ਪੰਡਾਲਮ ਦੇ ਵੈਲੀ ਕੋਜ਼ੀਕਲ ਮੰਦਰ ਵੱਲ ਚਲੇ ਗਏ।
ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਅਦਾਲਤ ਦਾ ਫੈਸਲਾ ਅਸਵੀਕਾਰ ਹੈ ਕਿਉਂਕਿ ਹਰੇਕ ਧਾਰਮਿਕ ਸਥਾਨ ਦੀ ਆਪਣੀ ਪਰੰਪਰਾ ਹੈ। ਇਸ ਨੂੰ ਅਦਾਲਤ ਦੇ ਕਾਨੂੰਨ ਰਾਹੀਂ ਕੁਚਲਿਆ ਜਾ ਸਕਦਾ ਕਿਉਂਕਿ ਇਹ ਸ਼ਰਧਾਲੂਆਂ ਦੀ ਭਾਵਨਾ ਨੂੰ ਆਹਤ ਕਰਦਾ ਹੈ।