ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ਨਨ ਬਲਾਤਕਾਰ ਮਾਮਲਾ: ਬਿਸ਼ਪ ਫ੍ਰੈਂਕੋ ਨੇ ਅਸਤੀਫਾ ਦਿੱਤਾ

ਕੇਰਲ ਚ ਇੱਕ ਨਨ ਨਾਲ ਬਲਾਤਕਾਰ ਦੇ ਦੋਸ਼ੀ ਬਿਸ਼ਪ ਫ੍ਰੈਂਕੋ ਮੁਲੱਕਲ ਨੇ ਜਲੰਧਰ ਡਾਇਓਸੀਸ ਦੇ ਆਪਣੇ ਪਾਦਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਿਸ਼ਪ ਨੇ ਇੱਕ ਸਰਕੂਲਰ ਚ ਕਿਹਾ, ਮੇਰੀ ਗੈਰਹਾਜ਼ਰੀ ਚ ਮੋਨਸਾਈਨੋਰ ਮੈਥਯੂ ਕੋਕੰਡਮ ਉਸੇ ਢੰਗ ਨਾਲ ਡਾਇਓਸੀਸ ਦੀ ਜਿ਼ੰਮੇਵਾਰੀ ਸੰਭਾਲਣਗੇ। ਉਨ੍ਹਾਂ ਆਪਣੇ ਤੇ ਲੱਗੇ ਦੋਸ਼ਾਂ ਬਾਰੇ ਸਫਾਈ ਦਿੰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦੁਆਰਾ ਉਨ੍ਹਾਂ ਖਿਲਾਫ਼ ਇਕੱਠੇ ਕੀਤੇ ਗਏ ਸਬੂਤਾਂ ਚ ਬਹੁਤ ਸਾਰੀਆਂ ਕਮੀਆਂ ਹਨ।

 

ਇਹ ਸਰਕੂਲਰ 13 ਸਤੰਬਰ ਨੂੰ ਜਾਰੀ ਕੀਤਾ ਗਿਆ। ਜਿਸ ਦੀ ਇੱਕ ਕਾਪੀ ਬਿਸ਼ਪ ਨੇ ਮੀਡੀਆ ਹਵਾਲੇ ਵੀ ਕੀਤੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਕੇਰਲ ਪੁਲਿਸ ਨੇ 19 ਸਤੰਬਰ ਨੂੰ ਬਿਸ਼ਪ ਨੂੰ ਪੁਲਿਸ ਸਾਹਮਣੇ ਪੇਸ਼ ਹੋਣ ਨੂੰ ਕਿਹਾ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kerala nun rape case: accused Bishop Franco resigned with this statement