ਇਹ ਆਮ ਕਿਹਾ ਜਾਂਦਾ ਹੈ ਕਿ ਕੁੱਤਾ ਸਭ ਤੋਂ ਵੱਧ ਵਫਾਦਾਰ ਹੁੰਦਾ ਹੈ, ਪ੍ਰੰਤੂ ਕੇਰਲ ਦੇ ਤਿਰੂਵਨੰਥਾਪੁਰਮ ਵਿਚ ਇਕ ਮਾਲਕ ਦੀ ਬੇਰੁਖੀ ਦੇ ਚਲਦਿਆਂ ਪਾਮੇਰੀਅਨ ਕੁੱਤੀ ਨੂੰ ਸੜਕ ਉਤੇ ਰਹਿਣਾ ਪਿਆ। ਇਸ ਕੁੱਤੀ ਨੂੰ ਉਸਦੇ ਮਾਲਕ ਨੇ ਘਰੋਂ ਕੱਢ ਦਿੱਤਾ ਹੈ ਅਤੇ ਉਸਦੇ ਨਾਲ ਇਕ ਨੋਟ ਵੀ ਉਸਦੇ ਗਲੇ ਵਿਚ ਲਟਕਾਇਆ। ਇਸ ਨੋਟ ਵਿਚ ਮਾਲਕ ਨੇ ਕੁੱਤੀ ਨੂੰ ਘਰੋਂ ਕੱਢਣ ਦਾ ਜੋ ਕਾਰਨ ਦੱਸਿਆ ਉਹ ਬੇਹੱਦ ਹੈਰਾਨ ਕਰਨ ਵਾਲਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੁੱਤੀ ਦੇ ਗਲੇ ਵਿਚ ਲਟਕੇ ਲਾਕਟ ਵਿਚ ਮਾਲਕ ਨੇ ਨੋਟ ਲਿਖਿਆ ਹੈ ਕਿ ਇਹ ਚੰਗੀਆਂ ਆਦਤਾਂ ਵਾਲੀ ਇਕ ਸਮਝਦਾਰ ਕੁੱਤੀ ਹੈ। ਜੋ ਜ਼ਿਆਦਾ ਖਾਣਾ ਨਹੀਂ ਖਾਂਦੀ ਅਤੇ ਇਸ ਨੂੰ ਕੋਈ ਬਿਮਾਰੀ ਵੀ ਨਹੀਂ ਹੈ। ਇਹ ਹਫਤੇ ਵਿਚ 5 ਵਾਰ ਨਹਾਉਂਦੀ ਹੈ। ਇਹ ਸਿਰਫ ਭੌਂਕਦੀ ਹੈ ਅਤੇ ਇਸ ਨੇ ਪਿਛਲੇ ਤਿੰਨ ਸਾਲ ਵਿਚ ਕਿਸੇ ਨੂੰ ਨਹੀਂ ਵੱਢਿਆ। ਨੋਟ ਵਿਚ ਮਾਲਕ ਨੇ ਲਿਖਿਆ ਕਿ ਇਹ ਜ਼ਿਆਦਾਤਰ ਦੁੱਖ, ਬਿਸਕੁਟ ਅਤੇ ਅੰਡੇ ਹੀ ਖਾਂਦੀ ਹੈ। ਇਸ ਦੇ ਬਾਅਦ ਮਾਲਕ ਨੇ ਇਸ ਨੂੰ ਛੱਡਣ ਦਾ ਕਾਰਨ ਵੀ ਲਿਖਿਆ ਹੈ ਕਿ ਇਸਦੇ ਗੁਆਂਢੀਆਂ ਦੇ ਕੁੱਤੇ ਨਾਲ ‘ਨਾਜਾਇਜ਼ ਸਬੰਧ’ ਹਨ।
Shameem: As I was trying to put her in the kennel, I found a piece of paper attached to her collar. It was a note which said,"She is of a good breed. She doesn't eat much. Because of her illicit relationship with a dog next door I am abandoning her." #Kerala https://t.co/1uGHBItkzm
— ANI (@ANI) July 23, 2019
ਪੀਪਲ ਫਾਰ ਏਨੀਮਲਜ਼ (ਪੀਐਫਏ) ਦੇ ਸਵੈਸੇਵਕ ਸ਼ਮੀਮ ਨੇ ਦੱਸਿਆ ਕਿ ਮੈਨੂੰ ਸੂਚਨਾ ਮਿਲੀ ਸੀ ਕਿ ਵਾਲ ਮਾਰਟ ਗੇਟ ਕੋਲ ਇਕ ਕੁੱਤੀ ਮਿਲੀ, ਮੈਂ ਉਥੇ ਗਈ ਅਤੇ ਉਸ ਨੂੰ ਘਰ ਲੈ ਆਈ। ਉਨ੍ਹਾਂ ਕਿਹਾ ਕਿ ਮੈਨੂੰ ਉਸਦੇ ਗਲੇ ਨਾਲ ਇਕ ਕਾਗਜ ਮਿਲਿਆ। ਇਹ ਇਕ ਨੋਟ ਸੀ ਜਿਸ ਵਿਚ ਕਿਹਾ ਗਿਆ ਸੀ, ਉਹ ਇਕ ਚੰਗੀ ਨਸਲ ਦੀ ਕੁੱਤੀ ਹੈ। ਉਹ ਜ਼ਿਆਦ ਨਹੀਂ ਖਾਂਦੀ। ਉਸਦੇ ਗੁਆਂਢੀ ਕੁੱਤੇ ਨਾਲ ‘ਨਾਜਾਇਜ਼ ਸਬੰਧ’ ਕਾਰਨ ਮੈਂ ਉਸ ਨੂੰ ਛੱਡ ਰਹੀ ਹਾਂ।