ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਨਾਲ ਜੰਗ ’ਚ ਕੇਰਲ ਮਾਡਲ ਰਿਹਾ ਸਭ ਤੋਂ ਵੱਧ ਕਾਮਯਾਬ

ਕੋਰੋਨਾ ਵਾਇਰਸ ਨਾਲ ਜੰਗ ’ਚ ਕੇਰਲ ਮਾਡਲ ਰਿਹਾ ਸਭ ਤੋਂ ਵੱਧ ਕਾਮਯਾਬ

ਨਿਪਾਹ ਤੇ ਜ਼ੀਕਾ ਜਿਹੇ ਵਾਇਰਸ ਨਾਲ ਨਿਪਟਣ ਤੋਂ ਬਾਅਦ ਕੋਰੋਨਾ ਨਾਲ ਜੰਗ ’ਚ ਵੀ ਕੇਰਲ ਮਾੱਡਲ ਸਭ ਤੋਂ ਕਾਮਯਾਬ ਸਿੱਧ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਤੱਕ ਸਭ ਤੋਂ ਵੱਧ ਮਾਮਲਿਆਂ ਨਾਲ ਜੂਝ ਰਹੇ ਸੂਬੇ ਨੇ ਕੋਰੋਨਾ ਵਾਇਰਸ ਦੀ ਲਾਗ ਫੈਲਣ ਦੀ ਦਰ ਉੱਤੇ ਤੇਜ਼ੀ ਨਾਲ ਕਾਬੂ ਪਾਇਆ ਹੈ। 30 ਮਾਰਚ ਨੂੰ ਕੇਰਲ ’ਚ ਕੋਰੋਨਾ ਦੇ 222 ਮਾਮਲੇ ਸਨ, ਜੋ 4 ਅਪ੍ਰੈਲ ਤੱਕ 295 ’ਤੇ ਹੀ ਪੁੱਜ ਸਕੇ। ਜਦ ਕਿ ਇਸ ਦੌਰਾਨ ਹੋਰਨਾਂ ਰਾਜਾਂ ’ਚ ਕੋਰੋਨਾ ਮਾਮਲੇ ਦੋ ਤੋਂ ਛੇ–ਗੁਣਾ ਤੱਕ ਵਧ ਗਏ।

 

 

ਮਾਹਿਰ ਦੱਸਦੇ ਹਨ ਕਿ ਕੇਰਲ ਸਰਕਾਰ ਨੇ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਹੀ 26 ਜਨਵਰੀ ਨੂੰ ਕੋਰੋਨਾ ਨਾਲ ਨਿਪਟਣ ਲਈ ਕੰਟਰੋਲ ਰੂਮ ਸਥਾਪਤ ਕਰ ਲਿਆ ਸੀ। ਕੁਆਰੰਟੀਨ ਤੋਂ ਲੈ ਕੇ ਆਈਸੋਲੇਸ਼ਨ ਤੇ ਕੰਟੈਕਟ ਲੰਭਣ ਦੇ ਕੰਮ ਲਈ 18 ਕਮੇਟੀਆਂ ਦਾ ਗਠਨ ਕਰ ਦਿੱਤਾ ਸੀ।

 

 

ਦੇਸ਼ ’ਚ ਪਹਿਲਾ ਮਾਮਲਾ 30 ਜਨਵਰੀ ਨੂੰ ਕੇਰਲ ’ਚ ਸਾਹਮਣੇ ਆਇਆ ਸੀ। ਫਿਰ ਇੱਕ–ਇੱਕ ਕਰ ਕੇ ਤਿੰਨ ਹੋ ਗਏ। ਇਹ ਤਿੰਨੇ ਹੀ ਫ਼ਰਵਰੀ ’ਚ ਠੀਕ ਹੋ ਗਏ ਸਨ। ਇਸ ਦੇ ਬਾਵਜੂਦ ਕੇਰਲ ਸਰਕਾਰ ਨੇ ਚੌਕਸੀ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਸੀ।

 

 

