ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੜ੍ਹ ਪ੍ਰਭਾਵਿਤ ਕੇਰਲਾ ਨੂੰ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਲੈਣ ਲਈ ਕਰਨਾ ਪਵੇਗਾ ਇੰਤਜ਼ਾਰ

ਕੇਰਲਾ ਨੂੰ ਕੇਂਦਰ ਸਰਕਾਰ ਤੋਂ ਰਾਹਤ ਪੈਕੇਜ ਲਈ ਕਰਨਾ ਪੈ ਸਕਦਾ ਇੰਤਜ਼ਾਰ

ਕੇਂਦਰ ਸਰਕਾਰ ਤੋਂ ਪੂਰਾ ਵਿੱਤੀ ਸਹਾਇਤਾ ਪੈਕੇਜ ਪ੍ਰਾਪਤ ਕਰਨ ਲਈ ਬੁਰੀ ਤਰਾਂ ਹੜ੍ਹਾ ਪ੍ਰਭਾਵਿਤ ਹੋਏ ਕੇਰਲ ਨੂੰ ਕੁਝ ਮਹੀਨਿਆਂ ਦੀ ਉਡੀਕ ਕਰਨੀ ਪੈ ਸਕਦੀ ਹੈ ਕਿਉਂਕਿ ਨੁਕਸਾਨ ਦਾ ਅੰਦਾਜ਼ਾ ਲਗਾਉਣ ਦੀ ਪ੍ਰਕਿਰਿਆ ਅਤੇ ਫੰਡ ਜਾਰੀ ਕਰਨ ਵਿੱਚ ਸਮਾਂ ਲੱਗਦਾ ਹੈ।

 

ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਰਕਮ ਜਾਰੀ ਕਰਨ ਤੋਂ ਬਾਅਦ, ਕੇਂਦਰ ਸਰਕਾਰ ਕੁੱਝ ਨਿਯਮਾਂ ਅਤੇ ਹਦਾਇਤਾਂ ਦੀ ਪਾਲਣਾ ਕਰਦੀ ਹੈ ਤਾਂ ਜੋ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ।

 

ਕੇਂਦਰ ਸਰਕਾਰ ਨੇ ਹੁਣ ਤੱਕ ਕੇਰਲਾ ਨੂੰ 600 ਕਰੋੜ ਰੁਪਏ ਜਾਰੀ ਕੀਤੇ ਹਨ।  8 ਅਗਸਤ ਤੋਂ ਕੇਰਲਾ ਵਿਚ ਹੜ੍ਹਾਂ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ ਹੁਣ ਤੱਕ 293 ਹੋ ਗਈ ਹੈ। 15 ਲੋਕ ਲਾਪਤਾ ਹਨ।

 

ਦੁਰਘਟਨਾ ਰਾਹਤ ਫੰਡ ਦੇ ਮੌਜੂਦਾ ਨਿਯਮ ਅਨੁਸਾਰ ਕੇਂਦਰ ਸਰਕਾਰ ਆਮ ਸ਼੍ਰੇਣੀ ਦੇ ਰਾਜ ਲਈ 75 ਫੀਸਦੀ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਵਿੱਚ ਵਿਸ਼ੇਸ਼ ਦਰਜਾ ਲਈ 90 ਫੀਸਦੀ ਯੋਗਦਾਨ ਪਾਉਂਦੀ ਹੈ। ਹਰੇਕ ਵਿੱਤੀ ਸਾਲ ਵਿੱਚ,ਇਹ ਰਕਮ ਜੂਨ ਅਤੇ ਦਸੰਬਰ ਵਿੱਚ ਦੋ ਵਾਰ ਜਾਰੀ ਹੁੰਦੀ ਹੈ।

 

ਜੇਕਰ ਕੇਂਦਰ ਸਰਕਾਰ ਨੂੰ ਯਕੀਨ ਹੈ ਕਿ ਇਸ ਬਿਪਤਾ ਲਈ ਫੌਰੀ ਰਾਹਤ ਜਾਰੀ ਕਰਨਾ ਲਾਜ਼ਮੀ ਹੈ, ਤਾਂ ਇਹ ਜਲਦੀ ਹੀ ਕੇਂਦਰੀ ਭੰਡਾਰ ਦੀ ਰਾਸ਼ੀ ਜਾਰੀ ਕਰਨ ਦੀ ਸਿਫਾਰਸ਼ ਕਰ ਸਕਦਾ ਹੈ। ਪਰ ਉਹ ਵੀ ਰਾਜ ਨੂੰ ਸਿਰਫ 25% ਪ੍ਰਤੀਸ਼ਤ ਰਕਮ ਹੀ ਜਾਰੀ ਕਰੇਗਾ।

 

ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਸ ਪ੍ਰਕਿਰਿਆ ਨੂੰ ਆਮ ਤੌਰ 'ਤੇ 3 ਤੋਂ 6 ਮਹੀਨੇ ਲੱਗਦੇ ਹਨ, ਇਸ ਲਈ ਦੇਰੀ ਹੁੰਦੀ ਹੈ. 21 ਅਗਸਤ ਨੂੰ ਕੇਂਦਰ ਸਰਕਾਰ ਨੇ ਕੇਰਲ ਸਰਕਾਰ ਨੂੰ 600 ਕਰੋੜ ਰੁਪਏ ਤੁਰੰਤ ਸਹਾਇਤਾ ਵਜੋਂ ਜਾਰੀ ਕੀਤੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala may have to wait to get central relief package