ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਰਫ਼ 20 ਮਿੰਟ 'ਚ ਇੱਕ ਵਿਅਕਤੀ ਨੇ 4 ਲੋਕਾਂ ਤਕ ਪਹੁੰਚਾਇਆ ਕੋਰੋਨਾ ਵਾਇਰਸ

ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੁੱਧਵਾਰ ਰਾਤ 8 ਵਜੇ ਤਕ ਪਾਜੀਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 606 ਹੋ ਗਈ ਹੈ। ਕੇਰਲ 'ਚ ਅੱਜ ਕੋਰੋਨਾ ਵਾਇਰਸ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 4 ਦੁਬਈ, 1 ਯੂਕੇ ਅਤੇ 1 ਫ਼ਰਾਂਸ ਤੋਂ ਪਰਤਿਆ ਹੈ। ਹੁਣ ਸੂਬੇ 'ਚ ਕੋਰੋਨਾ ਵਾਇਰਸ ਦੇ ਕੁਲ ਪਾਜੀਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 118 ਹੋ ਗਈ ਹੈ।
 

ਅਜਿਹੇ 'ਚ ਕੇਰਲ ਦੇ ਕਾਸਰਗੋਡ ਤੋਂ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। 'ਦੀ ਨਿਊਜ਼ ਮਿੰਟ' ਦੀ ਇੱਕ ਰਿਪੋਰਟ ਮੁਤਾਬਿਕ ਕਾਸਰਗੋਡ 'ਚ ਬੁੱਧਵਾਰ ਨੂੰ ਕਲੈਕਟਰ ਡੀ. ਸਜੀਥ ਬਾਬੂ ਨੇ ਕੋਰਨਾ ਵਾਇਰਸ ਦੇ ਮਾਮਲੇ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਸਿਰਫ਼ 20 ਮਿੰਟ 'ਚ ਇੱਕ ਵਿਅਕਤੀ ਤੋਂ 4 ਲੋਕਾਂ 'ਚ ਫੈਲ ਗਿਆ।
 

ਬਾਬੂ ਨੇ ਦੱਸਿਆ ਕਿ ਦੂਜੇ ਨੰਬਰ ਦਾ ਮਰੀਜ਼ ਬੀਤੀ 16 ਮਾਰਚ ਨੂੰ ਦੁਬਈ ਤੋਂ ਕਾਸਰਗੋਡ ਆਇਆ ਸੀ। ਮਰੀਜ਼ ਨੇ ਜਾਂਚ ਲਈ ਨਮੂਨੇ ਦਿੱਤੇ ਅਤੇ ਉਸ ਨੂੰ ਆਈਸੋਲੇਸ਼ਨ 'ਚ ਰਹਿਣ ਲਈ ਘਰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਹ ਘਰ 'ਚ 20 ਮਿੰਟ ਲਈ ਆਪਣੀ ਮਾਂ, ਪਤਨੀ ਅਤੇ ਬੱਚੇ ਨੂੰ ਮਿਲਿਆ, ਜੋ ਕਿ 20 ਮਾਰਚ ਨੂੰ ਪਾਜੀਟਿਵ ਪਾਏ ਗਏ। ਉਸ ਦਾ ਇੱਕ ਦੋਸਤ ਜੋ ਉਸ ਨੂੰ ਏਅਰਪੋਰਟ 'ਤੇ ਲੈਣ ਆਇਆ ਸੀ, ਉਹ ਵੀ ਪਾਜੀਟਿਵ ਪਾਇਆ ਗਿਆ। ਇਸ ਸਮੇਂ ਸਾਰੇ ਪੀੜਤ ਲੋਕਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ।
 

ਮਰੀਜ਼ ਨੰਬਰ-2 ਤੋਂ ਇਲਾਵਾ ਪ੍ਰਸ਼ਾਸਨ ਨੂੰ ਉਸ ਵਿਅਕਤੀ ਦੀ ਰਿਪੋਰਟ ਦਾ ਇੰਤਜ਼ਾਰ ਹੈ, ਜੋ ਕਿ ਮਰੀਜ਼ ਨੰਬਰ-3 ਦੇ ਸੰਪਰਕ ਵਿੱਚ ਆਇਆ ਸੀ। ਇਹ 47 ਸਾਲਾ ਵਿਅਕਤੀ ਏਰੀਅਲ ਦਾ ਰਹਿਣ ਵਾਲਾ ਕਾਰੋਬਾਰੀ ਹੈ, ਜੋ ਦੁਬਈ ਤੋਂ ਵਾਪਸ ਆਇਆ ਸੀ। ਅਜਿਹਾ ਹੋ ਸਕਦਾ ਹੈ ਕਿ ਇਹ ਚਾਰ ਜ਼ਿਲ੍ਹਿਆਂ ਦੇ ਹਜ਼ਾਰਾਂ ਲੋਕਾਂ ਦੇ ਸੰਪਰਕ 'ਚ ਆਇਆ ਹੋਵੇ, ਕਿਉਂਕਿ ਉਸ ਨੇ ਬਹੁਤ ਸਾਰੇ ਕਲੱਬਾਂ, 3 ਵਿਆਹਾਂ, ਇੱਕ ਅੰਤਮ ਸੰਸਕਾਰ ਅਤੇ ਹੋਰ ਬਹੁਤ ਸਾਰੇ ਜਨਤਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਸੀ। ਇਹ ਵਿਅਕਤੀ ਸੂਬੇ ਦੇ ਲਗਭਗ 1400 ਲੋਕਾਂ ਦੇ ਸੰਪਰਕ ਵਿੱਚ ਆਇਆ ਸੀ।
 

ਕਾਸਰਗੋਡ ਦੀ ਸਥਿਤੀ ਨੂੰ ਸਮਝਣ ਲਈ ਬੁੱਧਵਾਰ ਨੂੰ ਹੋਈ ਜਾਂਚ ਦੇ ਨਤੀਜੇ ਮਹੱਤਵਪੂਰਨ ਹਨ। ਕਲੈਕਟਰ ਨੇ ਕਿਹਾ ਕਿ ਅਸੀਂ ਟੈਸਟ ਲਈ ਭੇਜੇ ਗਏ 77 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਾਂ। ਇਹ ਇੱਕ ਮਹੱਤਵਪੂਰਣ ਦਿਨ ਹੈ। ਅੱਜ ਟੈਸਟ ਲਈ ਦਿੱਤੇ ਗਏ ਨਮੂਨਿਆਂ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜੋ 47 ਸਾਲਾ ਏਰੀਅਲ ਦੇ ਮੂਲ ਵਾਸੀ ਦੇ ਸੰਪਰਕ ਵਿੱਚ ਆਏ ਸਨ।
 

ਜ਼ਿਲ੍ਹੇ 'ਚ ਜਾਂਚ ਕਿੱਟ ਬਾਰੇ ਜਾਣਕਾਰੀ ਦਿੰਦੇ ਹੋਏ ਕਲੈਕਟਰ ਨੇ ਕਿਹਾ ਕਿ ਕਾਸਰਗੋਡ ਵਿੱਚ 13 ਲੱਖ ਲੋਕ ਰਹਿੰਦੇ ਹਨ ਅਤੇ ਸਾਰਿਆਂ ਨੂੰ ਟੈਸਟ ਕਿੱਟ ਮੁਹੱਈਆ ਕਰਵਾਉਣਾ ਸੰਭਵ ਨਹੀਂ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala In just 20 minutes a person infected 4 people with the coronavirus