ਜਾਂਚ ’ਚ ਵੀ ਕੇਰਲ ਹੀ ਅੱਗੇ ਹੈ। ਸਮੁੱਚੇ ਦੇਸ਼ ’ਚ ਸ਼ੁੱਕਰਵਾਰ ਤੱਕ 66 ਹਜ਼ਾਰ ਲੋਕਾਂ ਦੀ ਜਾਂਚ ਹੋ ਚੁੱਕੀ ਸੀ; ਜਿਨ੍ਹਾਂ ਵਿੱਚੋਂ 10 ਹਜ਼ਾਰ ਜਾਂਚ ਇਕੱਲੇ ਕੇਰਲ ’ਚ ਹੋਈ ਹੈ। ਕੇਰਲ ਉਂਝ ਵੀ ਪੁਣੇ ਦੀ ਇੱਕ ਨਿਜੀ ਲੈਬ ਤੋਂ ਰੈਪਿਡ–ਪੀਸੀਆਰ ਕਿਟ ਖ਼ਰੀਦਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਕੇਰਲ ਤੋਂ ਇਲਾਵਾ ਗੁਜਰਾਤ ਤੇ ਕਰਨਾਟਕ ਨੇ ਵੀ ਵਾਇਰਸ ਨੂੰ ਰੋਕਣ ’ਚ ਕੀ ਹੱਦ ਤੱਕ ਕਾਮਯਾਬੀ ਹਾਸਲ ਕੀਤੀ ਹੈ।

 

 

ਕੇਰਲ ’ਚ ਸਾਬਣ ਨਾਲ ਹੱਥ ਧੋਣ ਦੀ ਆਦਤ ਪਾਉਣ ਲਈ ਸਰਕਾਰ ਨੇ ‘ਬ੍ਰੇਕ ਦਿ ਚੇਨ ਕੈਂਪੇਨ’ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵਿੱਚ ਲੋਕਾਂ ਨੂੰ ਦਿਨ ’ਚ ਕਈ ਵਾਰ ਸਾਬਣ ਨਾਲ ਹੱਥ ਧੋਣ ਲਈ ਆਖਿਆ ਗਿਆ ਸੀ। ਸਰਕਾਰ ਨੇ ਜਨਤਕ ਥਾਵਾਂ ’ਤੇ ਵਾਸ਼ ਬੇਸਿਨ ਲਗਵਾਏ ਸਨ।

 

 

ਇੰਝ ਹੀ ਕੇਰਲ ਦੇ ਸਾਰੇ ਹਵਾਈ ਅੱਡਿਆਂ ਨੂੰ ਜ਼ਿਲ੍ਹਾ ਹਸਪਤਾਲ ਦੀ ਐਮਰਜੈਂਸੀ ਟਾਸਕ ਫ਼ੋਰਸ ਨਾਲ ਜੋੜਿਆ ਗਿਆ। ਜੇ ਕਿਸੇ ਵੀ ਯਾਤਰੀ ’ਚ ਕੋਰੋਨਾ ਦੇ ਕੋਈ ਲੱਛਣ ਦਿਸਦੇ ਸਨ, ਤਾਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਸੀ।

 

 

ਬਲੱਡ ਬੈਂਕ ’ਚ ਵਾਇਰਸ ਦੀ ਛੂਤ ਰੋਕਣ ਲਈ ਖੂਨ ਦਾਨ ਕਰਨ ਵਾਲਿਆਂ ਦੀ ਕਈ ਵਾਰ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਸੜਕ ਰਸਤੇ ਰਾਜ ’ਚ ਆਉਣ ਵਾਲੇ ਲੋਕਾਂ ਦੀ ਜਾਂਚ ਲਈ ਡਾਕਟਰ ਲਾਏ ਗਹੇ ਹਨ। ਯਾਤਰੀਆਂ ਦੇ ਸਰੀਰ ਦਾ ਤਾਪਮਾਨ ਜਾਂਚਣ ਦੇ ਨਾਲ ਹੀ ਉਨ੍ਹਾਂ ਨੂੰ ਵਾਇਰਸ ਰੋਕਣ ਦੇ ਉਪਾਵਾਂ ਪ੍ਰਤੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala Model is the best in fighting with Corona Virus