ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ: ਘਰ 'ਚ ਦਾਖ਼ਲ ਹੋਏ ਵਿਅਕਤੀ ਨੇ ਕੀਤਾ ਨਾਬਾਲਗ਼ ਨਾਲ ਬਲਾਤਕਾਰ, ਮਾਮਲਾ ਦਰਜ

ਕੇਰਲ ਦੇ ਕੋਟਾਯਾਮ ਵਿੱਚ ਕਾਂਜੀਰਾਪੱਲੀ ਵਿੱਚ ਇੱਕ ਨਾਬਾਲਗ਼ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ ਏਐਨਆਈ ਅਨੁਸਾਰ ਦੋਸ਼ੀ ਲੜਕੀ ਦੇ ਘਰ ਇੱਕ ਗਲਾਸ ਪਾਣੀ ਦੀ ਮੰਗ ਕਰਨ ਦੇ ਬਹਾਨੇ ਅੰਦਰ ਦਾਖ਼ਲ ਹੋਇਆ ਅਤੇ ਕਥਿਤ ਤੌਰ ‘ਤੇ ਉਸ ਨਾਲ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


5 ਸਾਲ ਦੀ ਬੱਚੀ ਨਾਲ ਬਲਾਤਕਾਰ, ਟੈਂਪੂ ਚਾਲਕ ਗ੍ਰਿਫ਼ਤਾਰ

ਦੂਜੇ ਪਾਸੇ, ਬਿਹਾਰ ਦੇ ਦਰਭੰਗਾ ਵਿੱਚ ਸਦਰ ਥਾਣਾ ਖੇਤਰ ਵਿੱਚ ਇੱਕ 5 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਵਿੱਚ ਇੱਕ ਟੈਂਪੂ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਉਪ ਪੁਲਿਸ ਕਪਤਾਨ ਅਨੋਜ ਕੁਮਾਰ ਨੇ ਕਿਹਾ, "ਸਾਨੂੰ ਦੱਸਿਆ ਗਿਆ ਹੈ ਕਿ ਟੈਂਪੂ ਚਾਲਕ ਲੜਕੀ ਨੂੰ ਇੱਕ ਬਾਗ਼ ਵਿੱਚ ਲੈ ਗਿਆ ਅਤੇ ਜਬਰ ਜਨਾਹ ਕੀਤਾ।" ਪੀੜਤ ਦਾ ਇਲਾਜ ਚੱਲ ਰਿਹਾ ਹੈ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala Minor girl allegedly raped by a man who entered her house for a glass of water