ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ਦਾ ਵਾਧੂ ਹਿੱਸਾ ਪਾਣੀ ’ਚ ਡੁੱਬਿਆ, 164 ਲੋਕਾਂ ਦੀ ਮੌਤ, ਦੇਖੋ ਤਸਵੀਰਾਂ

ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਥਾਰਿਟੀ ਵੱਲੋਂ ਵੱਡੇ ਪੱਧਰ ਤੇ ਚਲਾਏ ਜਾ ਰਹੇ ਰਾਹਤ ਅਤੇ ਬਚਾਅ ਕਾਰਜ ਦੇ ਚੱਲਦਿਆਂ ਜੋ ਲੋਕ ਹਾਲੇ ਵੀ ਹੜ੍ਹ ਕਾਰਨ ਸੂਬੇ ਦੀ ਕਿਸੇ ਵੀ ਥਾਂ ਤੇ ਫਸੇ ਹੋਏ ਹਨ, ਉਨ੍ਹਾਂ ਨੂੰ ਸ਼ਾਮ ਤੱਕ ਬਾਹਰ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਕਾਫੀ ਮਦਦ ਕਰ ਹਿਹਾ ਹੈ। ਰਾਹਤ ਅਤੇ ਬਚਾਅ ਕਾਰਜਾਂ ਚ 16 ਆਰਮੀ ਟੀਮਾਂ ਦੇ ਜਵਾਨ, 28 ਜਲ ਸੈਨਾ ਟੀਮ ਦੇ ਜਵਾਨ ਅਤੇ 39 ਕੌਮੀ ਆਪਦਾ ਰਾਹਤ ਬਲ (ਐਨਡੀਆਰਐਫ) ਦੀਆਂ ਟੀਮਾਂ ਸ਼ਾਮਲ ਹਨ। ਐਨਡੀਆਰਐਫ ਨੇ ਲਗਭਗ 4000 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ। ਉਨ੍ਹਾਂ ਦੱਸਿਆ ਕਿ 8 ਅਗਸਤ ਤੋਂ ਲੈ ਕੇ ਹੁਣ ਤੱਕ ਮਰਨਵਾਲਿਆਂ ਦੀ ਗਿਣਤੀ ਵੱਧ 164 ਹੋ ਗਈ ਹੈ ਜਦਕਿ ਪੂਰਾ ਕੇਰਲ ਪਾਣੀ ਚ ਡੁੱਬਿਆ ਪਿਆ ਹੈ।

 

 
 
ਪ੍ਰਧਾਨ ਮੰਤਰੀ ਮੋਦੀ ਕੇਰਲ ਚ ਹੜ੍ਹ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਅੱਜ ਸ਼ਾਮ ਕੇਰਲ ਜਾਣਗੇ। ਪੀਐਮ ਮੋਦੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Keralas excess water sank in water killing 164 people See pictures